15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਲੰਬੜਦਾਰ ਨੇ ਆਪਣੇ ਪਾਲਤੂ ਕੁੱਤੇ ਨਾਲ ਪਿਆਰ ਦੀ ਮਿਸਾਲ ਕੀਤੀ ਕਾਇਮ ਕੈਨੇਡਾ ਤੱਕ ਕਰਵਾਈ ਸੈਰ <br/>

ਅਜੀਤ ਡੈਸਕ 03-05-2026
ਫਿਲੌਰ, 2 ਮਈ (ਵਿਪਨ ਗੈਰੀ)-ਫਿਲੌਰ ਸ਼ਹਿਰ ਦੇ ਵਸਨੀਕ ਅਤੇ ਲੰਬੜਦਾਰ ਚੰਨੀ ਧਾਲੀਵਾਲ ਨੇ ਆਪਣੇ ਪਾਲਤੂ ਕੁੱਤੇ ਨਾਲ ਅਤੁੱਟ ਪਿਆਰ ਦੀ ਮਿਸਾਲ ਕਾਇਮ ਕਰਦਿਆਂ ਉਸ ਨੂੰ ਆਪਣੇ ਨਾਲ ਵਿਦੇਸ਼ ਤੱਕ ਸੈਰ ਕਰਵਾਈ | ਗੱਲਬਾਤ ਦੌਰਾਨ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਿਲਣ ਕੈਨੇਡਾ ਜਾਣਾ ਸੀ ਤੇ ਆਪਣੇ ਪਿਆਰੇ ਬੱਚਿਆਂ ਵਾਂਗ ਹੀ ਪਾਲੇ ਹੋਏ ਪਾਲਤੂ ਲੇਬਰਾ ਨਸਲ ਦੇ ਕੁੱਤੇ ਗੈਵੀ ਨੂੰ ਵੀ ਪਰਿਵਾਰਕ ਮੈਂਬਰ ਸਮਝਦੇ ਹੋਏ ਨਾਲ ਲੈ ਗਏ | ਲੰਬੜਦਾਰ ਨੇ ਦਸਿਆ ਉਹ ਆਪਣੀ ਪਤਨੀ ਸੁਖਵਿੰਦਰ ਕੌਰ ਅਤੇ ਕੁੱਤੇ ਸਮੇਤ ਮਿਤੀ 11 ਦਸੰਬਰ ਨੂੰ ਗਏ ਅਤੇ 31 ਮਾਰਚ ਨੂੰ ਵਾਪਸ ਆਏ | ਉਨ੍ਹਾਂ ਦੱਸਿਆ ਕਿ ਵੈਨਕੂਵਰ ਦੇ ਸਰੀ ਸ਼ਹਿਰ ਪਹੁੰਚਣ 'ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸ਼ਹਿਰ ਵਿਚ ਉਨ੍ਹਾਂ ਦੇ ਪਾਲਤੂ ਕੁੱਤੇ ਨੂੰ ਭਾਰਤ ਤੋਂ ਨਾਲ ਲੈ ਕੇ ਆਉਣ ਅਤੇ ਉਸ ਪ੍ਰਤੀ ਪਿਆਰ ਦੀ ਚਰਚਾ ਬਣੀ ਰਹੀ, ਜਿਸ ਕਾਰਨ ਪੰਜਾਬੀਆਂ ਸਮੇਤ ਗੌਰੇ ਤੱਕ ਵੀ ਉਨ੍ਹਾਂ ਨਾਲ ਫ਼ੋਟੋਆਂ ਖਿਚਵਾਉਣ ਲਈ ਆਉਂਦੇ ਰਹੇ |

ਪਿਛਲੀ ਖ਼ਬਰ ਮਹਿਤਪੁਰ 'ਚ ਵਧਿਆ ਗੁੰਡਾਰਾਜ, 2 ਵਾਰ ਘਰ 'ਚ ਵੜ ਕੇ ਕੀਤੀ ਭੰਨ ਤੋੜ ਤੇ ਹਮਲਾ ਅਗਲੀ ਖ਼ਬਰ ਪੰਥਕ, ਕਿਸਾਨ-ਮਜ਼ਦੂਰ ਜਥੇਬੰਦੀਆਂ ਤੇ ਹੋਰ ਹਮਖਿਆਲੀ ਧਿਰਾਂ ਨੂੰ ਸਾਂਝੇ ਮੰਚ 'ਤੇ ਲਿਆਉਣ ਲਈ ਮੀਟਿੰਗਾਂ ਜਾਰੀ-ਭਾਈ ਪਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।