15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

'ਮਜ਼ਦੂਰ ਦਿਵਸ' ਮੌਕੇ ਵੀ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨ ਲਈ ਦਿਹਾੜੀ ਕਰਦੇ ਰਹੇ ਮਜ਼ਦੂਰ, ਅਫ਼ਸਰਸ਼ਾਹੀ ਨੇ ਮਾਣਿਆ ਛੁੱਟੀ ਦਾ ਅਨੰਦ ਮਜ਼ਦੂਰਾਂ ਨੂੰ ਲੰਬੇ ਸੰਘਰਸ਼ ਤੋਂ ਬਾਅਦ ਮਿਲੇ ਹੱਕ ਅੱਜ ਦੀਆਂ ਸਰਕਾਰਾਂ ਨੇ ਖੋਹ ਲਏ-ਕਾਮਰੇਡ ਨਿਰਮਲ ਸਿੰਘ <br/>

ਸ਼ਾਹਕੋਟ ਦਾਣਾ ਮੰਡੀ 'ਚ ਮਜ਼ਦੂਰ ਦਿਵਸ ਮੌਕੇ ਗੱਲਬਾਤ ਕਰਦੇ ਠੇਕੇਦਾਰ ਬਲਦੇਵ ਸਿੰਘ ਤੇ ਮਜ਼ਦੂਰ ਅਤੇ (ਸੱਜੇ) ਮਜ਼ਦੂਰਾਂ ਨੂੰ ਹੱਕ ਨਾ ਮਿਲਣ 'ਤੇ ਰੋਸ ਪ੍ਰਗਟ ਕਰਦੇ ਕਾ. ਨਿਰਮਲ ਸਿੰਘ ਮਲਸੀਆਂ, ਤਾਰਾ ਸਿੰਘ ਸਾਬਕਾ ਸਰਪੰਚ, ਜੀਵਨ ਸਿੰਘ ਮਲਸੀਆਂ, ਜਗੀਰ ਸਿੰਘ ਕੋਟਲੀ ਗਾਜਰਾਂ, ਚਰਨ ਸਿੰਘ | ਤਸਵੀਰਾਂ- ਸੁਖਦੀਪ ਸਿੰਘ <br/> ਆਪਣੇ ਪਰਿਵਾਰ ਪਾਲਣ ਲਈ ਮਜ਼ਦੂਰ ਦਿਵਸ ਮੌਕੇ ਮੰਡੀ 'ਚ ਕੰਮ ਕਰਦੇ ਮਜ਼ਦੂਰ | ਤਸਵੀਰ- ਸੁਖਦੀਪ ਸਿੰਘ <br/> 03-05-2026
ਸਾਹਕੋਟ, 2 ਮਈ (ਸੁਖਦੀਪ ਸਿੰਘ)-ਪੰਜਾਬ ਭਰ 'ਚ 1 ਮਈ ਨੂੰ ਮਜ਼ਦੂਰ ਦਿਵਸ ਦੀ ਸਰਕਾਰ ਵੱਲੋਂ ਐਲਾਨੀ ਛੁੱਟੀ ਦੌਰਾਨ ਪੰਜਾਬ ਦੇ ਮਜ਼ਦੂਰਾਂ ਦੀ ਹਾਲਤ ਤਰਸਯੋਗ ਵੇਖਣ ਨੂੰ ਮਿਲੀ | ਵੱਖ-ਵੱਖ ਥਾਂਵਾ 'ਤੇ ਜਾ ਕੇ ਦੇਖਿਆ ਕਿ ਬਹੁਤ ਸਾਰੇ ਮਜ਼ਦੂਰਾਂ ਨੂੰ ਤਾਂ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਵੀ ਨਹੀਂ ਪਤਾ ਸੀ | ਦਾਣਾ ਮੰਡੀ ਸ਼ਾਹਕੋਟ ਵਿਖੇ ਮਜ਼ਦੂਰ ਯੂਨੀਅਨ ਦੇ ਠੇਕੇਦਾਰ ਬਲਦੇਵ ਸਿੰਘ ਨੇ ਕਿਹਾ ਕਿ ਅੱਜ ਦੇ ਦਿਨ ਦੀ ਮਜ਼ਦੂਰਾਂ ਨੂੰ ਛੁੱਟੀ ਅਤੇ ਇਸ ਛੁੱਟੀ ਦੇ ਇਵਜ ਵਿੱਚ ਮਜ਼ਦੂਰਾਂ ਨੂੰ ਦਿਹਾੜੀ ਮਿਲਣੀ ਚਾਹੀਦੀ ਸੀ | ਇਹ ਪੈਸੇ ਸਰਕਾਰ ਆੜ੍ਹਤੀਆਂ ਨੂੰ ਦਿੰਦੀ ਅਤੇ ਆੜ੍ਹਤੀ ਪੈਸੇ ਮਜ਼ਦੂਰਾਂ ਨੂੰ ਦਿੰਦੇ, ਜਿਸ ਨਾਲ ਮਜ਼ਦੂਰਾਂ ਦਾ ਮਾਣ-ਸਨਮਾਨ ਬਣਿਆ ਰਹਿੰਦਾ | ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਨਿਰਮਲ ਸਿੰਘ ਸਰਪੰਚ ਲਕਸੀਆਂ ਨੇ ਅੱਜ ਦੇ ਦਿਨ 'ਤੇ ਮਜ਼ਦੂਰਾਂ ਨੂੰ ਵਧਾਈ ਦਿੱਤੀ, ਨਾਲ ਹੀ ਉਨ੍ਹਾਂ ਰੋਸ ਪ੍ਰਗਟ ਕੀਤਾ ਕਿ ਮਜ਼ਦੂਰਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੂੰ ਹੱਕ ਮਿਲਿਆ, ਜੋ ਅੱਜ ਦੀਆਂ ਸਰਕਾਰਾਂ ਨੇ ਖੋਹ ਲਏ | ਮਜ਼ਦੂਰਾਂ ਕੋਲੋਂ 8 ਘੰਟੇ ਦੀ ਬਜਾਏ 12 ਘੰਟੇ ਕੰਮ ਲਿਆ ਜਾ ਰਿਹਾ ਹੈ | ਅੱਜ ਦੇ ਦਿਨ ਵੀ ਮਜ਼ਦੂਰ ਆਪਣੇ ਪਰਿਵਾਰਾਂ ਦਾ ਪਾਲਣ-ਪੌਸ਼ਣ ਕਰਨ ਲਈ ਦਿਹਾੜੀ ਕਰਨ ਗਿਆ ਹੈ | ਮਜ਼ਦੂਰ ਦਿਵਸ ਦੀ ਛੁੱਟੀ ਦਾ ਅਨੰਦ ਅਫ਼ਸਰਸਾਹੀ ਮਾਣ ਰਹੀ ਹੈ | ਅੱਜ ਦੇ ਦਿਨ ਮਜ਼ਦੂਰ ਦਿਵਸ ਦਾ ਕੋਈ ਅਹਿਸਾਸ ਨਹੀਂ ਹੋ ਰਿਹਾ | ਮਜ਼ਦੂਰ ਕੋਲੋਂ ਫੈਕਟਰੀਆਂ 'ਚ 16-16 ਘੰਟੇ ਕੰਮ ਲਿਆ ਜਾ ਰਿਹਾ ਅਤੇ ਉਸ ਨੂੰ ਮਿਹਨਤਾਨਾ ਬਹੁਤ ਘੱਟ ਦਿੱਤਾ ਜਾ ਰਿਹਾ | ਹੱਕ ਲੈਣ ਲਈ ਅੱਜ ਵੀ ਮਜ਼ਦੂਰ ਸੰਘਰਸ਼ ਕਰ ਰਿਹਾ ਹੈ ਅਤੇ ਮਜ਼ਦੂਰ ਦੀ ਲੜਾਈ ਕਾਰਪੋਰੇਟ ਘਰਾਣਿਆ ਨਾਲ ਚੱਲ ਰਹੀ ਹੈ | ਉਨ੍ਹਾਂ ਮਜ਼ਦੂਰ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਲਈ ਲੜਦੇ ਰਹਿਣ | ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਤਾਰਾ ਸਿੰਘ ਸਾਬਕਾ ਸਰਪੰਚ ਥੰਮੂਵਾਲ, ਜੀਵਨ ਸਿੰਘ ਮਲਸੀਆਂ, ਜਗੀਰ ਸਿੰਘ ਕੋਟਲੀ ਗਾਜਰਾਂ, ਚਰਨ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਵੰਡੀ ਅੰਮਿ੍ਤਧਾਰੀ ਵਿਦਿਆਰਥੀਆਂ 'ਚ ਵਜ਼ੀ... ਅਗਲੀ ਖ਼ਬਰ ਲੋਹੀਆਂ ਦੇ ਪਾਵਰਕਾਮ ਦਫ਼ਤਰ 'ਚ ਮਨਾਇਆ ਗਿਆ 'ਸ਼ਿਕਾਗੋ ਦੇ ਸ਼ਹੀਦਾਂ ਦਾ ਮਈ ਦਿਵਸ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।