17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਦਿਨ-ਦਿਹਾੜੇ ਲੁਟੇਰੇ ਕਿਸਾਨ 'ਤੇ ਹਮਲਾ ਕਰ ਕੇ ਮੋਬਾਈਲ ਤੇ ਨਕਦੀ ਖੋਹ ਕੇ ਫ਼ਰਾਰ

ਅਜੀਤ ਡੈਸਕ 10-05-2026
ਮਲਸੀਆਂ, 9 ਮਈ (ਦਲਜੀਤ ਸਿੰਘ ਸਚਦੇਵਾ)- ਮਲਸੀਆਂ ਵਿਖੇ ਦਿਨ-ਦਿਹਾੜੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਕਿਸਾਨ 'ਤੇ ਹਮਲਾ ਕਰਕੇ ਇਕ ਮੋਬਾਈਲ ਫੋਨ ਤੇ ਨਕਦੀ ਖੋਹੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਿਰਮਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੱਤੀ ਖੁਰਮਪੁਰ (ਮਲਸੀਆਂ) ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 1 ਵਜੇ ਮਲਸੀਆਂ ਦੀ ਦਾਣਾ ਮੰਡੀ ਦੇ ਨਜ਼ਦੀਕ ਆਪਣੇ ਆੜ੍ਹਤੀਏ ਤੋਂ ਪੈਸੇ ਲੈ ਕੇ ਘਰ ਵਾਪਸ ਆ ਰਿਹਾ ਸੀ, ਰਸਤੇ ਵਿਚ ਬਿਨਾਂ ਨੰਬਰੀ ਪਲਟੀਨਾ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਉਸ ਦੀ ਸਕੂਟਰੀ ਦੇ ਅੱਗੇ ਮੋਟਰਸਾਈਕਲ ਲਗਾ ਕੇ ਚਾਬੀ ਕੱਢ ਕੇ ਉਸ ਨਾਲ ਹੱਥੋਂਪਾਈ ਹੋਣ ਲੱਗ ਪਏ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ ਗਿਆ, ਪਰ ਇਕ ਨੌਜਵਾਨ ਵਲੋਂ ਉਨ੍ਹਾਂ ਉੱਪਰ ਦਾਤਰ ਨਾਲ ਤਿੰਨ ਵਾਰ ਕੀਤੇ ਗਏ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ ਤੇ ਲੁਟੇਰੇ ਉਨ੍ਹਾਂ ਦਾ ਆਈ.ਫੋਨ ਮੋਬਾਈਲ ਤੇ 4200 ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ | ਇਸ ਲੁੱਟ-ਖੋਹ ਸੰਬੰਧੀ ਮਲਸੀਆਂ ਚੌਕੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਮੁੱਖ ਮੰਤਰੀ ਪੰਜਾਬ ਦਾ ਬਿਆਨ ਬੇਬੁਨਿਆਦ ਅਤੇ ਨਿੰਦਣਯੋਗ : ਰਣਜੀਤ ਪਵਾਰ ਅਗਲੀ ਖ਼ਬਰ 12 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।