17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਯੋਗ ਆਸ਼ਰਮ ਵਿਖੇ ਮਨੋਰੰਜਨ ਤੇ ਮਸਤੀ ਭਰਪੂਰ ਰਿਹਾ 'ਮਾਂ ਦਿਵਸ' ਨੂੰ ਸਮਰਪਿਤ ਸਮਾਗਮ

ਯੋਗ ਆਸ਼ਰਮ ਵਿਖੇ ਸਾਂਝੀ ਤਸਵੀਰ 'ਚ ਪ੍ਰਬੰਧਕ ਕਮੇਟੀ ਤੇ ਸਮਾਗਮ ਦੌਰਾਨ ਸ਼ਾਮਿਲ ਮਾਵਾਂ ਤੇ ਬੱਚੇ | ਤਸਵੀਰਾਂ : ਸੁਖਦੀਪ ਸਿੰਘ <br/> ਯੋਗ ਆਸ਼ਰਮ 'ਚ ਨੱਚ-ਟੱਪ ਕੇ ਖੁਸ਼ੀ ਮਨਾਉਂਦੀਆਂ ਔਰਤਾਂ | <br/> 10-05-2026
ਸ਼ਾਹਕੋਟ, 9 ਮਈ (ਸੁਖਦੀਪ ਸਿੰਘ)-ਨਿਰੋਗ ਯੋਗ ਸੰਸਥਾ, ਮਹਿਲਾ ਸ਼ਕਤੀ ਸੰਸਥਾ (ਰਜਿ.) ਅਤੇ ਪਤੰਜਲੀ ਯੋਗ ਸਮਿਤੀ ਵਲੋਂ ਯੋਗ ਟੀਚਰ ਮਹੇਸ਼ ਮਾਥੁਰ ਦੇ ਵਿਸ਼ੇਸ਼ ਸਹਿਯੋਗ ਨਾਲ ਯੋਗ ਆਸ਼ਰਮ ਨਵਾਂ ਕਿਲਾ ਰੋਡ, ਸ਼ਾਹਕੋਟ ਵਿਖੇ ਮਾਂ ਦਿਵਸ ਨੂੰ ਸਮਰਪਿਤ ਕਰਵਾਇਆ ਵਿਸ਼ੇਸ਼ ਸਮਾਗਮ ਖੂਬ ਮਨੋਰੰਜਨ ਤੇ ਮਸਤੀ ਭਰਪੂਰ ਰਿਹਾ | ਇਸ ਮੌਕੇ ਵੱਡੀ ਗਿਣਤੀ 'ਚ ਇਲਾਕੇ ਦੀਆਂ ਔਰਤਾਂ ਸ਼ਾਮਲ ਹੋਈਆਂ | ਗਾਂਧੀ ਚੌਂਕ ਕਲਾਸ, ਵਿਕਾਸ ਨਗਰ ਕਲਾਸ, ਇੰਪਲਾਈਜ਼ ਕਲੌਨੀ ਕਲਾਸ, ਸ਼ਿਵ ਮੰਦਿਰ ਕਲਾਸ ਅਤੇ ਗ੍ਰਾਮ ਪੰਚਾਇਤ ਈਨੋਵਾਲ ਕਲਾਸ ਤੋਂ ਇਲਾਵਾ ਇਲਾਕੇ ਦੀਆਂ ਔਰਤਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿੰਨ੍ਹਾਂ 'ਚ ਮਾਵਾਂ ਤੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਦੌਰਾਨ ਗੀਤਾਂ 'ਤੇ ਔਰਤਾਂ ਨੇ ਨੱਚ-ਟੱਪ ਕੇ ਖੂਬ ਰੌਣਕਾਂ ਲਗਾਈਆਂ | ਇਸ ਮੌਕੇ ਸਾਬਕਾ ਐਮ.ਸੀ. ਜਤਿੰਦਰਪਾਲ ਸਿੰਘ ਬੱਲਾ ਨੇ ਸਾਰਿਆਂ ਨੂੰ ਮਾਂ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਹਰ ਦਿਨ ਮਾਂ ਦਾ ਹੀ ਹੁੰਦਾ ਹੈ, ਪਰ ਮਾਂ ਪ੍ਰਤੀ ਸ਼ਰਧਾ-ਸਤਿਕਾਰ ਅਤੇ ਆਪਣੇ ਭਾਵਾਂ ਨੂੰ ਪ੍ਰਗਟ ਕਰਨ ਦਾ ਮਾਂ ਦਿਵਸ ਇੱਕ ਖ਼ਾਸ ਦਿਨ ਹੈ | ਯੋਗ ਟੀਚਰ ਮਹੇਸ਼ ਮਾਥੁਰ ਨੇ ਕਿਹਾ ਕਿ ਤੰਦਰੁਸਤ ਮਾਂ ਇੱਕ ਤੰਦਰੁਸਤ ਪਰਿਵਾਰ ਤੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੀ ਹੈ | ਇਸ ਮੌਕੇ ਬੀਨਾ ਗੁਪਤਾ ਪਤਨੀ ਸਵ. ਪ੍ਰਮੋਦ ਗੁਪਤਾ (ਗੁਪਤਾ ਟਿੰਬਰ ਸਟੋਰ) ਦੇ ਪਰਿਵਾਰ ਵਲੋਂ ਸਾਰਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ | ਪ੍ਰਬੰਧਕ ਕਮੇਟੀ ਵਲੋਂ ਬੀਨਾ ਗੁਪਤਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਾਰੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਕਰਵਾਉਣ 'ਚ ਸਾਬਕਾ ਐਮ.ਸੀ. ਜਤਿੰਦਰਪਾਲ ਸਿੰਘ ਬੱਲਾ ਅਤੇ ਯੋਗ ਟੀਚਰ ਮਹੇਸ਼ ਮਾਥੁਰ ਨੇ ਭਰਪੂਰ ਸਹਿਯੋਗ ਦਿੱਤਾ | ਸਮਾਪਤੀ ਮੌਕੇ ਪ੍ਰਧਾਨ ਦੀਪਕ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਐਮ.ਸੀ. ਸਵੀਨਾ ਕੁਮਰਾ, ਟਿੰਪੀ ਕੁਮਰਾ, ਪ੍ਰਧਾਨ ਦੀਪਕ ਸ਼ਰਮਾ, ਰਤਨ ਸਿੰਘ ਰੱਖੜਾ, ਮਹਿਲਾ ਸ਼ਕਤੀ ਸੰਸਥਾ ਦੇ ਪ੍ਰਧਾਨ ਗੁਰਮੀਤ ਕੌਰ ਧਾਲੀਵਾਲ, ਸ਼ਮਿੰਦਰ ਕੌਰ, ਪਿ੍ਅੰਕਾ ਮਾûਰ, ਯੋਗ ਟੀਚਰ ਅਮਰੀਕ ਸਿੰਘ, ਕੁਲਵਿੰਦਰ ਕੌਰ, ਬਲਵਿੰਦਰ ਕੌਰ, ਸ਼ਿਲਪਾ ਗੁਪਤਾ, ਵੀਨਾ, ਪੂਨਮ, ਸ਼ਿਫਾਲੀ ਰਿਹਾਨ, ਰਚਨਾ ਰਿਹਾਨ, ਨੀਲਮ ਸਿੰਗਲਾ, ਮੁਨੀਸ਼ ਗੁਪਤਾ, ਸਤਨਾਮ ਸਿੰਘ, ਜਸਵਿੰਦਰ ਸਿੰਘ ਜੰਮੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਆਦਮਪੁਰ ਦੇ ਵਾਰਡ ਨੰਬਰ 12 ਦੇ ਵਸਨੀਕਾਂ ਨੂੰ ਮਿਲੇਗੀ ਤੰਗ ਗਲੀ ਤੋਂ ਰਾਹਤ ਅਗਲੀ ਖ਼ਬਰ ਆਦਮਪੁਰ ਦੇ ਵਿਕਾਸ ਲਈ 'ਆਪ' ਸਰਕਾਰ ਨੇ ਖੋਲ੍ਹੇ ਖਜ਼ਾਨੇ-ਪਵਨ ਟੀਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।