17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਆਦਮਪੁਰ ਦੇ ਵਾਰਡ ਨੰਬਰ 12 ਦੇ ਵਸਨੀਕਾਂ ਨੂੰ ਮਿਲੇਗੀ ਤੰਗ ਗਲੀ ਤੋਂ ਰਾਹਤ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ 4,85,287 ਰੁਪਏ ਦਾ ਚੈੱਕ ਮੁਹੱਲਾ ਵਾਸੀਆਂ ਨੂੰ ਦਿੰਦੇ ਹੋਏ | ਤਸਵੀਰ ਹਰਪ੍ਰੀਤ ਸਿੰਘ <br/> 10-05-2026
ਆਦਮਪੁਰ, 9 ਮਈ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਆਦਮਪੁਰ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਾਰਡ ਨੰਬਰ 12 ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਇੱਕ ਵੱਡੀ ਸਮੱਸਿਆ ਦਾ ਹੱਲ ਹੋਣ ਜਾ ਰਿਹਾ ਹੈ | ਇਸ ਵਾਰਡ ਦੀ ਇੱਕ ਤੰਗ ਗਲੀ ਵਿੱਚ ਲੱਗੇ ਬਿਜਲੀ ਦੇ ਖੰਭਿਆਂ ਕਾਰਨ ਸਥਾਨਕ ਲੋਕ ਕਾਫੀ ਪਰੇਸ਼ਾਨ ਸਨ, ਜਿਸ ਨੂੰ ਹੁਣ ਹਟਾਇਆ ਜਾਵੇਗਾ | ਪ੍ਰਸ਼ਾਸਨਿਕ ਕਾਰਵਾਈ ਅਤੇ ਫੰਡ ਜਾਰੀ ਐਸ.ਡੀ.ਐਮ. ਲਾਲ ਵਿਸ਼ਵਾਸ ਬੈਂਸ ਦੀ ਦੇਖ-ਰੇਖ ਹੇਠ, ਕਾਰਜ ਸਾਧਕ ਅਫ਼ਸਰ ਰਾਜੀਵ ਉਬਰਾਏ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ 4,85,287 ਰੁਪਏ ਦਾ ਚੈੱਕ ਸੌਂਪਿਆ ਹੈ | ਇਹ ਰਾਸ਼ੀ ਗਲੀ ਵਿੱਚੋਂ ਬਿਜਲੀ ਦੇ ਖੰਭੇ ਤਬਦੀਲ ਕਰਨ ਲਈ ਜਾਰੀ ਕੀਤੀ ਗਈ ਹੈ, ਤਾਂ ਜੋ ਗਲੀ ਨੂੰ ਚੌੜਾ ਕਰਕੇ ਲੋਕਾਂ ਦੀ ਆਵਾਜਾਈ ਸੁਖਾਲੀ ਕੀਤੀ ਜਾ ਸਕੇ | ਗਾਜ਼ੀਪੁਰ ਦੇ ਲੋਕਾਂ ਅਤੇ ਵਾਰਡ ਵਸਨੀਕਾਂ ਵੱਲੋਂ ਇਸ ਸ਼ਲਾਘਾਯੋਗ ਕਦਮ ਲਈ ਪਵਨ ਕੁਮਾਰ ਟੀਨੂੰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਮੌਕੇ ਕਈ ਮੁੱਖ ਸ਼ਖਸੀਅਤਾਂ ਹਾਜ਼ਰ ਸਨ, ਇਸ ਮੌਕੇ ਨੰਬੜਦਾਰ ਚਰਨਜੀਤ ਸ਼ੇਰੀ, ਪੰਕਜ ਹਨੀ (ਬਲਾਕ ਯੂਥ ਪ੍ਰਧਾਨ), ਵਿਕਰਮ ਬੱਧਣ, ਇੰਦਰਜੀਤ ਭੱਟੀ, ਸਤਵਿੰਦਰਬਿੱਟੂ, ਜੋਗਿੰਦਰ ਪਾਲ, ਮਹਿੰਦਰ ਪਾਲ, ਹਰਭਜਨ ਸਿੰਘ, ਮਨਜੀਤ ਸਿੰਘ, ਅਸ਼ੋਕ ਕੁਮਾਰ, ਗੁਰਦੀਪ ਸਿੰਘ, ਜਤਿੰਦਰ ਸਿੰਘ, ਦਵਿੰਦਰ ਰਾਜੀ ਅਤੇ ਗੁਰਪ੍ਰੀਤ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਯੋਗ ਆਸ਼ਰਮ ਵਿਖੇ ਮਨੋਰੰਜਨ ਤੇ ਮਸਤੀ ਭਰਪੂਰ ਰਿਹਾ 'ਮਾਂ ਦਿਵਸ' ਨੂੰ ਸਮਰਪਿਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।