15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮਹਿਤਪੁਰ 'ਚ ਵਧਿਆ ਗੁੰਡਾਰਾਜ, 2 ਵਾਰ ਘਰ 'ਚ ਵੜ ਕੇ ਕੀਤੀ ਭੰਨ ਤੋੜ ਤੇ ਹਮਲਾ

ਅਜੀਤ ਡੈਸਕ 03-05-2026
ਮਹਿਤਪੁਰ, 2 ਮਈ (ਲਖਵਿੰਦਰ ਸਿੰਘ)-ਮਹਿਤਪੁਰ ਵਿੱਚ ਪਿਛਲੇ ਕੁਝ ਸਮੇਂ ਤੋਂ ਇੰਨਾਂ ਗੁੰਡਾਰਾਜ ਵਧ ਗਿਆ ਹੈ ਕਿ ਲੋਕ ਆਪਣੇ ਘਰਾਂ ਤਾੋ ਨਿਕਲਣ ਤੋਂ ਡਰਦੇ ਹਨ | ਮਹਿਤਪੁਰ ਬੱਸ ਸਟੈਂਡ ਵੀ ਲੜਾਈ ਝਗੜਿਆਂ ਦਾ ਅੱਡਾ ਬਣਿਆ ਹੋਇਆ ਹੈ | ਜਿਥੇ ਰੋਜ਼ਾਨਾਂ ਸਕੂਲਾਂ ਦੀ ਛੁੱਟੀ ਅਤੇ ਸ਼ਾਮ ਵੇਲੇ ਤੇਜ਼ਧਾਰ ਹਥਿਆਰ ਲੈ ਕੇ ਘੁੰਮਣ ਵਾਲੇ ਸ਼ਰਾਰਤੀ ਅਨਸਰ ਲੜਾਈਆਂ ਕਰਦੇ ਹਨ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ | ਇਸ ਨਾਲ ਲੋਕ ਇੱਥੋਂ ਦੇ ਬਦਮਾਸ਼ਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਘਰਾਂ ਵਿੱਚ ਵੜ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇਂ ਹਨ | ਮਹਿਤਪੁਰ ਦੇ ਨਜ਼ਦੀਕੀ ਪਿੰਡ ਵਿਖੇ ਵੀ ਘਰ ਵੜ੍ਹ ਕੇ ਭੰਨ ਤੋੜ ਅਤੇ ਪਰਿਵਾਰ ਤੇ ਹਮਲਾ ਕਰਨ ਦੀ ਵਾਰਦਾਤ ਸਾਹਮਣੇ ਆਈ | ਜਿਸ ਦੀ ਜਾਣਕਾਰੀ ਦਿੰਦੇ ਸਮੇਂ ਲਾਡੀ ਪੁੱਤਰ ਸ਼ਿੰਦਰਪਾਲ ਸਿੰਘ ਵਾਸੀ ਆਦਰਾਮਾਨ ਨੇ ਦੱਸਿਆ ਕਿ ਪਿੰਡ ਅਤੇ ਮਹਿਤਪੁਰ ਦੇ ਕੁਝ ਵਿਅਕਤੀਆਂ ਵਲੋਂ ਘਰ ਆ ਕੇ ਜਾਨੀ ਹਮਲਾ ਕਰਨ ਅਤੇ ਗਾਲੀ ਗਲੋਚ ਕੀਤਾ ਹੈ | ਪਹਿਲਾ ਪਿਛਲੇ ਦਿਨੀਂ ਕੁਝ ਵਿਅਕਤੀਆਂ ਨੇ ਮੇਰੇ ਨਾਲ ਮਾਰਕੁੱਟ ਕੀਤੀ ਅਤੇ ਉਸ ਤਾੋ ਬਾਅਦ ਉਪਰੋਕਤ ਵਿਅਕਤੀਆ ਨੇ ਫਿਰ ਕੱਲ੍ਹ ਮਿਤੀ 01ਮਈ ਨੂੰ ਫਿਰ ਮੈਨੂੰ ਘੇਰ ਲਿਆ ਅਤੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਮੇਰਾ ਮੋਟਰਸਾਈਕਲ ਵੀ ਭੰਨ ਦਿੱਤਾ | ਵਿਅਕਤੀਆ ਨੇ ਮੈਨੂੰ ਜਾਨੋ ਮਾਰਨ ਦੀਆ ਧਮਕੀਆਂ ਦਿੱਤੀਆਂ ਹਨ | ਇਸ ਸਬੰਧੀ ਮਹਿਤਪੁਰ ਥਾਣੇ ਕਈ ਵਾਰ ਜਾ ਚੁੱਕਾ ਹਾਂ ਅਤੇ ਲਿਖਤੀ ਸ਼ਿਕਾਇਤ ਵੀ ਕਰ ਚੁੱਕਾ ਹਾਂ ਪਰ ਪ੍ਰਸ਼ਾਸਨ ਵਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ | ਮਹਿਤਪੁਰ 'ਚ ਵਧੇ ਗੁੰਡਾਰਾਜ ਸਬੰਧੀ ਇਲਾਕੇ ਦੇ ਚਿੰਤਤ ਲੋਕਾਂ ਨੇ ਕਿਹਾ ਕਿ ਰੋਜ਼ਾਨਾਂ ਮਹਿਤਪੁਰ ਬਾਜ਼ਾਰ ਵਿੱਚ ਮੰਡੀਰ ਤੇਜਥਾਰ ਹਥਿਆਰ ਸ਼ਰੇਆਮ ਲੈ ਕੇ ਘੁੰਮਦੀ ਹੈ ਤੇ ਸ਼ਾਮ ਅਤੇ ਸਕੂਲ ਦੀ ਛੁੱਟੀ ਸਮੇਂ ਬਾਜ਼ਾਰ 'ਚ ਲੜਾਈ ਝਗੜੇ ਕਰਦੀ ਹੈ | ਉਨ੍ਹਾਂ ਕਿਹਾ ਕਿ ਮਹਿਤਪੁਰ ਪੁਲਿਸ ਪ੍ਰਸ਼ਾਸਨ ਇਨ੍ਹਾਂ ਹੁੱਲੜਬਾਜ਼ਾਂ ਨੂੰ ਠੱਲ੍ਹ ਪਾਉਣ 'ਚ ਬਿਲਕੁਲ ਨਾਕਾਮ ਹੈ | ਉਨ੍ਹਾਂ ਸੀਨੀਅਰ ਅਫ਼ਸਰਾਂ ਕੋਲਾੋ ਮੰਗ ਕੀਤੀ ਕਿ ਇਲਾਕੇ 'ਚ ਅਮਨ ਕਾਨੂੰਨ ਦੀ ਸਥੀਤੀ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਠੱਲ੍ਹ ਪਾਈ ਜਾਵੇ |

ਪਿਛਲੀ ਖ਼ਬਰ ਲੋਹੀਆਂ ਦੇ ਪਾਵਰਕਾਮ ਦਫ਼ਤਰ 'ਚ ਮਨਾਇਆ ਗਿਆ 'ਸ਼ਿਕਾਗੋ ਦੇ ਸ਼ਹੀਦਾਂ ਦਾ ਮਈ ਦਿਵਸ' <br/> ਅਗਲੀ ਖ਼ਬਰ ਲੰਬੜਦਾਰ ਨੇ ਆਪਣੇ ਪਾਲਤੂ ਕੁੱਤੇ ਨਾਲ ਪਿਆਰ ਦੀ ਮਿਸਾਲ ਕੀਤੀ ਕਾਇਮ ਕੈਨੇਡਾ ਤੱਕ ਕਰਵਾਈ ਸੈਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।