14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪ੍ਰਧਾਨ ਅਨਿਲ ਸੱਚਰ ਵਲੋਂ ਹੋਲਸੇਲ ਕੱਪੜਾ ਮਾਰਕੀਟ ਦੀ ਨਵੀਂ ਕਾਰਜਕਾਰਨੀ ਦਾ ਐਲਾਨ

ਅਜੀਤ ਡੈਸਕ 03-05-2026
ਜਲੰਧਰ, 2 ਮਈ (ਜਤਿੰਦਰ ਪੰਮੀ) : ਹੋਲਸੇਲ ਕਲੋਥ ਮਰਚੈਂਟ ਐਸੋਸੀਏਸਨ ਦੇ ਪ੍ਰਧਾਨ ਅਨਿਲ ਸੱਚਰ ਵਲੋਂ ਹੋਲਸੇਲ ਕੱਪੜਾ ਮਾਰਕੀਟ ਦੀ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ ਹੈ | ਪ੍ਰਧਾਨ ਅਨਿਲ ਸੱਚਰ ਨੇ ਦੱਸਿਆ ਕਿ ਸਰਪ੍ਰਸਤ ਵਜੋਂ ਹਰੀਸ਼ ਸਚਦੇਵਾ, ਰਣਜੀਤ ਸਿੰਘ, ਨਰਬੀਰ ਸਿੰਘ, ਰਾਜਿੰਦਰ ਸ਼ਰਮਾ, ਬਲਦੇਵ ਰਾਜਬਲੀ, ਵਿਨੋਦ ਕੁਮਾਰ ਸੋਨੀ ਤੇ ਰਣਜੀਤ ਸਿੰਘ ਅਤੇ ਚੇਅਰਮੈਨ ਵਜੋਂ ਰਾਜਕੁਮਾਰ ਅਰੋੜਾ, ਜੈਨ ਪ੍ਰਕਾਸ਼ ਜੈਨ ਤੇ ਦੇਵੇਂਦਰ ਧੀਰ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸੇ ਤਰ੍ਹਾਂ ਜਨਰਲ ਸਕੱਤਰ ਵਜੋਂ ਮਨੀਸ਼ ਬਜਾਜ ਤੇ ਪਵਨ ਚਾਵਲਾ ਜਦੋਂਕਿ ਵਾਈਸ ਚੇਅਰਮੈਨ ਵਜੋਂ ਸੁਭਾਸ਼ ਮਹਿੰਦੀਰੱਤਾ, ਜਗਦੀਸ਼ ਖੁਰਾਨਾ, ਸੁਰਿੰਦਰ ਅਗਰਵਾਲ, ਅਸ਼ੋਕ ਕੁਮਾਰ ਪੁੰਛੀ, ਹਰਮੀਤ ਸਿੰਘ ਅਤੇ ਸ਼ਿਆਮ ਅਗਰਵਾਲ ਨੂੰ ਸ਼ਾਮਲ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਵਾਈਸ ਪ੍ਰਧਾਨ ਵਜੋਂ ਅਸ਼ੋਕ ਮਰਵਾਹਾ, ਰਮਨਦੀਪ ਸਿੰਘ, ਸੁਭਾਸ਼ ਸਿੱਕਾ, ਰਾਜੇਸ਼ ਮਿਗਲਾਨੀ, ਮੰਗਤਰਾਮ, ਇਕਬਾਲ ਭਸੀਨ, ਰਾਮਾ ਚੱਢਾ, ਗੋਰਾ ਚੱਢਾ, ਸੁਦੇਸ਼ ਗੁਪਤਾ, ਹਰਜਿੰਦਰ ਸਿੰਘ, ਵਿਪਨ ਸਿੱਕਾ (ਹੈਪੀ), ਸੰਜੇ ਮਹਤਾ, ਰੋਮਿਲ ਮਹਾਜਨ, ਤਜਿੰਦਰ ਪਾਲ ਅਤੇ ਜਤਿੰਦਰ ਕਾਲਰਾ ਨੂੰ ਚੁਣਿਆ ਗਿਆ ਹੈ | ਸਕੱਤਰ ਵਜੋਂ ਪਵਨ ਕੁਮਾਰ, ਰਾਜੇਸ਼ ਕੁਮਾਰ, ਕਪਿਲ ਆਹੂਜਾ, ਰੋਹਿਤ ਖੁਰਾਨਾ, ਰਾਜੇਸ਼ ਅਰੋੜਾ, ਰਿੰਕੂ ਅਰੋੜਾ ਅਤੇ ਰਾਕੇਸ਼ ਮਲਹੋਤਰਾ ਅਤੇ ਜੁਆਇੰਟ ਸਕੱਤਰ ਵਜੋਂ ਲਵਲੀਨ ਸਿੰਘ, ਪਰਮਿੰਦਰ ਸਿੰਘ ਪਸਰੀਚਾ ਅਤੇ ਨਰੇਸ਼ ਜੈਨ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ | ਖਜ਼ਾਂਨਚੀ ਵਜੋਂ ਅਸ਼ਵਨੀ ਗੁਪਤਾ ਨੂੰ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਕਾਰਜਕਾਰਨੀ ਮੈਂਬਰਾਂ 'ਚ ਸ਼ਾਂਤੀ ਲਾਲ ਮਗੋ, ਵਿਜੇ ਅਰੋੜਾ, ਗਗਨ ਭਗਤ ਅਤੇ ਅਸ਼ਵਨੀ ਅਰੋੜਾ (ਰੁਮਾਲੇ ਵਾਲੇ) ਨੂੰ ਸ਼ਾਮਲ ਕੀਤਾ ਗਿਆ ਹੈ | ਪ੍ਰਧਾਨ ਅਨਿਲ ਸੱਚਰ ਨੇ ਕਿਹਾ ਕਿ ਜਲਦੀ ਹੀ ਸਾਰੇ ਕੱਪੜਾ ਵਪਾਰੀਆਂ ਦੀ ਜਨਰਲ ਮੀਟਿੰਗ ਬੁਲਾਈ ਜਾਵੇਗੀ, ਜਿਸ ਵਿੱਚ ਵਪਾਰੀਆਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ |
ਪਿਛਲੀ ਖ਼ਬਰ ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਨਤੀਜਿਆਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਦ ਗੁਰੂਕੁਲ ਸਕੂਲ 'ਚ ਬੁੱਧ ਪੂਰਨਿਮਾ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।