16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੰਜਾਬ ਸਰਕਾਰ ਵਲੋਂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਦੇ ਕਰਜ਼ੇ ਦੀ ਹੱਦ ਵਧਾਉਣ ਨਾਲ ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ-ਪ੍ਰਧਾਨ ਜਸਪ੍ਰੀਤ ਸਿੰਘ ਚਾਹਲ

ਅਜੀਤ ਡੈਸਕ 03-05-2026
ਕਿਸ਼ਨਗੜ੍ਹ, 2 ਮਈ (ਹੁਸਨ ਲਾਲ)-ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ 'ਚ ਸਕੇਲ ਆਫ ਫਾਈਨਾਂਸ ਕਰਜੇ ਦੀ ਹੱਦ ਵਧਾਉਣ ਦੇ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਹਿਕਾਰੀ ਸਭਾ ਸੰਘਵਾਲ ਦੇ ਪ੍ਰਧਾਨ ਜਸਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਕਿਸਾਨ ਆਪਣੇ ਆਪਣੇ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਤੋਂ ਆਪਣੀ ਫਸਲ ਨੂੰ ਪਾਲਣ ਲਈ ਖਾਦਾਂ, ਬੀਜ ਤੇ ਹੋਰ ਲੋੜਾਂ ਪੂਰੀਆਂ ਕਰਨ ਲਈ ਸਭਾਵਾਂ ਤੋਂ ਕਰਜ਼ਾ ਚੱਕ ਕੇ ਆਪਣੀ ਫਸਲ ਪਾਲਦੇ ਸਨ ਪਿਛਲੇ ਕਈ ਸਾਲਾਂ ਤੋਂ ਇਹ ਹੱਦ ਕਰਜ਼ਾ ਸਹਿਕਾਰੀ ਸਭਾਵਾਂ ਵੱਲੋਂ ਨਹੀਂ ਵਧਾਇਆ ਗਿਆ ਸੀ¢ ਲੇਕਿਨ ਮਹਿੰਗਾਈ ਬਹੁਤ ਵੱਧ ਗਈ ਸੀ, ਜਿਸ ਕਾਰਨ ਕਿਸਾਨਾਂ ਨੂੰ ਖਰਚੇ ਪੂਰੇ ਕਰਨੇ ਬਹੁਤ ਹੀ ਅÏਖੇ ਹੋਏ ਪਏ ਸਨ¢ ਲੇਕਿਨ ਪੰਜਾਬ ਸਰਕਾਰ ਨੇ ਨਾਵਾਰਡ ਦੀ ਸਹਾਇਤਾ ਨਾਲ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਦਾ ਹੱਦ ਕਰਜਾ ਵਧਾ ਵਧਾ ਦਿੱਤਾ ਗਿਆ ਹੈ¢ ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੱਦ ਕਰਜ਼ਾ ਵਧਾਉਣ ਨਾਲ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ¢
ਪਿਛਲੀ ਖ਼ਬਰ ਓਮ ਬਿਰਲਾ ਨੇ ਸੰਸਦੀ ਕਮੇਟੀ ਦੇ ਪ੍ਰਧਾਨ ਕੀਤੇ ਨਿਯੁਕਤ ਅਗਲੀ ਖ਼ਬਰ ਦ ਨੋਬੇਲ ਸਕੂਲ' ਦੇ ਬੱਚਿਆਂ ਵਲੋਂ ਸ਼ਿਮਲੇ ਦਾ ਵਿੱਦਿਅਕ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।