03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨਗਰ ਕੌਂਸਲ ਆਦਮਪੁਰ ਦੇ ਐੱਸ.ਡੀ.ਐੱਮ. ਲਾਲ ਵਿਸ਼ਵਾਸ ਬੈਂਸ ਨੇ ਸੰਭਾਲਿਆ ਚਾਰਜ <br/>

ਅਜੀਤ ਡੈਸਕ 09-05-2026
ਆਦਮਪੁਰ, 8 ਮਈ (ਰਮਨ ਦਵੇਸਰ, ਹਰਪੀ੍ਰਤ ਸਿੰਘ)-ਨਗਰ ਕੌਂਸਲ ਆਦਮਪੁਰ ਵਿਖੇ 22 ਮਈ ਨੂੰ ਪਿਛਲੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਅਤੇ ਕੌਂਸਲਰਾਂ ਦੇ ਪੰਜ ਸਾਲ ਪੂਰੇ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਆਦਮਪੁਰ ਨਗਰ ਕੌਂਸਲ ਵਿਖੇ ਅਗਲੇ ਚੋਣਾਂ ਹੋਣ ਤੱਕ ਐੱਸ.ਡੀ.ਐਮ ਲਾਲ ਵਿਸ਼ਵਾਸ ਬੈਂਸ ਨੂੰ ਨਗਰ ਕੌਂਸਲ ਦਾ ਚਾਰਜ ਦਿੱਤਾ ਗਿਆ ਹੈ | ਜਿਸਦੇ ਚਲਦੇ ਐੱਸ.ਡੀ.ਐੱਮ ਲਾਲ ਵਿਸ਼ਵਾਸ ਬੈਂਸ ਨੇ ਆਦਮਪੁਰ ਨਗਰ ਕੌਂਸਲ ਦੇ ਪ੍ਰਬੰਧਕ ਦਾ ਚਾਰਜ ਸੰਭਾਲਿਆ ਹੈ | ਸ਼ਹਿਰ ਵਾਸੀਆਂ ਨੇ ਨਗਰ ਕੌਸਲ ਪਹੁੰਚਣ ਤੇ ਐੱਸ.ਡੀ.ਐੱਮ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ | ਐੱਸ.ਡੀ.ਐੱਮ ਲਾਲ ਵਿਸ਼ਵਾਸ ਬੈਂਸ ਨੇ ਕਿਹਾ ਕਿ ਸ਼ਹਿਰ 'ਚ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕਰਣਗੇ | ਇਸ ਮੌਕੇ ਈ.ਓ ਰਾਜੀਵ ੳਬਰਾਏ, ਚਰਨਜੀਤ ਸਿੰਘ ਸ਼ੇਰੀ, ਸਾਬਕਾ ਪ੍ਰਧਾਨ ਸਰਦਾਰ ਪਵਿਤਰ ਸਿੰਘ, ਕਿ੍ਸ਼ਨਾ ਗਰੇਵਾਲ, ਦਲਜੀਤ ਸਿੰਘ ਮਿਨਹਾਸ, ਪਰਮਜੀਤ ਸਿੰਘ ਰਾਜਵੰਸ਼, ਅਮਰੀਕ ਸਿੰਘ, ਵਿਕਰਮ ਬੰਧਨ, ਸੁਰਿੰਦਰ ਕੁਮਾਰ, ਦਵਿੰਦਰ ਸਿੰਘ ਸੂਰੀ, ਸਤਵਿੰਦਰ ਅਰੋੜਾ, ਜੋਗਿੰਦਰਪਾਲ, ਜੋਗੀ ਗਾਂਧੀ, ਸੋਨੂੰ ਭਾਟੀਆਂ, ਪਰਦੀਪ ਸਿੰਘ, ਪੰਕਜ ਹਨੀ, ਰਾਕੇਸ਼ ਅਗਰਵਾਲ, ਮਨਜੀਤ ਸਿੰਘ, ਹੈਪੀ ਅਗਰਵਾਲ, ਫਤਿਹ ਸਿੰਘ ਲਾਡੀ, ਅਸ਼ਵਨੀ ਕਰਵਲ ਅਤੇ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਭਾਜਪਾ ਦੀ ਜਿੱਤ ਨੇ ਵਰਕਰਾਂ 'ਚ ਨਵਾਂ ਜੋਸ਼ ਭਰਿਆ-ਗੋਇਲ, ਉੱਪਲ <br/> ਅਗਲੀ ਖ਼ਬਰ ਸੀ.ਐੱਚ.ਸੀ. ਬੜਾ ਪਿੰਡ ਵਲੋਂ ਡੇਂਗੂ ਦੀ ਜਾਗਰੂਕਤਾ ਲਈ ਵਿਸ਼ੇਸ਼ ਮੁਹਿੰਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।