13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਭਾਈ ਅੰਮਿ੍ਤਪਾਲ ਸਿੰਘ ਦੀ ਵਧ ਰਹੀ ਲੋਕਪਿ੍ਅਤਾ ਤੋਂ ਪੰਥ ਵਿਰੋਧੀ ਪ੍ਰੇਸ਼ਾਨ - ਸਿੱਖ ਤਾਲਮੇਲ ਕਮੇਟੀ <br/>

ਅਜੀਤ ਡੈਸਕ 03-05-2026
ਜਲੰਧਰ, 2 ਮਈ (ਐੱਮ. ਐੱਸ. ਲੋਹੀਆ) - ਭਾਈ ਅੰਮਿ੍ਤਪਾਲ ਸਿੰਘ ਦੀ ਵੱਧ ਰਹੀ ਲੋਕਪਿ੍ਅਤਾ ਤੋਂ ਪੰਥ ਵਿਰੋਧੀ ਪ੍ਰੇਸ਼ਾਨ ਹੋ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ (ਕਾਲੀਆ ਕਾਲੋਨੀ), ਗੁਰਵਿੰਦਰ ਸਿੰਘ ਸਿੱਧੂ, ਹਰਪ੍ਰੀਤ ਸਿੰਘ ਰੋਬਿਨ ਨੇ ਇਕ ਸਾਂਝੇ ਬਿਆਨ 'ਚ ਕਿਹਾ ਹੈ ਕਿ ਸਿੱਖ ਵਿਰੋਧੀ ਤਾਕਤਾਂ ਨੂੰ ਸਿੱਖ ਕੌਮ ਦੀ ਚੜ੍ਹਦੀ ਕਲਾ ਰਾਸ ਨਹੀਂ ਆਉਂਦੀ | ਉਨ੍ਹਾਂ ਕਿਹਾ ਕਿ ਕਾਂਗਰਸੀ ਲੀਡਰ ਸੁਖਜਿੰਦਰ ਸਿੰਘ ਰੰਧਾਵਾ, ਜੋ ਕਿ ਗੁਰਦਾਸਪੁਰ ਤੋਂ ਲੋਕਸਭਾ ਮੈਂਬਰ ਹਨ, ਉਨ੍ਹਾਂ ਨੂੰ ਭਾਈ ਅੰਮਿ੍ਤਪਾਲ ਸਿੰਘ ਦੀ ਵੱਧ ਰਹੀ ਹਰਮਨਪਿਆਰਤਾ ਤੋਂ ਬੁਹਤ ਤਕਲੀਫ਼ ਹੋ ਰਹੀ ਹੈ ਅਤੇ ਉਹ ਬਿਨਾਂ ਸਿਰ ਪੈਰ ਦੀਆਂ ਬੇਅਰਥ ਗੱਲਾਂ ਕਰਕੇ ਭਾਈ ਸਾਹਿਬ 'ਤੇ ਇਲਜ਼ਾਮ ਬਾਜੀ ਕਰ ਰਹੇ ਹਨ | ਆਗੂਆਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਦਰਬਾਰ ਸਾਹਿਬ ਉਪਰ ਕੀਤੇ ਹਮਲੇ ਦੀ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਸੀ, ਜਿਸ ਦਾ ਨਸੂਰ ਅੱਜ ਵੀ ਸਿੱਖ ਦਿਲਾਂ 'ਚ ਹੈ | ਇਨ੍ਹਾਂ ਲੋਕਾਂ ਨੂੰ ਪਤਾ ਹੈ, ਜਿਸ ਦਿਨ ਭਾਈ ਅੰਮਿ੍ਤਪਾਲ ਸਿੰਘ ਬਾਹਰ ਆਏ ਤਾਂ ਉਨ੍ਹਾਂ ਵਲੋਂ ਸਿੱਖੀ ਦਾ ਵੱਧ ਚੜ੍ਹਕੇ ਪ੍ਰਚਾਰ ਕੀਤਾ ਜਾਵੇਗਾ, ਜੋ ਕਿ ਇਹ ਲੋਕ ਨਹੀਂ ਚਾਹੁੰਦੇ ਤੇ ਇਸ ਲਈ ਹਰ ਗੱਲ ਭਾਈ ਸਾਹਿਬ 'ਤੇ ਮੜ੍ਹਕੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਤੱਤਪਰ ਰਹਿੰਦੇ ਹਨ | ਇਸ ਮੌਕੇ 'ਤੇ ਹਰਪ੍ਰੀਤ ਸਿੰਘ ਸੋਨੂੰ, ਮਨਮਿੰਦਰ ਸਿੰਘ ਭਾਟੀਆ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਸੇਂਟ ਸੋਲਜਰ ਇੰਸਟੀਚਿਊਟ ਆਫ ਫਾਰਮੇਸੀ ਐਂਡ ਪੋਲੀਟੈਕਨਿਕ ਦੇ ਵਿਦਿਆਰਥੀਆਂ ਨੇ ਨਤੀਜਿਆਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <... ਅਗਲੀ ਖ਼ਬਰ ਨਿਤਿਨ ਕੋਹਲੀ ਵਲੋਂ ਲਾਜਪਤ ਨਗਰ 'ਚ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।