16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਓਮ ਬਿਰਲਾ ਨੇ ਸੰਸਦੀ ਕਮੇਟੀ ਦੇ ਪ੍ਰਧਾਨ ਕੀਤੇ ਨਿਯੁਕਤ

ਅਜੀਤ ਡੈਸਕ 03-05-2026
ਨਵੀਂ ਦਿੱਲੀ, 2 ਮਈ (ਉਪਮਾ ਡਾਗਾ ਪਾਰਥ)- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੰਸਦ ਦੀਆਂ ਅਹਿਮ ਕਮੇਟੀਆਂ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ, ਜਿਸ ਤਹਿਤ ਕਾਂਗਰਸ ਦੇ ਕੇ.ਸੀ. ਵੇਣੂਗੋਪਾਲ ਨੂੰ ਮੁੜ ਤੋਂ ਸੰਸਦ ਦੀ ਲੋਕ ਲੇਖਾ ਕਮੇਟੀ (ਪਬਲਿਕ ਅਕਾਊਾਟ ਕਮੇਟੀ) ਦਾ ਪ੍ਰਧਾਨ ਬਣਾਇਆ ਗਿਆ ਹੈ | ਭਾਜਪਾ ਦੇ ਬੈਜਯੰਤ ਪਾਂਡਾ ਨੂੰ ਪਬਲਿਕ ਅੰਡਰਟੇਕਿੰਗ ਕਮੇਟੀ ਦਾ ਚੇਅਰਪਰਸਨ ਬਣਾਇਆ ਗਿਆ | ਭਾਜਪਾ ਦੇ ਸੰਜੈ ਜਾਯਸਵਾਲ ਨੂੰ ਅਨੁਮਾਨਾਂ ਦੀ ਕਮੇਟੀ ਦਾ ਅਤੇ ਫੱਗਣ ਸਿੰਘ ਕੁਲਾਸਤੇ ਨੂੰ ਐਸ.ਸੀ./ਐਸ.ਟੀ. ਭਾਈਚਾਰੇ ਦੀ ਭਲਾਈ ਬਾਰੇ ਕਮੇਟੀ ਦਾ ਚੇਅਰਪਰਸਨ ਬਣਾਇਆ ਗਿਆ ਹੈ | ਇਹ ਨਿਯੁਕਤੀਆਂ 2026-27 ਲਈ ਕੀਤੀਆਂ ਗਈਆਂ ਹਨ | 1 ਮਈ 2026 ਤੋਂ ਸ਼ੁਰੂ ਹੋ ਕੇ 30 ਅਪ੍ਰੈਲ 2027 ਤੱਕ ਦੇ ਕਾਰਜਕਾਲ ਲਈ ਲੋਕ ਲੇਖਾ ਕਮੇਟੀ 'ਚ ਕੁੱਲ 21 ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ ਜਿਸ 'ਚ ਡਾ. ਅਮਰ ਸਿੰਘ ਦਾ ਨਾਂਅ ਵੀ ਸ਼ਾਮਿਲ ਹੈ | ਸੰਜੈ ਜਾਇਸਵਾਲ ਦੀ ਅਗਵਾਈ ਹੇਠ ਬਣੀ ਅਨੁਮਾਨਾਂ ਬਾਰੇ ਕਮੇਟੀ 'ਚ 30 ਮੈਂਬਰ ਹਨ ਜਿਸ 'ਚ ਚਰਨਜੀਤ ਸਿੰਘ ਚੰਨੀ ਵੀ ਸ਼ਾਮਿਲ ਹਨ, ਜਿਸ 'ਚ 20 ਲੋਕ ਸਭਾ ਅਤੇ 10 ਰਾਜ ਸਭਾ ਮੈਂਬਰ ਹਨ | ਪੱਟੀ ਦਰਜ ਜਾਤਾਂ ਅਤੇ ਪੱਟੀ ਦਰਜ ਕਬੀਲਿਆਂ ਬਾਰੇ ਕਮੇਟੀ 'ਚ ਵੀ 30 ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ |

ਪਿਛਲੀ ਖ਼ਬਰ ਐਨ.ਆਈ.ਏ. ਅਦਾਲਤ ਵਲੋਂ ਲਸ਼ਕਰ-ਏ-ਤੋਇਬਾ ਦੇ ਇਕ ਕਾਰਕੁਨ ਨੂੰ 7 ਸਾਲ ਦੀ ਸਖ਼ਤ ਸਜ਼ਾ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਦੇ ਕਰਜ਼ੇ ਦੀ ਹੱਦ ਵਧਾਉਣ ਨਾਲ ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।