18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਗੁਰੂ ਨਾਨਕ ਮੋਦੀਖਾਨਾ ਟਰੱਸਟ ਵਲੋਂ 'ਲੋਹੀਆਂ 'ਚ 'ਲੈਬੋਰਟਰੀ ਤੇ ਲਾਇਬ੍ਰੇਰੀ' ਦਾ ਉਦਘਾਟਨ

ਲੋਹੀਆਂ ਵਿਖੇ ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਲੋਹੀਆਂ ਖ਼ਾਸ ਵਲੋਂ ਖੋਲ੍ਹੀ ਗਈ ਲਾਇਬ੍ਰੇਰੀ ਦਾ ਉਦਘਾਟਨ ਕਰਦੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਅਤੇ (ਸੱਜੇ) ਚੈਰੀਟੇਬਲ ਲੈਬੋਰਟਰੀ ਦਾ ਉਦਘਾਟਨ ਕਰਦੇ ਸਤੀਸ਼ ਐਨ.ਜੀ.ਓ. ਵਰਕਰ ਦੇ ਸ਼ਤੀਸ਼ ਜੀ, ਨਾਲ ਹਨ ਸਮੂਹ ਪ੍ਰਬੰਧਕ ਅਤੇ ਸ਼ਹਿਰ ਵਾਸੀ ਪਤਵੰਤੇ | ਤਸਵੀਰਾਂ: ਗੁਰਪਾਲ ਸਿੰਘ ਸ਼ਤਾਬਗੜ੍ਹ <br/> 03-05-2026
ਲੋਹੀਆਂ ਖਾਸ, 2 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਇਲਾਕਾ ਲੋਹੀਆਂ ਨਿਵਾਸੀਆਂ ਲਈ ਅੱਜ ਦੋ ਸਹੂਲਤਾਂ ਦਾ ਅਗਾਜ਼ ਉਸ ਵੇਲੇ ਹੋਇਆ ਜਦੋਂ 'ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਲੋਹੀਆਂ ਖ਼ਾਸ, ਗੁ: ਸਿੱਖ ਸੈਂਟਰ ਆਫ਼ ਸਿਆਟਲ ਅਮਰੀਕਾ, ਸੋਚ ਸੈਂਟਰ ਸਿਆਟਲ ਅਮਰੀਕਾ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲੋਹੀਆਂ 'ਚ ਲੈਬੋਰਟਰੀ ਅਤੇ ਲਾਇਬ੍ਰੇਰੀ ਦੇ ਉਦਘਾਟਨ ਕੀਤੇ ਗਏ | 'ਲਾਈਫ ਕੇਅਰ ਫਾਉਂਡੇਸ਼ਨ' ਦੇ ਵਿਸ਼ੇਸ਼ ਸਹਿਯੋਗ 'ਗੁਰੂ ਨਾਨਕ ਚੈਰੀਟੇਬਲ ਲੈਬੋਰਟਰੀ' ਦੇ 'ਕੁਲੈਕਸ਼ਨ ਸੈਂਟਰ' ਦਾ ਉਦਘਾਟਨ 'ਸਤੀਸ਼ ਐਨ.ਜੀ.ਓ. ਵਰਕਰ' ਵਜੋਂ ਪਹਿਚਾਣ ਬਣਾ ਚੁੱਕੇ ਸ਼ਤੀਸ਼ ਜੀ ਵੱਲੋਂ ਫੀਤਾ ਕੱਟ ਕੇ ਕੀਤਾ ਗਿਆ | ਇਸੇ ਤਰਾਂ 'ਯੂਥ ਵੈੱਲਫੇਅਰ ਕਲੱਬ ਲੋਹੀਆਂ' ਦੇ ਵਿਸ਼ੇਸ਼ ਸਹਿਯੋਗ ਨਾਲ 'ਸ਼ਹੀਦ ਭਗਤ ਸਿੰਘ ਲਾਇਬ੍ਰੇਰੀ' ਦਾ ਸ਼ੁਭ ਆਰੰਭ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਅਤਿ ਮੁਹੱਬਤ ਕਰਨ ਵਾਲ਼ੇ 'ਪੰਜਾਬ ਯੂਨੀਵਰਸਿਟੀ ਚੰਡੀਗੜ੍ਹ' ਦੇ ਸਹਾਇਕ 'ਪ੍ਰੋਫੈਸਰ ਪੰਡਿਤ ਰਾਓ ਧਰੇਨਵਰ' ਵੱਲੋਂ ਕੀਤਾ ਗਿਆ ਅਤੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦੀ ਲਗਨ ਲਾਉਣ ਲਈ 5000 ਰੁਪਏ ਨਗਦ ਵੀ ਭੇਟ ਕਰਕੇ ਗਏ | ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਸਤਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਸੰਸਥਾ ਦੇ ਵਿਦੇਸ਼ ਤੋਂ ਸਰਗਰਮ ਮੈਂਬਰ ਸ਼੍ਰੀ ਜੈਨੇਂਦਰ ਪ੍ਰਾਸ਼ਰ 'ਗੋਲਡੀ' ਵੱਲੋਂ ਆਪਣੇ ਲੋਹੀਆਂ ਵਿਚਲੇ ਜੱਦੀ ਘਰ ਨੂੰ 'ਉਕਤ ਲੈਬੋਰਟਰੀ ਅਤੇ ਲਾਇਬ੍ਰੇਰੀ' ਲਈ ਸੇਵਾ ਵਜੋਂ ਭੇਟ ਕੀਤਾ ਗਿਆ ਹੈ, ਜਿਸ ਲਈ ਉਹ ਪ੍ਰਾਸ਼ਰ ਪਰਿਵਾਰ ਦੇ ਧੰਨਵਾਦੀ ਹਨ | ਇਸ ਮੌਕੇ ਐਨ.ਜੀ.ਓ. ਟੀਮ ਹਰਪ੍ਰੀਤ ਸਿੰਘ, ਦਲਜੀਤ ਸਿੰਘ, ਹਰਦੀਪ ਸਿੰਘ, ਗਗਨਦੀਪ ਸ਼ਰਮਾ (ਕਨੇਡਾ) ਰਜਿੰਦਰ ਰਾਹੀ, ਸੁਖਵਿੰਦਰ ਕੰਗ, (ਮਨੀਲਾ) ਮਾਸਟਰ ਕਰਮ ਚੰਦ ਸ਼ਰਮਾਂ, ਸਤਿੰਦਰ ਸਿੰਘ ਖ਼ਾਲਸਾ, ਦਵਿੰਦਰ ਸਿੰਘ ਬਿੱਲਾ, ਮਾ: ਪਰਮਿੰਦਰ ਸਿੰਘ ਪਨੇਸਰ, ਅਮਰਜੀਤ ਸਿੰਘ ਅਹੂਜਾ, ਅਮਨਦੀਪ ਸਿੰਘ ਦੇਵਗੁਣ, ਸੁਖਵਿੰਦਰ ਸਿੰਘ ਸੈਂਹਬੀ, ਸੁਖਵਿੰਦਰਜੀਤ ਸਿੰਘ ਚੰਦੀ, ਸੁਖਚੈਨ ਸਿੰਘ ਗਿੱਲ, ਸੰਮਤੀ ਮੈਂਬਰ ਅਜੀਤ ਸਿੰਘ ਸਿੰਧੜ, ਵਿਕਾਸ ਵਰਮਾਂ, ਈਸ਼ਵਰ ਸਿੰਘ ਕੰਗ, ਵਿੱਕੀ ਕਾਲੀਆ, ਮੋਤੀ ਲਾਲ ਕਾਲੀਆ, ਸੁਖਜਿੰਦਰ ਸਿੰਘ ਚੰਦੀ, ਸੁਰਿੰਦਰ ਸਿੰਘ ਚੰਦੀ, ਯੋਗ ਆਚਾਰੀਆ ਮਾ: ਧਰਮਪਾਲ, ਯੋਗ ਟੀਚਰ ਮੈਡਮ ਭਾਰਤੀ ਖੇੜਾ, ਮਾ: ਸ਼ਿਵ ਕੁਮਾਰ, ਪੰਚਾਇਤ ਅਫ਼ਸਰ ਰੁਪੇਸ਼ ਸੱਦੀ, ਅਵਤਾਰ ਸਿੰਘ ਚੰਦੀ, ਜਸਪਾਲ ਸਿੰਘ ਧਾਲੀਵਾਲ, ਤਰਸੇਮ ਸਿੰਘ ਚੰਦੀ, ਪਵਿੱਤਰਪਾਲ ਸਿੰਘ, ਚਰਨਜੀਤ ਲੋਹੀਆਂ, ਸੰਦੀਪ ਸ਼ਰਮਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਡੇਰਾ ਬਾਬਾ ਮੁਰਾਦ ਸ਼ਾਹ ਵਿਖੇ ਸਾੲੀਂ ਗੁਲਾਮ ਸ਼ਾਹ ਦਾ 18ਵਾਂ ਉਰਸ ਮੇਲਾ ਸ਼ਰਧਾਪੂਰਵਕ ਸੰਪੰਨ <br/> ਅਗਲੀ ਖ਼ਬਰ ਪ੍ਰਾਇਮਰੀ ਸਕੂਲ ਪਿੰਡ ਪਾਲਕਦੀਮ ਦੀ ਨਵੀਂ ਇਮਾਰਤ ਦਾ ਉਸਾਰੀ ਕਾਰਜ ਹੋਇਆ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।