17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਲੋਹੀਆਂ ਦੇ ਜਲੰਧਰ ਪਬਲਿਕ ਸਕੂਲ ਵਿੱਚ ਮਨਾਇਆ 'ਮਾਂ ਦਿਵਸ' <br/>

ਲੋਹੀਆਂ ਦੇ ਜਲੰਧਰ ਪਬਲਿਕ ਸਕੂਲ ਵਿਖੇ 'ਮਾਂ ਦਿਵਸ' ਨੂੰ ਸਮਰਪਿਤ ਸਮਾਗਮ 'ਚ ਬੱਚੇ ਆਪਣੀਆਂ ਮਾਤਾਵਾਂ ਨਾਲ ਅਤੇ (ਸੱਜੇ) 'ਮਾਂ ਦਿਵਸ' ਨੂੰ ਸਮਰਪਿਤ ਕੇਕ ਕੱਟਦੇ ਮੈਡਮ ਕੁਲਵਿੰਦਰ ਕÏਰ ਮਰੋਕ, ਨਾਲ ਹਨ ਪਿ੍ੰਸੀਪਲ ਸਰਬਜੀਤ ਕÏਰ ਅਤੇ ਹੋਰ ਸਟਾਫ਼ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 10-05-2026
ਲੋਹੀਆਂ ਖਾਸ, 9 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਜਲੰਧਰ ਪਬਲਿਕ ਸਕੂਲ, ਲੋਹੀਆਂ ਖ਼ਾਸ ਵਿਖੇ ਮਾਂ ਦਿਵਸ ਨੂੰ ਸਮਰਪਿਤ 'ਮਾਂ ਦਾ ਸਨਮਾਨ, ਜਿਸ ਨਾਲ ਜਹਾਨ' ਪ੍ਰੋਗਰਾਮ ਆਯੋਜਿਤ ਕੀਤਾ ਗਿਆ¢ | ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਪਿ੍ੰਸੀਪਲ ਤਿਲਕ ਰਾਜ ਅਰੋੜਾ ਅਤੇ ਪਿ੍ੰਸੀਪਲ ਸਰਬਜੀਤ ਕÏਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਬੱਚੇ ਦੇ ਜੀਵਨ ਵਿੱਚ ਇੱਕ ਮਾਂ ਦੀ ਭੂਮਿਕਾ ਅਤੇ ਮਹੱਤਤਾ ਬਾਰੇ ਦੱਸਿਆ ਗਿਆ¢ | ਸਕੂਲ ਦੇ ਐੱਮ ਡੀ ਰਣਜੀਤ ਸਿੰਘ ਮਰੋਕ ਅਤੇ ਮੈਡਮ ਕੁਲਵਿੰਦਰ ਕÏਰ ਮਰੋਕ ਦੁਆਰਾ ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਦਰਜ਼ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਤਾਂ ਜੋ ਉਹ ਆਪਣੇ ਬੱਚਿਆਂ ਨਾਲ ਸਕੂਲ ਵਿੱਚ ਖੁਸ਼ਨੁਮਾ ਪਲਾਂ ਦਾ ਅਨੰਦ ਮਾਣ ਸਕਣ | ਇਸ ਪ੍ਰੋਗਰਾਮ ਨੂੰ ਕਰਾਉਣ ਦਾ ਮੁੱਖ ਮੰਤਵ ਅÏਰਤਾਂ ਦਾ ਆਪਣੇ ਘਰੇਲੂ ਰੁਝੇਵਿਆਂ ਤੋਂ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੇ ਬੱਚਿਆਂ ਨਾਲ ਆਪਣੇ ਬਚਪਨ ਨੂੰ ਮੁੜ ਦੁਬਾਰਾ ਤੋਂ ਜਿਊਣਾ ਸੀ | ਇਸ ਮੌਕੇ ਆਪਣੇ ਬੱਚਿਆਂ ਨਾਲ ਮਿਲ ਕੇ ਉਨ੍ਹਾਂ ਦੁਆਰਾ ਕਈ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲਿਆ ਗਿਆ¢ | ਜਿਸ ਵਿੱਚ ਖੂਬਸੂਰਤ ਲੋਕ ਗੀਤ, ਗਿੱਧਾ, ਭੰਗੜਾ, ਫਨ ਗੇਮਜ਼, ਕੋਰੀਓਗ੍ਰਾਫੀ ਆਦਿ ਮਨਮੋਹਕ ਪੇਸ਼ਕਾਰੀਆਂ ਕਰਨ ਉਪਰੰਤ ਉਨਾਂ ਨੂੰ ਖ਼ੂਬਸੂਰਤ ਤੋਹਫੇ ਦੇ ਕੇ ਸਨਮਾਨਤ ਕੀਤਾ ਗਿਆ¢ ਇਸ ਮÏਕੇ ਮੈਡਮ ਗੁਰਮੀਤ ਕÏਰ ਵਿਰਕ, ਸੋਨਿਕਾ, ਤਜਿੰਦਰਜੀਤ ਕÏਰ, ਮਨਜੋਤ ਕÏਰ, ਰੀਟਾ, ਜਸਵਿੰਦਰ ਕÏਰ, ਅਮਨਦੀਪ ਕÏਰ, ਅਰਚਨਾ ਸਰਮਾ , ਸਤਵਿੰਦਰਜੀਤ ਸਮੇਤ ਨੰਨ੍ਹੇ-ਮੁੰਨ੍ਹੇ ਬੱਚੇ ਆਪਣੀਆਂ ਮਤਾਵਾਂ ਦੇ ਨਾਲ ਹਾਜ਼ਰ ਸਨ |

ਪਿਛਲੀ ਖ਼ਬਰ ਐੱਮ.ਆਰ. ਇੰਟਰਨੈਸ਼ਨਲ ਸਕੂਲ 'ਚ ਮਾਂ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ <br/> ਅਗਲੀ ਖ਼ਬਰ ਮੁੱਖ ਮੰਤਰੀ ਪੰਜਾਬ ਦਾ ਬਿਆਨ ਬੇਬੁਨਿਆਦ ਅਤੇ ਨਿੰਦਣਯੋਗ : ਰਣਜੀਤ ਪਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।