12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੀਵਰੇਜ, ਪਾਣੀ ਦੀਆਂ ਲਾਈਨਾਂ ਦਾ ਨੁਕਸਾਨ ਹੋਣ ਕਰਕੇ ਗੈਸ ਪਾਈਪਾਂ ਪਾਉਣ ਦਾ ਰੁਕਿਆ ਕੰਮ

ਅਜੀਤ ਡੈਸਕ 03-05-2026
ਜਲੰਧਰ, 2 ਮਈ (ਸ਼ਿਵ)- 825 ਕਰੋੜ ਦੀ ਲਾਗਤ ਨਾਲ ਆਦਮਪੁਰ ਨਹਿਰ ਦਾ ਪਾਣੀ ਜਲੰਧਰ ਦੇ ਲੋਕਾਂ ਨੂੰ ਸਪਲਾਈ ਕਰਨ ਲਈ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ | ਉਸ ਦੇ ਤਹਿਤ ਜਿਹੜੀਆਂ ਕਈ ਸੜਕਾਂ ਤੋੜੀਆਂ ਜਾਂਦੀਆਂ ਹਨ, ਇਕ ਤਾਂ ਉਹ ਪਹਿਲਾਂ ਹੀ ਲੰਬੇ ਸਮੇਂ ਤੱਕ ਠੀਕ ਹੋਣ 'ਤੇ ਨਹੀਂ ਆ ਰਹੀਆਂ ਹਨ ਸਗੋਂ ਦੂਜੇ ਪਾਸੇ ਸ਼ਹਿਰ ਵਿਚ ਜਿਹੜੀਆਂ ਘਰ-ਘਰ ਪੀ.ਐਨ.ਜੀ. ਗੈਸ ਪਹੁੰਚਾਉਣ ਲਈ ਪਾਈਪਾਂ ਪਾਈਆਂ ਜਾ ਰਹੀਆਂ ਹਨ | ਉਸ ਦੇ ਨਾਲ ਕਈ ਥਾਵਾਂ 'ਤੇ ਸੀਵਰੇਜ ਅਤੇ ਪਾਣੀ ਦੀਆਂ ਲਾਈਨਾਂ ਟੁੱਟਣ ਕਾਰਨ ਨਿਗਮ ਦਾ ਨੁਕਸਾਨ ਹੋ ਰਿਹਾ ਹੈ, ਜਿਸ ਕਰਕੇ ਉਸ ਨੇ ਅਜੇ ਗੈਸ ਵਾਲੀਆਂ ਪਾਈਪਾਂ ਪਾਉਣ ਦੇ ਕੰਮ ਨੂੰ ਰੋਕਣ ਲਈ ਕਿਹਾ ਹੈ | ਇਸ ਵੇਲੇ ਜਲੰਧਰ ਵਿਚ ਅਲੱਗ-ਅਲੱਗ ਥਾਵਾਂ ਤੋਂ ਪੀ.ਐਨ.ਜੀ. ਗੈਸ ਵਾਲੀਆਂ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ | ਮੇਅਰ ਵਨੀਤ ਧੀਰ ਨੇ ਪਹਿਲਾਂ 66 ਫੁੱਟੀ ਰੋਡ ਤੋਂ ਆਉਂਦੇ ਹੋਏ ਕਈ ਥਾਵਾਂ 'ਤੇ ਸੜਕਾਂ ਦਾ ਨੁਕਸਾਨ ਹੋਇਆ ਸੀ ਤਾਂ ਮੇਅਰ ਵਲੋਂ ਇਹ ਕੰਮ ਬੰਦ ਕਰਵਾ ਦਿੱਤਾ ਗਿਆ ਸੀ | ਇਸੇ ਤਰਾਂ ਨਾਲ ਕਪੂਰਥਲਾ ਤੋਂ ਆ ਰਹੀ ਪਾਈਪ ਪਾਉਣ ਦਾ ਕੰਮ ਕਰਨ ਵੇਲੇ ਕਪੂਰਥਲਾ ਰੋਡ ਦੇ ਕਈ ਇਲਾਕਿਆਂ ਵਿਚ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਟੁੱਟਣ ਨਾਲ ਨਿਗਮ ਦਾ ਕਾਫੀ ਨੁਕਸਾਨ ਹੋਇਆ ਸੀ | ਚੇਤੇ ਰਹੇ ਕਿ ਪੀ. ਐਨ. ਜੀ. ਗੈਸ ਦੀ ਸਪਲਾਈ ਸ਼ੁਰੂ ਹੋਣ ਨਾਲ ਲੋਕਾਂ ਨੂੰ ਕਾਫੀ ਫ਼ਾਇਦਾ ਹੋਣ ਵਾਲਾ ਹੈ ਪਰ ਦੂਜੇ ਪਾਸੇ ਲੋਕ ਸੀਵਰੇਜ ਤੇ ਪਾਣੀ ਦੀਆਂ ਲਾਈਨਾਂ ਟੁੱਟਣ ਤੋਂ ਕਾਫੀ ਨਾਰਾਜ਼ ਹਨ ਕਿਉਂਕਿ ਕਈ ਇਲਾਕਿਆਂ ਵਿਚ ਲਾਈਨਾਂ ਟੁੱਟਣ ਨਾਲ ਇਲਾਕਿਆਂ ਵਿਚ ਪਾਣੀ ਭਰ ਜਾਂਦਾ ਹੈ | ਮੇਅਰ ਵਨੀਤ ਧੀਰ
ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਪੂਰਥਲਾ ਰੋਡ 'ਤੇ ਵੀ ਪਾਈਪ ਪਾਉਣ ਦਾ ਕੰਮ ਚੱਲ ਰਿਹਾ ਸੀ ਪਰ ਪਾਣੀ ਅਤੇ ਸੀਵਰੇਜ ਦੀਆਂ ਲਾਈਨਾਂ ਨੂੰ ਨੁਕਸਾਨ ਪੁੱਜਾ ਸੀ ਜਿਸ ਕਰਕੇ ਫ਼ਿਲਹਾਲ ਕੰਮ ਰੋਕਣ ਲਈ ਕਿਹਾ ਹੈ | ਉਨਾਂ ਕਿਹਾ ਕਿ ਗੈਸ ਪਾਈਪ ਪਾਉਣ ਵੇਲੇ ਪਾਣੀ ਅਤੇ ਸੀਵਰੇਜ ਦੀਆਂ ਲਾਈਨਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਜਲੰਧਰ ਛਾਉਣੀ ਹਲਕੇ ਵਿਚ ਹੋਇਆ ਹੈ | ਉਨਾਂ ਕਿਹਾ ਕਿ ਗੈਸ ਪਾਈਪ ਪਾਉਣ ਵੇਲੇ ਸੀਵਰੇਜ ਅਤੇ ਪਾਣੀ ਦੀਆਂ ਲਾਈਨਾਂ ਟੁੱਟਣ ਦੇ ਮਾਮਲੇ ਸਾਹਮਣੇ ਆਏ ਹਨ | ਉਸ ਨਾਲ ਵੀ ਸਾਹਮਣੇ ਆਇਆ ਹੈ ਕਿ ਪਾਈਪਾਂ ਪਾਉਣ ਵਾਲਾ ਸਟਾਫ਼ ਵੀ ਪੂਰੀ ਸਿਖਲਾਈ ਪ੍ਰਾਪਤ ਨਹੀਂ ਲੱਗ ਰਿਹਾ ਹੈ | ਉੱਧਰ ਇਸ ਵੇਲੇ ਆਦਮਪੁਰ ਵਾਲੇ ਪਾਸੇ ਤੋਂ ਰਾਮਾ ਮੰਡੀ ਦੇ ਕੋਲ ਵੀ ਪੀ.ਐਨ.ਜੀ. ਗੈਸ ਪਾਈਪ ਪਾਉਣ ਦਾ ਕੰਮ ਚੱਲ ਰਿਹਾ ਹੈ | ਉੱਧਰ ਅਜੇ ਨਹਿਰੀ ਪਾਣੀ ਪ੍ਰਾਜੈਕਟ ਦੀਆਂ ਪਾਈਪਾਂ ਪਾਉਣ ਕਰਕੇ ਜਿਹੜੀਆਂ ਥਾਵਾਂ 'ਤੇ ਸੜਕਾਂ ਤੋੜੀਆਂ ਗਈਆਂ ਸੀ | ਉਨਾਂ ਵਿਚ ਵੀ ਕਈ ਸੜਕਾਂ ਬਣਾਉਣ ਦਾ ਕੰਮ ਪੂਰਾ ਹੋਣ 'ਤੇ ਨਹੀਂ ਆ ਰਿਹਾ ਹੈ | ਸ਼ਹਿਰ ਵਿਚ ਅਜੇ ਵੀ ਕਈ ਥਾਵਾਂ 'ਤੇ ਲੋਕ ਜਲਦੀ ਸੜਕਾਂ ਨਾ ਬਣਨ ਕਰਕੇ ਕਾਫੀ ਨਾਰਾਜ਼ ਦੱਸੇ ਜਾ ਰਹੇ ਹਨ |
ਪਿਛਲੀ ਖ਼ਬਰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਕੀਤਾ ਜਾਵੇ ਵਧੇਰੇ ਪ੍ਰਚਾਰ-ਸੁਸ਼ੀਲ ਸ਼ਰਮਾ <br/> ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਸਾਬਕਾ ਮੰਤਰੀ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।