12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਦ ਗੁਰੂਕੁਲ ਸਕੂਲ 'ਚ ਵਿਸ਼ਵ ਮਜ਼ਦੂਰ ਦਿਵਸ ਮਨਾਇਆ <br/>

ਦ ਗੁਰੂਕੁਲ ਸਕੂਲ ਦੇ ਕਰਮਚਾਰੀਆਂ ਦਾ ਸਨਮਾਨ ਕਰਦੇ ਹੋਏ ਪਿ੍ੰਸੀਪਲ ਰਾਧਾ ਗੱਖੜ | ਤਸਵੀਰ-ਜੀ.ਪੀ. ਸਿੰਘ <br/> 03-05-2026
ਜਲੰਧਰ, 2 ਮਈ (ਪਵਨ ਖਰਬੰਦਾ)-ਦ ਗੁਰੂਕੁਲ ਸਕੂਲ ਵਿੱਚ ਵਿਸ਼ਵ ਮਜ਼ਦੂਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ¢ ਇਸ ਮੌਕੇ ਸਕੂਲ ਵਿੱਚ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਭਾਸ਼ਣ ਅਤੇ ਕਵਿਤਾ ਉਚਾਰਨ ਰਾਹੀਂ ਇਸ ਦਿਨ ਦੀ ਮਹੱਤਤਾ ਤੋਂ ਸਭ ਨੂੰ ਜਾਣੂ ਕਰਵਾਇਆ ¢ ਸਕੂਲ ਵਿੱਚ ਪੋਸਟਰ ਮੇਕਿੰਗ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਵੀ ਕਰਵਾਏ ਗਏ, ਜਿਸ ਰਾਹੀਂ ਵਿਦਿਆਰਥੀਆਂ ਨੇ ਸਮੂਹ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਤੋਂ ਬਿਨਾਂ ਸਮਾਜ ਕਦੇ ਵੀ ਤਰੱਕੀ ਨਹੀਂ ਕਰ ਸਕਦਾ¢ ਸਕੂਲ ਦੀ ਡਾਇਰੈਕਟਰ ਸੁਸ਼ਮਾ ਹਾਂਡਾ ਅਤੇ ਪਿ੍ੰਸੀਪਲ ਰਾਧਾ ਗੱਖੜ ਨੇ ਸਮੂਹ ਕਰਮਚਾਰੀਆਂ ਨੂੰ ਇਸ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਜੀਵਨ ਵਿੱਚ ਉਨ੍ਹਾਂ ਸਾਰੇ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਜਿਨ੍ਹਾਂ ਤੋਂ ਬਿਨਾਂ ਸਾਡਾ ਵਿਕਾਸ ਅਸੰਭਵ ਹੈ ¢

ਪਿਛਲੀ ਖ਼ਬਰ ਜਿੰਮ 'ਚ ਕੁੜੀ ਨਾਲ ਛੇੜਖਾਨੀ ਕਰਨ 'ਤੇ ਰਿਸੋਰਟ ਮਾਲਕ ਹਨੀ ਰੰਧਾਵਾ ਗਿ੍ਫ਼ਤਾਰ ਅਗਲੀ ਖ਼ਬਰ ਮਜ਼ਦੂਰ ਦਿਵਸ 'ਤੇ ਵਿਸ਼ੇਸ਼- ਮੈਡਲਾਂ ਦੀ ਚਮਕ ਪਿੱਛੇ ਲੁਕੇ ਮੁੜ੍ਹਕੇ ਵਾਲੇ ਹੀ ਖੇਡ ਮੈਦਾਨਾਂ ਦੇ ਅਸਲੀ ਨਾਇਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।