12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮਜ਼ਦੂਰ ਦਿਵਸ 'ਤੇ ਵਿਸ਼ੇਸ਼- ਮੈਡਲਾਂ ਦੀ ਚਮਕ ਪਿੱਛੇ ਲੁਕੇ ਮੁੜ੍ਹਕੇ ਵਾਲੇ ਹੀ ਖੇਡ ਮੈਦਾਨਾਂ ਦੇ ਅਸਲੀ ਨਾਇਕ <br/>

ਜਲੰਧਰ ਦੀ ਇਕ ਫੈਕਟਰੀ 'ਚ ਫੁੱਟਬਾਲ ਨੂੰ ਤਿਆਰ ਕਰਦੇ ਹੋਏ ਦਿਹਾੜੀਦਾਰ ਕਾਮੇ | (ਵਿਚਕਾਰ) ਜਲੰਧਰ ਦੀ ਸਪੋਰਟਸ ਫੈਕਟਰੀ 'ਚ ਹਾਕੀ ਤਿਆਰ ਕਰ ਰਿਹਾ ਦਿਹਾੜੀਦਾਰ ਮਜਦੂਰ | (ਸੱਜੇ) ਸਪੋਰਟਸ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ 'ਚ ਹਾਕੀ ਖੇਡਣ ਵਾਲੇ ਬਾਲ ਤਿਆਰ ਕਰਦਾ ਹੋਇਆ ਕਰਮਚਾਰੀ | ਤਸਵੀਰਾਂ:-ਅਜੀਤ | <br/> 03-05-2026
ਜਲੰਧਰ, 2 ਮਈ (ਡਾ. ਜਤਿੰਦਰ ਸਾਬੀ)- ਜਦੋਂ ਸਟੇਡੀਅਮ ਦੀਆਂ ਫਲੱਡ ਲਾਈਟਾਂ ਜਗਦੀਆਂ ਹਨ ਤਾਂ ਉਸ ਵੇਲੇ ਖੁਸ਼ੀ 'ਚ ਹਜ਼ਾਰਾਂ ਦੀ ਭੀੜ ਕਿਸੇ ਖਿਡਾਰੀ ਦੇ ਗੋਲ ਜਾਂ ਛੱਕੇ 'ਤੇ ਤਾਲੀਆਂ ਵਜਾਉਂਦੀ ਹੈ, ਤਾਂ ਉਸ ਰੌਲੇ-ਰੱਪੇ 'ਚ ਇੱਕ ਆਵਾਜ਼ ਗੁਆਚ ਜਾਂਦੀ ਹੈ | ਉਸ ਮਜ਼ਦੂਰ ਦੀ ਆਵਾਜ਼, ਜਿਸ ਨੇ ਤੜਕੇ ਚਾਰ ਵਜੇ ਉੱਠ ਕੇ ਉਸ ਮੈਦਾਨ ਦੀ ਘਾਹ ਕੱਟੀ ਸੀ ਅਤੇ ਲਾਈਨਾਂ ਵਾਹੀਆਂ ਸਨ | ਸਟੇਡੀਅਮ 'ਚ 'ਗਰਾਊਾਡਮੈਨ' ਵਜੋਂ ਕੰਮ ਕਰਦੇ ਦਿਹਾੜੀਦਾਰ ਦੇ ਉਸ ਦੇ ਹੱਥਾਂ ਦੀਆਂ ਗੰਢਾਂ ਅਤੇ ਧੁੱਪ ਨਾਲ ਝੁਲਸੀ ਚਮੜੀ ਉਸ ਦੇ ਸੰਘਰਸ਼ ਦੀ ਗਵਾਹੀ ਦਿੰਦੀ ਹੈ | ਜਦੋਂ 1 ਮਈ ਨੂੰ ਦੁਨੀਆ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਦੀ ਹੈ ਤਾਂ ਖੇਡ ਮੈਦਾਨ ਦੀ ਰਾਖੀ ਕਰਨ ਵਾਲਾ ਤੇ ਉਸ ਦੀ ਸਾਂਭ ਸੰਭਾਲ ਕਰਨ ਵਾਲਾ ਗਰਾਂਊਡਮੈਨ ਉਸੇ ਮਿੱਟੀ ਨੂੰ ਪੱਧਰਾ ਕਰ ਰਿਹਾ ਹੁੰਦਾ ਹੈ, ਜਿਸ 'ਤੇ ਕੱਲ੍ਹ ਕਿਸੇ 'ਸਟਾਰ' ਖਿਡਾਰੀ ਨੇ ਖੇਡਣਾ ਹੈ | ਇਕ ਵਾਰ ਇਕ ਨੌਜਵਾਨ ਖਿਡਾਰੀ ਨੇ ਮੈਡਲ ਜਿੱਤਣ ਤੋਂ ਬਾਅਦ ਖੇਡ ਮੈਦਾਨ ਨੂੰ ਪਾਣੀ ਦੇਣ ਵਾਲੇ ਸੇਵਾਦਾਰ ਨੂੰ ਪੁੱਛਿਆ ਤੁਸੀ ਕਦੇ ਖੇਡਿਆ ਨਹੀਂ ਤਾਂ ਉਸ ਨੇ ਆਪਣੀ ਮਾੜੀ ਹਾਲਤ ਵੱਲ ਵੇਖ ਹੌਲੀ ਜਿਹੇ ਬੋਲਿਆ, ''ਪੁੱਤ, ਜੇ ਮੈਂ ਖੇਡਣ ਲੱਗ ਜਾਂਦਾ, ਤਾਂ ਤੁਹਾਡੇ ਖੇਡਣ ਲਈ ਇਹ ਮੈਦਾਨ ਕੌਣ ਤਿਆਰ ਕਰਦਾ | ਮੇਰੀ ਖੇਡ ਤਾਂ ਇਸ ਮਿੱਟੀ ਨਾਲ ਹੈ, ਮੈਂ ਤਾਂ ਹਾਰ ਕੇ ਵੀ ਜਿੱਤ ਜਾਂਦਾ ਹਾਂ ਜਦੋਂ ਤੁਹਾਡੇ ਵਰਗਾ ਕੋਈ ਇਸ ਮੈਦਾਨ ਤੋਂ ਤਿਰੰਗਾ ਲਹਿਰਾ ਕੇ ਨਿਕਲਦਾ ਹੈ | ਇਹ ਬੜੀ ਭਾਵੁਕ ਸੱਚਾਈ ਹੈ, ਕਿ ਅਸੀਂ ਅਕਸਰ 'ਮੈਨ ਆਫ ਦ ਮੈਚ' ਤਾਂ ਚੁਣਦੇ ਹਾਂ, ਪਰ ਉਸ ਮੈਨ ਆਫ ਦਾ ਮੈਦਾਨ ਨੂੰ ਭੁੱਲ ਜਾਂਦੇ ਹਾਂ ਜਿਸ ਦੀ ਦਿਨ-ਰਾਤ ਦੀ ਮਿਹਨਤ ਸਦਕਾ ਉਹ ਖੇਡ ਮੁਮਕਿਨ ਹੋਈ | ਖੇਡ ਇੰਡਸਟਰੀ 'ਚ ਸਿਰਫ਼ ਉਹ ਮਜ਼ਦੂਰ ਨਹੀਂ, ਜੋ ਮੈਦਾਨ ਤਿਆਰ ਕਰਦੇ ਹਨ, ਸਗੋਂ ਉਹ ਵੀ ਹਨ ਜੋ ਫੈਕਟਰੀਆਂ 'ਚ ਬੈਠ ਕੇ ਦਿਨ-ਰਾਤ ਫੁੱਟਬਾਲ ਸਿਉਂਦੇ ਹਨ ਜਾਂ ਹਾਕੀਆਂ ਬਣਾਉਂਦੇ ਹਨ | ਉਹ ਸਿਰਫ਼ ਇਸ ਉਮੀਦ 'ਚ ਕਿ ਉਨ੍ਹਾਂ ਦੇ ਘਰ ਦੀ ਰੋਟੀ ਪੱਕ ਸਕੇ | ਇਨ੍ਹਾਂ ਵਰਗੇ ਹਜ਼ਾਰਾਂ ਖੇਡ ਮਜ਼ਦੂਰ ਅੱਜ ਵੀ ਨਿਗੂਣੀਆਂ ਉਜਰਤਾਂ 'ਤੇ ਕੰਮ ਕਰ ਰਹੇ ਹਨ | ਉਨ੍ਹਾਂ ਲਈ ਕੋਈ ਰਿਟਾਇਰਮੈਂਟ ਫੰਡ ਨਹੀਂ ਅਤੇ ਨਾ ਹੀ ਕੋਈ ਸਨਮਾਨ ਸਮਾਰੋਹ | ਉਨ੍ਹਾਂ ਦੀ ਸਭ ਤੋਂ ਵੱਡੀ ਖ਼ੁਸ਼ੀ ਸਿਰਫ਼ ਇਹ ਹੁੰਦੀ ਹੈ, ਕਿ ਖੇਡ ਮੈਦਾਨ ਵਿੱਚ ਕੋਈ ਖਿਡਾਰੀ ਤਿਲਕ ਕੇ ਡਿੱਗ ਨਾ ਜਾਵੇ | ਇਸ ਲੇਬਰ ਡੇਅ 'ਤੇ, ਆਓ ਅਸੀਂ ਉਨ੍ਹਾਂ ਹੱਥਾਂ ਦਾ ਵੀ ਸ਼ੁਕਰਾਨਾ ਕਰੀਏ ਜੋ ਖੇਡ ਜਗਤ ਦੀ ਨੀਂਹ ਹਨ | ਯਾਦ ਰੱਖੀਏ, ਕਿਸੇ ਵੀ ਮੈਡਲ ਦੀ ਚਮਕ ਪਿੱਛੇ ਇੱਕ ਮਜ਼ਦੂਰ ਦੇ ਮੁੜ੍ਹਕੇ ਦਾ ਲੂਣ ਜ਼ਰੂਰ ਹੁੰਦਾ ਹੈ |

ਪਿਛਲੀ ਖ਼ਬਰ ਦ ਗੁਰੂਕੁਲ ਸਕੂਲ 'ਚ ਵਿਸ਼ਵ ਮਜ਼ਦੂਰ ਦਿਵਸ ਮਨਾਇਆ <br/> ਅਗਲੀ ਖ਼ਬਰ ਗੁਰੂ ਨਾਨਕ ਫਾਊਾਡੇਸ਼ਨ ਗਲੋਬਲ ਸਕੂਲ 'ਚ ਵਾਤਾਵਰਨ ਬਚਾਓ ਵਿਸ਼ੇ ਸੰਬੰਧੀ ਅਸੈਂਬਲੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।