04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੰਜਾਬ ਦੇ ਏਡਿਡ ਕਾਲਜਾਂ ਦੇ ਮੁਲਾਜ਼ਮ 4 ਮਹੀਨੇ ਤੋਂ ਤਨਖ਼ਾਹਾਂ ਨੂੰ ਤਰਸੇ <br/>

ਅਜੀਤ ਡੈਸਕ 09-05-2026
ਮੁਲਾਜ਼ਮਾਂ ਦੇ ਰਹਿੰਦੇ ਬਕਾਏ ਵੀ ਜਾਰੀ ਕਰਨ ਦੀ ਮੰਗ
ਜਲੰਧਰ, 8 ਮਈ (ਅਜੀਤ ਬਿਊਰੋ)—ਪੰਜਾਬ ਦੇ ਏਡਿਡ (ਸਰਕਾਰੀ ਸਹਾਇਤਾ ਪ੍ਰਾਪਤ) ਕਾਲਜਾਂ ਦੇ ਮੁਲਾਜ਼ਮਾਂ ਨੂੰ ਪਿਛਲੇ 4 ਮਹੀਨੇ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਜਨਵਰੀ ਮਹੀਨੇ ਤੋਂ ਤਨਖ਼ਾਹਾਂ ਜਾਰੀ ਨਹੀਂ ਹੋਈਆਂ, ਜਿਸ ਕਾਰਨ ਘਰਾਂ ਦੇ ਗੁਜ਼ਾਰੇ ਕਰਨੇ ਮੁਸ਼ਕਲ ਹੋ ਗਏ ਹਨ ਤੇ ਹੁਣ ਪੰਜਵਾਂ ਮਹੀਨਾ ਵੀ ਲੰਘਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਏਡਿਡ ਕਾਲਜਾਂ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਕਈ-ਕਈ ਮਹੀਨੇ ਲਟਕਾਈਆਂ ਜਾ ਰਹੀਆਂ ਹਨ | ਮੁਲਾਜ਼ਮ ਕਰਜ਼ੇ ਚੁੱਕ ਕੇ ਘਰਾਂ ਦੇ ਗੁਜ਼ਾਰੇ ਕਰਨ ਲਈ ਮਜ਼ਬੂਰ ਹਨ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਤਨਖ਼ਾਹਾਂ ਦੀ ਗ੍ਰਾਂਟ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ ਅਤੇ ਇਸਦੇ ਨਾਲ ਹੀ ਜਿਨ੍ਹਾਂ ਕਾਲਜਾਂ ਦੇ ਪਿਛਲੇ ਬਕਾਏ ਰਹਿੰਦੇ ਹਨ, ਉਹ ਵੀ ਤੁਰੰਤ ਜਾਰੀ ਕੀਤੇ ਜਾਣ |

ਪਿਛਲੀ ਖ਼ਬਰ ਗੈਸ ਪਲਾਂਟ ਦਾ ਵਿਰੋਧ ਕਰ ਰਹੇ ਆਗੂਆਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਬੀ. ਕੇ. ਯੂ. ਸਿੱਧੂਪੁਰ ਅਗਲੀ ਖ਼ਬਰ ਨਿਊ ਰੂਬੀ ਹਸਪਤਾਲ 'ਚ ਦਿਲ ਦੀ ਜਾਂਚ ਲਈ ਖੇਤਰ ਦਾ ਪਹਿਲਾ ਆਧੁਨਿਕ ਮਕੋਟੋ ਆਈ.ਵੀ.ਯੂ.ਐੱਸ.-ਐੱਨ.ਆਈ.ਆਰ.ਐੱਸ. ਇਮੇਜਿੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।