03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਜਨਗਣਨਾ ਅਤੇ ਚੋਣ ਡਿਊਟੀਆਂ ਲਈ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਯੋਗ ਮਿਹਨਤਾਨੇ ਸਮੇਤ ਮੌਕਾ ਦਿੱਤਾ ਜਾਵੇ- ਪ੍ਰੋ. ਸਚਦੇਵਾ <br/>

ਅਜੀਤ ਡੈਸਕ 09-05-2026
ਸ਼ਾਹਕੋਟ, 8 ਮਈ (ਸੁਖਦੀਪ ਸਿੰਘ)-ਦੇਸ਼ ਭਰ ਵਿਚ ਜਨਗਣਨਾ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕਾ ਹੈ ਤੇ ਇਸ ਕੰਮ ਲਈ ਜ਼ਿਆਦਾਤਰ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਲਗਾਇਆ ਗਿਆ ਹੈ, ਜਿਸ ਨਾਲ ਸਰਕਾਰੀ ਦਫ਼ਤਰਾਂ ਤੇ ਵਿਦਿਅਕ ਸੰਸਥਾਵਾਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਇਹ ਪ੍ਰਗਟਾਵਾ ਕਰਦਿਆਂ ਪ੍ਰੋ. ਕਰਤਾਰ ਸਿੰਘ ਸਚਦੇਵਾ (ਨੈਸ਼ਨਲ ਐਵਾਰਡੀ) ਸਾਬਕਾ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹਾ ਕਿ ਜਨਗਣਨਾ ਅਤੇ ਵਾਰ-ਵਾਰ ਆ ਰਹੀਆਂ ਚੋਣ ਡਿਊਟੀਆਂ ਕਾਰਨ ਜਿੱਥੇ ਸੰਬੰਧਤ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ, ਉਥੇ ਲੋਕਾਂ ਦੇ ਕਈ ਕੰਮ ਲਟਕ ਜਾਂਦੇ ਹਨ ਤੇ ਵਿਦਿਅਕ ਸੰਸਥਾਵਾਂ 'ਚ ਬੱਚਿਆਂ ਦੀ ਪੜ੍ਹਾਈ ਵੀ ਸਹੀ ਤਰੀਕੇ ਨਾਲ ਨਹੀਂ ਹੋ ਰਹੀ | ਉਨ੍ਹਾਂ ਕਿਹਾ ਕਿ ਜਨਗਨਣਾ ਜਾਂ ਚੋਣ ਡਿਊਟੀਆਂ ਲਈ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਯੋਗ ਮਿਹਨਤਾਨੇ ਸਮੇਤ ਮੌਕਾ ਦਿੱਤਾ ਜਾਣਾ ਚਾਹੀਦਾ ਹੈ | ਪੰਜਾਬ ਦੇ ਮਿਹਨਤੀ ਨੌਜਵਾਨ ਰੁਜ਼ਗਾਰ ਦੀ ਭਾਲ ਲਈ ਦਰ-ਦਰ ਭਟਕ ਰਹੇ ਹਨ | ਇਹ ਮਿਹਨਤਾਨਾ ਉਨ੍ਹਾਂ ਨੌਜਵਾਨਾਂ ਲਈ ਵੱਡੀ ਰਾਹਤ ਹੋਵੇਗੀ, ਜੋ ਉਚੇਰੀ ਸਿੱਖਿਆ ਹਾਸਲ ਕਰ ਰਹੇ ਹਨ ਅਤੇ ਆਪਣੇ ਸਮੇਂ ਨੂੰ ਯੋਗ ਵਰਤੋਂ 'ਚ ਲਿਆ ਸਕਦੇ ਹਨ | ਉਨ੍ਹਾਂ 'ਚ ਇੱਕ ਨਵਾਂ ਉਤਸ਼ਾਹ ਹੋਵੇਗਾ ਤੇ ਕੰਮ ਵੀ ਜਲਦੀ ਮੁਕੰਮਲ ਹੋਣਗੇ | ਉਨ੍ਹਾਂ ਨੂੰ ਘਰੇਲੂ ਖਰਚਿਆਂ 'ਚ ਵੀ ਰਾਹਤ ਮਿਲੇਗੀ ਤੇ ਉਹ ਸਰਕਾਰੀ ਕੰਮਕਾਜ 'ਚ ਕਈ-ਕੁੱਝ ਨਵਾਂ ਸਿੱਖ ਸਕਣਗੇ ਅਤੇ ਕਈ ਸੁਧਾਰ ਕਰ ਸਕਣਗੇ | ਉਨ੍ਹਾਂ ਚੋਣ ਕਮਿਸ਼ਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਇਸ ਮਸਲੇ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ |


ਪਿਛਲੀ ਖ਼ਬਰ ਨਕੋਦਰ 'ਚ ਜਨਗਣਨਾ ਸਿਖਲਾਈ ਸੈਮੀਨਾਰ ਦੌਰਾਨ ਚੰਗੇ ਖਾਣੇ ਦੀ ਮੰਗ ਨੂੰ ਲੈ ਕੇ ਟੀਚਰ, ਆਸ਼ਾ ਵਰਕਰ ਤੇ ਆਂਗਣਵਾੜੀ ਵਰਕਰਾਂ... ਅਗਲੀ ਖ਼ਬਰ ਭਾਜਪਾ ਦੀ ਜਿੱਤ ਨੇ ਵਰਕਰਾਂ 'ਚ ਨਵਾਂ ਜੋਸ਼ ਭਰਿਆ-ਗੋਇਲ, ਉੱਪਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।