16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਦ ਨੋਬੇਲ ਸਕੂਲ' ਦੇ ਬੱਚਿਆਂ ਵਲੋਂ ਸ਼ਿਮਲੇ ਦਾ ਵਿੱਦਿਅਕ ਦੌਰਾ

ਸ਼ਿਮਲਾ ਵਿਖੇ ਯਾਦਗਾਰੀ ਤਸਵੀਰ 'ਚ ਸਕੂਲੀ ਬੱਚੇ | ਤਸਵੀਰ-ਜਨਕ ਰਾਜ ਗਿੱਲ <br/> 03-05-2026
ਕਰਤਾਰਪੁਰ, 2 ਮਈ (ਜਨਕ ਰਾਜ ਗਿੱਲ)-ਨੇੜਲੇ ਪਿੰਡ ਭੱਠੇ ਵਿਖੇ ਸਥਿਤ 'ਦ ਨੋਬਲ ਸਕੂਲ ਦੇ ਪ੍ਰਬੰਧਕਾਂ ਦੀ ਦੇਖ ਰੇਖ ਹੇਠ ਸਕੂਲ ਦੀਆਂ ਜਮਾਤਾਂ 'ਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਗਰਮੀ ਤੋਂ ਰਾਹਤ ਪਾਉਣ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਮੁੱਖ ਉਦੇਸ਼ ਨਾਲ 'ਪਹਾੜਾਂ ਦੀ ਰਾਣੀ' ਸ਼ਿਮਲਾ ਦਾ ਤਿੰਨ ਰੋਜ਼ਾ ਵਿੱਦਿਅਕ ਦੌਰਾ ਕੀਤਾ ਗਿਆ | ਜਿੱਥੇ ਸਕੂਲੀ ਬੱਚਿਆਂ ਵਲੋਂ ਸਿੱਖਿਆ ਗਿਆਨ 'ਚ ਵਾਧਾ ਕਰਦੇ ਹੋਏ ਹਿਮਾਚਲ ਦੇ ਇਤਿਹਾਸ ਦੇ ਨਾਲ ਸ਼ਿਮਲਾ ਦੀਆਂ ਕਈ ਇਤਿਹਾਸਕ ਅਤੇ ਪ੍ਰਸਿੱਧ ਸਥਾਨਾਂ ਜਿਨਾਂ 'ਚ ਬੱਚਿਆਂ ਨੇ ਭਦਰ ਕਾਲੀ ਮੰਦਰ ਵਿਚ ਮੱਥਾ ਟੇਕਿਆ ਨਾਲ ਹੀ ਮਾਲ ਰੋਡ, ਇਤਿਹਾਸਕ ਰਿੱਜ ਮੈਦਾਨ, ਕਿ੍ਸਟ ਚਰਚ, ਰਾਜਿਆ ਸੰਗ੍ਰਹਿ ਹਾਲ ਮਿਊਜ਼ੀਅਮ ਅਤੇ ਉੱਚੀ ਪਹਾੜੀ 'ਤੇ ਸਥਿਤ ਜਾਖੂ ਮੰਦਰ ਦੇ ਦਰਸ਼ਨ ਕੀਤੇ ਅਤੇ ਮਿਊਜ਼ੀਅਮ ਹਾਲ ਆਰਟ ਗੈਲਰੀ ਕੁਫਰੀ ਦੀਆਂ ਹਸੀਨ ਵਾਦੀਆਂ, ਹਿਮਾਲਿਅਨ ਨੇਚਰ ਪਾਰਕ ਅਲੌਪ ਹੋ ਚੁੱਕੇ ਪੰਛੀਆਂ ਅਤੇ ਜਾਨਵਰਾਂ ਨੂੰ ਦੇਖ ਇਸ ਸੈਰ-ਸਪਾਟੇ ਰਾਹੀ ਇਸ ਦੌਰੇ 'ਚ ਕੁਦਰਤੀ ਨਜ਼ਾਰਿਆਂ ਦਾ ਖੂਬ ਆਨੰਦ ਵੀ ਮਾਣ ਦੇ ਹੋਏ ਇਸ ਯਾਤਰਾ ਨੂੰ ਯਾਦਗਾਰ ਬਣਾਇਆ | ਇਸ ਮੌਕੇ ਸਕੂਲ ਪੁੱਜਣ 'ਤੇ ਵਿਦਿਆਰਥੀਆਂ ਦਾ ਸਵਾਗਤ ਚੇਅਰਮੈਨ ਸੀ. ਐੱਲ.ਕੋਛੜ ਜੀ, ਮੈਨੇਜਿੰਗ ਡਾਇਰੈਕਟਰ ਕੁਮਾਰ ਸ਼ਿਵ ਕੋਛੜ, ਡਾਇਰੈਕਟਰ ਮੈਡਮ ਵਲੋਂ ਕਰਦਿਆਂ ਆਖਿਅ ਕਿ, 'ਅਜਿਹੇ ਵਿਦਿਅਕ ਦੌਰੇ ਬੱਚਿਆਂ ਦੇ ਮਾਨਸਿਕ ਤੇ ਆਤਮ-ਵਿਸ਼ਵਾਸ ਵਧਾਉਣ ਲਈ ਬਹੁਤ ਜ਼ਰੂਰੀ ਹਨ | ਜੋ ਬੱਚਿਆਂ 'ਚ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦੇ ਹਨ ਅਤੇ ਸਕੂਲ ਦਾ ਮੁੱਖ ਮੰਤਵ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਬਾਹਰੀ ਦੁਨੀਆ ਤੇ ਕੁਦਰਤ ਨਾਲ ਜੋੜਨਾ ਵੀ ਹੈ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਦੇ ਕਰਜ਼ੇ ਦੀ ਹੱਦ ਵਧਾਉਣ ਨਾਲ ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ-... ਅਗਲੀ ਖ਼ਬਰ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਰਮੇਸ਼ ਵਰਮਾ ਭਾਜਪਾ ਦੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਉਪ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।