14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅੰਮਿ੍ਤਸਰ ਦੀ ਕੁੜੀ ਨਾਲ ਜਲੰਧਰ ਦੇ ਨੌਜਵਾਨ ਵਲੋਂ ਜਬਰ ਜਨਾਹ, ਮਾਮਲਾ ਦਰਜ

ਅਜੀਤ ਡੈਸਕ 03-05-2026
ਅੰਮਿ੍ਤਸਰ, 2 ਮਈ (ਰੇਸ਼ਮ ਸਿੰਘ)-ਅੰਮਿ੍ਤਸਰ ਸ਼ਹਿਰੀ ਖੇਤਰ ਦੀ ਰਹਿਣ ਵਾਲੀ ਇਕ ਕੁੜੀ ਨਾਲ ਜਲੰਧਰ ਦੇ ਰਹਿਣ ਵਾਲੇ ਇਕ ਨੌਵਜਾਨ ਵਲੋਂ ਵਿਆਹ ਦਾ ਝੂਠਾ ਲਾਰਾ ਲਾ ਕੇ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ | ਇਹ ਸ਼ਿਕਾਇਤ ਔਰਤਾਂ ਦੇ ਵਿਸੇਸ਼ ਮਹਿਲਾ ਥਾਣੇ ਦੀ ਪੁਲਿਸ ਕੋਲ 28 ਸਾਲਾ ਦੀ ਬਾਲਗ ਪੀੜਤ ਕੁੜੀ ਨੇ ਕੀਤੀ ਹੈ ਜਿਸ ਨੇ ਦਸਿਆ ਕਿ ਉਹ ਸ਼ਹਿਰੀ ਖੇਤਰ ਦੇ ਇਕ ਪਿੰਡ ਦੀ ਰਹਿਣ ਵਾਲੀ ਹੈ ਅਤੇ ਜਲੰਧਰ ਦੇ ਨੌਜਵਾਨ ਨੇ ਉਸਨੂੰ ਵਿਆਹ ਦਾ ਲਾਰਾ ਲਾ ਕੇ ਜਬਰ ਜਨਾਹ ਕੀਤਾ | ਪੈਸਿਆਂ ਦੀ ਠੱਗੀ ਮਾਰੀ ਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ | ਪੁਲਿਸ ਵਲੋਂ ਕਾਰਵਾਈ ਕਰਦਿਆਂ ਹਰਪ੍ਰੀਤ ਸਿੰਘ ਸਿੱਧੂ ਵਾਸੀ ਰੂਪ ਨਗਰ ਮੁਹੱਲਾ ਭੋਗਪੁਰ ਜਲੰਧਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |

ਪਿਛਲੀ ਖ਼ਬਰ ਇਨਸਾਨੀਅਤ ਹੋਈ ਸ਼ਰਮਸਾਰ ਨਾਬਾਲਗ ਲੜਕੀ ਨੇ ਦਿੱਤਾ ਲੜਕੇ ਨੂੰ ਜਨਮ, ਮੁਲਜ਼ਮ ਨੌਜਵਾਨਾਂ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਨਤੀਜਿਆਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।