03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮਾਤਾ ਜਸਵਿੰਦਰ ਕੌਰ ਧਾਲੀਵਾਲ ਨੂੰ ਸ਼ਰਧਾਂਜਲੀਆਂ ਭੇਟ <br/>

ਅਜੀਤ ਡੈਸਕ 09-05-2026
ਫਿਲੌਰ/ਗੁਰਾਇਆ, 8 ਮਈ (ਸਤਿੰਦਰ ਸ਼ਰਮਾ, ਬਲਵਿੰਦਰ ਸਿੰਘ)-ਨੇੜਲੇ ਪਿੰਡ ਮਨਸੂਰਪੁਰ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਅੱਜ ਕੈਨੇਡਾ ਨਿਵਾਸੀ ਮਾਤਾ ਜਸਵਿੰਦਰ ਕੌਰ ਧਾਲੀਵਾਲ (74) ਪਤਨੀ ਗੁਰਮੀਤ ਸਿੰਘ ਧਾਲੀਵਾਲ ਨੂੰ ਹਲਕਾ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਉਨ੍ਹਾਂ ਦੀ ਮਾਤਾ ਜੀ ਸਾਬਕਾ ਡੀ.ਪੀ.ਆਈ. ਕਾਲਜਿਜ਼ ਬੀਬੀ ਕਰਮਜੀਤ ਕੌਰ ਚੌਧਰੀ, ਉੱਘੇ ਸਮਾਜ ਸੇਵੀ ਡਾ.ਕੁਲਦੀਪ ਰਾਏ, ਸੀਨੀਅਰ ਪੱਤਰਕਾਰ ਬਲਵਿੰਦਰ ਸਿੰਘ ਗੁਰਾਇਆ, ਬਜ਼ੁਰਗ ਦੀਦਾਰ ਸਿੰਘ ਆਦਿ ਨੇ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਕਿਹਾ ਕਿ ਮਾਤਾ ਜਸਵਿੰਦਰ ਕੌਰ ਧਾਲੀਵਾਲ ਇਕ ਨੇਕ ਅਤੇ ਗੁਰਸਿੱਖ ਸਖ਼ਸ਼ੀਅਤ ਸਨ, ਉਨ੍ਹਾਂ ਅਤੇ ਉਨ੍ਹਾਂ ਦੇ ਪਤੀ ਗੁਰਮੀਤ ਸਿੰਘ ਧਾਲੀਵਾਲ ਨੇ ਕੈਨੇਡਾ 'ਚ ਆਪਣੇ ਪਰਿਵਾਰ ਸਮੇਤ ਸਖ਼ਤ ਮਿਹਨਤ ਕਰਕੇ ਜਿਥੇ ਆਪਣੇੇ ਕਾਰੋਬਾਰ ਨੂੰ ਉਭਾਰਿਆ, ਉਥੇ ਪਿੰਡ ਮਨਸੂਰਪੁਰ ਵਿਖੇ ਵੀ ਅਨੇਕਾਂ ਧਾਰਮਿਕ ਅਤੇ ਸਮਾਜ ਸੇੇਵਾ ਦੇ ਕੰਮ ਕੀਤੇ ਤੇ ਅਨੇਕਾਂ ਲੋੜਵੰਦਾਂ ਦੀ ਮਦਦ ਕੀਤੀ | ਬੁਲਾਰਿਆਂ ਨੇ ਦੱੱਸਿਆ ਕਿ ਮਾਤਾ ਜਸਵਿੰਦਰ ਕੌਰ ਧਾਲੀਵਾਲ ਆਪਣੇ ਪਤੀ ਨਾਲ ਮਹੀਨਾ ਕੁ ਪਹਿਲਾਂ ਪੰਜਾਬ ਆਏ ਸਨ, ਇਥੇ ਆ ਕੇ ਉਨ੍ਹਾਂ ਦੀ ਤਬੀਅਤ ਨਾਸਾਜ਼ ਹੋ ਗਈ ਅਤੇ ਉਨ੍ਹਾਂ ਨੂੰ ਲੁਧਿਆਣੇ ਦੇ ਇਕ ਵੱਡੇ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਪਰ ਅਕਾਲਪੁਰਖ ਨੂੰ ਜੋ ਮਨਜ਼ਰੂ ਸੀ, ਉਹ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਇਸ ਫ਼ਾਨੀ ਸੰਸਾਰ ਤੋਂ ਸਦਾ ਲਈ ਵਿਦਾ ਹੋ ਗਏ | ਪਿੰਡ ਮਨਸੂਰਪੁਰ ਵਿਖੇ ਉਨ੍ਹਾਂ ਨਮਿਤ ਰਖਾਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਅਦਾ ਕੀਤੀ ਗਈ | ਹੋਰਨਾਂ ਸੈਂਕੜੇ ਸੱਜਣਾਂ,ਮਿੱਤਰਾਂ, ਰਿਸ਼ਤੇਦਾਰਾਂ ਅਤੇ ਪਤਵੰਤਿਆਂ ਤੋਂ ਇਲਾਵਾ ਮਾਰਕਿਟ ਕਮੇਟੀ ਫਿਲੌਰ ਦੇ ਸਾਬਕਾ ਚੇਅਰਮੈਨ ਮੱਖਣ ਸਿੰਘ ਖਹਿਰਾ, ਪੱਤਰਕਾਰ ਸੁਰਜੀਤ ਸਿੰਘ ਬਰਨਾਲਾ, ਪੱਤਰਕਾਰ ਅਜੈ ਸਿੰਘ ਨਾਗੀ, ਪੱਤਰਕਾਰ ਰਾਮ ਪ੍ਰਕਾਸ਼ ਟੋਨੀ, ਪੱਤਰਕਾਰ ਅਮਰਜੀਤ ਸਿੰਘ ਮੋਨੂੰ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ |

ਪਿਛਲੀ ਖ਼ਬਰ ਫੂਡ ਸੇਫਟੀ ਵਿਭਾਗ ਨੇ ਵੱਖ-ਵੱਖ ਥਾਵਾਂ ਤੋਂ ਦੁੱਧ ਦੇ 10 ਸੈਂਪਲ ਭਰੇ <br/> ਅਗਲੀ ਖ਼ਬਰ ਨਕੋਦਰ 'ਚ ਜਨਗਣਨਾ ਸਿਖਲਾਈ ਸੈਮੀਨਾਰ ਦੌਰਾਨ ਚੰਗੇ ਖਾਣੇ ਦੀ ਮੰਗ ਨੂੰ ਲੈ ਕੇ ਟੀਚਰ, ਆਸ਼ਾ ਵਰਕਰ ਤੇ ਆਂਗਣਵਾੜੀ ਵਰਕਰਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।