15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮਜ਼ਦੂਰ ਜਥੇਬੰਦੀਆਂ ਵਲੋਂ ਮਜ਼ਦੂਰ ਦਿਵਸ ਮੌਕੇ ਆਪਣੇ ਹੱਕਾਂ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ <br/>

ਸ਼ਾਹਕੋਟ ਵਿਖੇ ਮਜ਼ਦੂਰ ਦਿਵਸ ਮੌਕੇ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਦੇ ਆਗੂ ਮਜ਼ਦੂਰ ਵਿਰੋਧੀ ਨੀਤੀਆਂ ਦਾ ਵਿਰੋਧ ਕਰਦੇ ਹੋਏ | ਤਸਵੀਰ- ਸੁਖਦੀਪ ਸਿੰਘ <br/> 03-05-2026
ਸ਼ਾਹਕੋਟ, 2 ਮਈ (ਸੁਖਦੀਪ ਸਿੰਘ)-ਸ਼ਾਹਕੋਟ ਵਿਖੇ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰ ਦਿਵਸ ਸਾਂਝੇ ਤੌਰ 'ਤੇ ਮਜ਼ਦੂਰ ਜਮਾਤ ਨੂੰ ਸਮਰਪਿਤ ਅਤੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਕੇ ਮਨਾਇਆ ਗਿਆ | ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਕਾਮਰੇਡ ਵਰਿੰਦਰਪਾਲ ਸਿੰਘ ਕਾਲਾ ਨੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਮਜ਼ਦੂਰਾਂ ਨੇ ਆਪਣੇ ਹੱਕਾਂ ਲਈ ਸੰਘਰਸ਼ ਕਰਕੇ ਸ਼ਿਕਾਗੋ 'ਚ ਖੂਨ ਡੋਲਦਿਆਂ ਡਿਊਟੀ ਦਾ ਸਮਾਂ 8 ਘੰਟੇ ਤੈਅ ਕਰਵਾਇਆ, ਉਹੀ ਹੱਕ ਅੱਜ ਫਿਰ ਸਰਮਾਏਦਾਰ ਪਾਰਟੀਆਂ ਵੱਲੋਂ ਖੋਹੇ ਜਾ ਰਹੇ ਹਨ | ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਨਿਰਮਲ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਮੌਕੇ ਕਿਹਾ ਕਿ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਮਜ਼ਦੂਰਾਂ ਨੂੰ ਸਰਕਾਰਾਂ ਜੇਲ੍ਹਾਂ 'ਚ ਡੱਕ ਕੇ ਅੱਜ ਵੀ ਗੁਲਾਮ ਹੋਣ ਦਾ ਅਹਿਸਾਸ ਕਰਵਾ ਰਹੀਆਂ ਹਨ | ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਬੀਬੀ ਗੁਰਬਖਸ਼ ਕੌਰ ਤੇੇ ਬਹੁਜਨ ਕਿਰਤੀ ਸੰਘ ਦੇ ਸੰਚਾਲਕ ਛਿੰਦਰ ਪਾਲ ਸਹੋਤਾ ਨੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਤਾਰਾ ਸਿੰਘ ਥੰਮੂਵਾਲ, ਜੋਗਿੰਦਰ ਸਿੰਘ ਬਿੱਲੀ ਚੁਹਾਰਮੀ, ਕਰਨੈਲ ਸਿੰਘ ਤਲਵੰਡੀ ਮਾਧੋ, ਗੁਰਮੀਤ ਸਿੰਘ ਸ਼ਾਹਕੋਟ, ਕਾਮਰੇਡ ਮੱਖਣ ਸਿੰਘ ਸ਼ਾਹਕੋਟ, ਤਰਸੇਮ ਸਿੰਘ ਮੀਏਾਵਾਲ, ਸੁਖਦੇਵ ਸਿੰਘ ਮੀਏਾਵਾਲ, ਵਿਜੇ ਮੀਏਾਵਾਲ, ਕੇਵਲ ਸਿੰਘ ਕੋਟਲੀ ਗਾਜਰਾਂ, ਜਗੀਰ ਸਿੰਘ ਕੋਟਲੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਥਕ, ਕਿਸਾਨ-ਮਜ਼ਦੂਰ ਜਥੇਬੰਦੀਆਂ ਤੇ ਹੋਰ ਹਮਖਿਆਲੀ ਧਿਰਾਂ ਨੂੰ ਸਾਂਝੇ ਮੰਚ 'ਤੇ ਲਿਆਉਣ ਲਈ ਮੀਟਿੰਗਾਂ ਜਾਰੀ-ਭਾਈ ਪਾਲ... ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਿੱਚ ਮਨਾਇਆ 'ਅੰਤਰਰਾਸ਼ਟਰੀ ਮਜ਼ਦੂਰ ਦਿਵਸ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।