15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੰਥਕ, ਕਿਸਾਨ-ਮਜ਼ਦੂਰ ਜਥੇਬੰਦੀਆਂ ਤੇ ਹੋਰ ਹਮਖਿਆਲੀ ਧਿਰਾਂ ਨੂੰ ਸਾਂਝੇ ਮੰਚ 'ਤੇ ਲਿਆਉਣ ਲਈ ਮੀਟਿੰਗਾਂ ਜਾਰੀ-ਭਾਈ ਪਾਲ ਸਿੰਘ ਫਰਾਂਸ <br/>

ਅਜੀਤ ਡੈਸਕ 03-05-2026
ਸ਼ਾਹਕੋਟ, 2 ਮਈ (ਨਗਿੰਦਰ ਸਿੰਘ ਬਾਂਸਲ)-ਪੰਜਾਬ ਦੇ ਮÏਜੂਦਾ ਸਿਆਸੀ, ਸਮਾਜਿਕ ਅਤੇ ਆਰਥਿਕ ਹਾਲਾਤ ਨੂੰ ਮੁੱਖ ਰੱਖਦਿਆਂ ਸੂਬੇ ਅੰਦਰ ਇਕ ਨਵਾਂ ਬਦਲ ਅਤੇ ਮਜ਼ਬੂਤ ਪੰਥਕ ਪਲੇਟਫਾਰਮ ਉਸਾਰਨ ਦੀਆਂ ਕੋਸ਼ਿਸ਼ਾਂ ਤਹਿਤ ਵੱਖ ਵੱਖ ਪੰਥਕ, ਕਿਸਾਨ ਮਜ਼ਦੂਰ ਅਤੇ ਹੋਰ ਹਮਖਿਆਲੀ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਵਿਚ ਕÏਮੀ ਇਨਸਾਫ਼ ਮੋਰਚਾ ਅਹਿਮ ਭੂਮਿਕਾ ਨਿਭਾਅ ਰਿਹਾ ਹੈ¢ ਇਹ ਵਿਚਾਰ ਪ੍ਰਗਟ ਕਰਦਿਆਂ ਕÏਮੀ ਇਨਸਾਫ਼ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਥ ਦੀ ਰਾਖੀ ਲਈ ਵੱਖ-ਵੱਖ ਪੰਥਕ ਪਾਰਟੀਆਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਆਪਣੇ ਆਪਸੀ ਵਖਰੇਵੇਂ ਭੁਲਾ ਕੇ ਇਕ ਸਾਂਝੇ ਪਲੇਟਫਾਰਮ 'ਤੇ ਲਿਆਉਣ ਲਈ ਯਤਨ ਤੇਜ਼ ਹੋ ਗਏ ਹਨ ਅਤੇ ਕੀਤੀਆਂ ਜਾ ਰਹੀਆਂ ਇਨ੍ਹਾਂ ਮੀਟਿੰਗਾਂ ਵਿੱਚੋਂ ਇਸ ਏਕੇ ਦੀ ਆਸ ਬੱਝਦੀ ਨਜ਼ਰ ਆ ਰਹੀ ਹੈ¢ ਭਾਈ ਫਰਾਂਸ ਨੇ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਇਸ ਵਾਰ ਸਿਰਫ਼ ਧਾਰਮਿਕ ਜਾਂ ਸਿਆਸੀ ਧਿਰਾਂ ਹੀ ਨਹੀਂ, ਸਗੋਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੀ ਇਸ ਏਕਤਾ ਮੁਹਿੰਮ ਦਾ ਅਹਿਮ ਹਿੱਸਾ ਬਣਨ ਵਿਚ ਰੁਚੀ ਵਿਖਾ ਰਹੀਆਂ ਹਨ¢ ਉਨ੍ਹਾਂ ਦੱਸਿਆ ਕਿ ਏਕਤਾ ਦੀਆਂ ਇਨ੍ਹਾਂ ਕੋਸ਼ਿਸ਼ਾਂ ਵਿਚ ਕÏਮੀ ਇਨਸਾਫ਼ ਮੋਰਚਾ ਇਕ ਅਹਿਮ ਪੁਲ ਵਜੋਂ ਕੰਮ ਕਰ ਰਿਹਾ ਹੈ¢ ਉਨ੍ਹਾਂ ਕਿਹਾ ਕਿ ਮੋਰਚੇ ਦੇ ਆਗੂਆਂ ਵੱਲੋਂ ਪੰਜਾਬ ਦੇ ਭਵਿੱਖ ਬਾਰੇ ਫਿਕਰਮੰਦ ਸਾਰੀਆਂ ਧਿਰਾਂ ਨਾਲ ਤਾਲਮੇਲ ਕਾਇਮ ਕੀਤਾ ਜਾ ਰਿਹਾ ਹੈ¢ ਮੋਰਚੇ ਦੇ ਕਨਵੀਨਰ ਭਾਈ ਫਰਾਂਸ ਨੇ ਦੱਸਿਆ ਕਿ ਇਸ ਦਿਸ਼ਾ ਵਿਚ ਕਿਸਾਨ ਅੰਦੋਲਨ ਦੇ ਮੋਹਰੀ ਆਗੂਆਂ ਬਲਬੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਰਾਏ, ਹਰਮੀਤ ਸਿੰਘ ਕਾਦੀਆਂ ਨਾਲ ਉਚੇਚੀਆਂ ਮੀਟਿੰਗਾਂ ਕੀਤੀਆਂ ਗਈਆਂ ਹਨ¢ ਇਨ੍ਹਾਂ ਮੀਟਿੰਗਾਂ ਦਾ ਮੁੱਖ ਮਕਸਦ ਪੰਥਕ ਮਸਲਿਆਂ ਦੇ ਨਾਲ-ਨਾਲ ਕਿਸਾਨੀ ਤੇ ਮਜ਼ਦੂਰਾਂ ਦੇ ਹੱਕਾਂ ਨੂੰ ਇੱਕ ਸਾਂਝੀ ਆਵਾਜ਼ ਦੇਣਾ ਹੈ¢ ਇਸ ਦੇ ਨਾਲ ਹੀ ਸਿਆਸੀ ਪਿੜ ਵਿਚ ਸਰਗਰਮੀ ਵਧਾਉਂਦਿਆਂ ਜਨਤਾ ਦਲ (ਯੂਨਾਇਟਡ) ਤੇ ਹੋਰ ਪਾਰਟੀਆਂ ਨਾਲ ਵੀ ਚਰਚਾ ਦਾ ਦÏਰ ਜਾਰੀ ਹੈ ਤਾਂ ਜੋ ਇਕ ਮਜ਼ਬੂਤ ਤੇ ਪਾਇਦਾਰ ਮੰਚ ਸਥਾਪਤ ਕੀਤਾ ਜਾ ਸਕੇ¢ ਉਨ੍ਹਾਂ ਕਿਹਾ ਕਿ ਇਸ ਏਕਤਾ ਮੁਹਿੰਮ ਨੂੰ ਉਸ ਵੇਲੇ ਵੀ ਵੱਡਾ ਹੁਲਾਰਾ ਮਿਲਿਆ ਜਦੋਂ ਪਿਛਲੇ ਦਿਨੀਂ ਜਲੰਧਰ ਵਿਖੇ ਵੱਖ-ਵੱਖ ਪੰਥਕ ਪਾਰਟੀਆਂ ਦੀ ਅਹਿਮ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਉਚੇਚੇ ਤÏਰ 'ਤੇ ਸ਼ਿਰਕਤ ਕੀਤੀ¢ ਕÏਮੀ ਇਨਸਾਫ਼ ਮੋਰਚਾ, ਯੂਨਾਈਟਡ ਅਕਾਲੀ ਦਲ, ਅਕਾਲੀ ਦਲ ਸੁਤੰਤਰ, ਬੇਗਮਪੁਰਾ ਖਾਲਸਾ ਰਾਜ ਪਾਰਟੀ ਤੇ ਹੋਰ ਜਥੇਬੰਦੀਆਂ ਦੇ ਸੁਹਿਰਦ ਆਗੂਆਂ ਨਾਲ ਏਕਤਾ ਨੂੰ ਲੈ ਕੇ ਹੋਈ ਬੈਠਕ ਵਿਚ ਹਾਂ-ਪੱਖੀ ਹੁੰਗਾਰਾ ਮਿਲਿਆ¢ ਭਾਈ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਅਤੇ ਅਹਿਮ ਲੋੜ ਹੈ ਕਿ ਪੰਥ ਤੇ ਪੰਜਾਬ ਦੇ ਭਲੇ ਲਈ ਇੱਕ ਮਜ਼ਬੂਤ, ਇਮਾਨਦਾਰ ਅਤੇ ਸਾਂਝਾ ਪਲੇਟਫਾਰਮ ਤਿਆਰ ਹੋਵੇ¢

ਪਿਛਲੀ ਖ਼ਬਰ ਲੰਬੜਦਾਰ ਨੇ ਆਪਣੇ ਪਾਲਤੂ ਕੁੱਤੇ ਨਾਲ ਪਿਆਰ ਦੀ ਮਿਸਾਲ ਕੀਤੀ ਕਾਇਮ ਕੈਨੇਡਾ ਤੱਕ ਕਰਵਾਈ ਸੈਰ <br/> ਅਗਲੀ ਖ਼ਬਰ ਮਜ਼ਦੂਰ ਜਥੇਬੰਦੀਆਂ ਵਲੋਂ ਮਜ਼ਦੂਰ ਦਿਵਸ ਮੌਕੇ ਆਪਣੇ ਹੱਕਾਂ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।