17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸਰਕਾਰ ਅਤੇ ਮੌਜੂਦਾ ਵਿਧਾਇਕ ਤੋਂ ਨਿਰਾਸ਼ ਹੋ ਕੇ 80 ਤੋਂ ਵੱਧ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ <br/>

ਪਿੰਡ ਚਿੱਤੇਵਾਣੀ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ 80 ਤੋਂ ਵੱਧ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ | <br/> 04-05-2026
ਜਮਸ਼ੇਰ ਖ਼ਾਸ, 3 ਮਈ (ਹਰਵਿੰਦਰ ਕੁਮਾਰ)-ਜਲੰਧਰ ਛਾਉਣੀ ਹਲਕੇ ਦੀ ਰਾਜਨੀਤੀ ਵਿੱਚ ਅੱਜ ਇਕ ਮਹੱਤਵਪੂਰਨ ਮੋੜ ਉਸ ਵੇਲੇ ਆਇਆ ਜਦੋਂ ਚਿਤੇਵਾਣੀ ਅਤੇ ਆਸ-ਪਾਸ ਦੇ ਇਲਾਕਿਆਂ ਦੇ 80 ਤੋਂ ਵੱਧ ਪਰਿਵਾਰ, ਮੌਜੂਦਾ ਸਰਕਾਰ ਅਤੇ ਹਲਕੇ ਦੀ ਅਣਦੇਖੀ ਤੋਂ ਦੁਖੀ ਹੋ ਕੇ, ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਵਿੱਚ ਸ਼ਾਮਿਲ ਹੋਏ | ਇਹ ਵੱਡਾ ਸ਼ਾਮਿਲਾ ਰਾਕੇਸ਼ ਚਿਤੇਵਾਣੀ ਦੀ ਅਗਵਾਈ ਹੇਠ ਹੋਇਆ, ਜਿਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਿਲ ਹੋ ਕੇ ਮੈਦਾਨੀ ਪੱਧਰ 'ਤੇ ਦਲ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ | ਇਸ ਮੌਕੇ ਜਸਵੰਤ ਚਿਤੇਵਾਣੀ, ਬੰਬਾ ਸ਼ੇਰਗਿੱਲ, ਅੱਟੂ ਲੰਬੜਦਾਰ, ਲੱਡੂ, ਜਥੇਦਾਰ ਮਲਕੀਤ ਸਿੰਘ ਬੁੱਢਾ ਦਲ, ਮਲਕੀਤ ਸਿੰਘ ਨਿਹੰਗ, ਬਾਬੂ ਪੰਚ, ਰਾਕੇਸ਼, ਵਿਜੈ ਕੁਮਾਰ, ਭਵਜਲ ਸਿੰਘ, ਅਰੁਣ, ਰਮਨ, ਗੌਰਵ, ਸਾਹਿਰ, ਸ਼ਿਵ, ਸਟੀਫਨ, ਰਾਜਾ, ਜਥੇਦਾਰ ਮਲਕੀਤ ਸਿੰਘ, ਜੋੱਡਾ ਬ੍ਰਦਰਜ਼, ਰੋਬਿਨ ਸੋਫੀ ਪਿੰਡ ਅਤੇ ਗੋਵਿੰਦਾ ਧੀਨਾ ਸਮੇਤ ਅਨੇਕਾਂ ਸੱਜਣ ਮੌਜੂਦ ਰਹੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਕਜੁੱਟ ਹੋਣ ਦਾ ਐਲਾਨ ਕੀਤਾ | ਇਸ ਵਿਸ਼ਾਲ ਸ਼ਾਮਿਲੇ ਦੌਰਾਨ ਬੋਲਦਿਆਂ ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਇਹ ਜਨ ਸਮਰਥਨ ਸ਼੍ਰੋਮਣੀ ਅਕਾਲੀ ਦਲ ਦੀ ਲੋਕ-ਪੱਖੀ ਸੋਚ, ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ ਅਗਵਾਈ ਅਤੇ ਜਲੰਧਰ ਛਾਉਣੀ ਦੇ ਲੋਕਾਂ ਨਾਲ ਮੇਰੇ ਅਟੁੱਟ ਰਿਸ਼ਤੇ, ਨਿਰੰਤਰ ਸੇਵਾ ਅਤੇ ਮੈਦਾਨੀ ਮਿਹਨਤ ਦਾ ਨਤੀਜਾ ਹੈ |

ਪਿਛਲੀ ਖ਼ਬਰ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਵਿਸ਼ਵ ਪ੍ਰੈੱਸ ਆਜ਼ਾਦੀ ਦਿਹਾੜਾ ਮਨਾਇਆ ਸੀਨੀਅਰ ਪੱਤਰਕਾਰ ਜਤਿੰਦਰ ਪੰਨੂੰ ਅਤੇ ਸਤਨਾ... ਅਗਲੀ ਖ਼ਬਰ ਕਾਂਗਰਸ ਵਿਧਾਇਕ ਕੋਟਲੀ ਨੇ ਵਿਧਾਨ ਸਭਾ 'ਚ ਚੁੱਕੀ ਮਜ਼ਦੂਰਾਂ ਦੇ ਹੱਕ 'ਚ ਆਵਾਜ਼ ਕੰਮ ਦੇ ਘੰਟਿਆਂ ਤੋਂ ਲੈ ਕੇ ਤਨਖਾਹ ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।