13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅਰਬਨ ਅਸਟੇਟ ਫੇਜ਼-1, 2 ਕੋਲ ਰੇਲਵੇ ਆਰ.ਯੂ.ਬੀ. ਦੀ ਉਸਾਰੀ ਦਾ ਕੰਮ ਸ਼ੁਰੂ

ਇਲਾਕਾ ਵਾਸੀਆਂ ਦੇ ਨਾਲ ਪ੍ਰੋ. ਕੰਵਰ ਸਰਤਾਜ ਸਿੰਘ | ਤਸਵੀਰ: ਜੀ. ਪੀ. ਸਿੰਘ <br/> 03-05-2026
ਜਲੰਧਰ, 2 ਮਈ (ਸ਼ਿਵ)-ਅਰਬਨ ਅਸਟੇਟ ਫ਼ੇਜ਼1 ਅਤੇ 2 ਦੇ ਰੇਲਵੇ ਫਾਟਕ ਨੇੜੇ ਰੇਲਵੇ ਅੰਡਰ ਬਿ੍ਜ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ | ਇਹ ਉਹੀ ਰੇਲਵੇ ਫਾਟਕ ਹੈ ਜੋ ਕੁੱਝ ਮਹੀਨੇ ਪਹਿਲਾਂ ਸੁਸ਼ੀਲ ਰਿੰਕੂ ਅਤੇ ਪ੍ਰੋ. ਕੰਵਰ ਸਰਤਾਜ ਸਿੰਘ ਦੇ ਸੁਹਿਰਦ ਯਤਨਾਂ ਤੋਂ ਬਾਅਦ ਦੁਬਾਰਾ ਖੋਲਿ੍ਹਆ ਗਿਆ ਸੀ¢ ਪ੍ਰੋ. ਕੰਵਰ ਸਰਤਾਜ ਸਿੰਘ ਨੇ ਕਿਹਾ ਕਿ ਰੇਲਵੇ ਅੰਡਰ ਬਿ੍ਜ ਦਾ ਕੰਮ 5-6 ਮਹੀਨਿਆਂ ਵਿਚ ਪੂਰਾ ਹੋ ਜਾਵੇਗਾ¢ ਇਹ ਜਲੰਧਰ ਛਾਉਣੀ ਦੇ ਹਲਕੇ ਦੇ ਵਸਨੀਕਾਂ ਖ਼ਾਸ ਕਰਕੇ ਅਰਬਨ ਅਸਟੇਟ, ਗੜਾ, ਗੋਲਡਨ ਐਵੇਨਿਊ ਅਤੇ ਆਲ਼ੇ ਦੁਆਲੇ ਦੇ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਇੱਕ ਵੱਡੀ ਸਹੂਲਤ ਪ੍ਰਦਾਨ ਕਰੇਗਾ¢ ਉਨਾਂ ਨੇ ਇਸ ਕੰਮ ਦੇ ਸ਼ੁਰੂ ਕਰਨ ਲਈ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਸੁਸ਼ੀਲ ਰਿੰਕੂ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲਗਾਤਾਰ ਲੋਕਾਂ ਦੇ ਮਸਲੇ ਹੱਲ ਕਰਵਾ ਰਹੀ ਹੈ |

ਪਿਛਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਪਿ੍ਆ ਸੂਦ ਨੇ ਯੂਨੀਕ ਹੋਮ ਦਾ ਕੀਤਾ ਦੌਰਾ, ਗੋਦ ਲੈਣ ਦੀ ਪ੍ਰਕਿਰਿਆ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਵਪਾਰਕ ਸਿਲੰਡਰ ਮਹਿੰਗਾ ਹੋਣ ਨਾਲ ਵਧੇਗੀ ਮਹਿੰਗਾਈ-ਜੋਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।