17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਆਦਮਪੁਰ ਦੇ ਵਿਕਾਸ ਲਈ 'ਆਪ' ਸਰਕਾਰ ਨੇ ਖੋਲ੍ਹੇ ਖਜ਼ਾਨੇ-ਪਵਨ ਟੀਨੂੰ

ਅਜੀਤ ਡੈਸਕ 10-05-2026
ਆਦਮਪੁਰ, 9 ਮਈ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਨਗਰ ਕੌਂਸਲ ਆਦਮਪੁਰ ਦੀ ਕਮੇਟੀ ਭੰਗ ਹੋਣ ਉਪਰੰਤ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਵੱਲੋਂ ਬੱਸ ਸਟੈਂਡ ਆਦਮਪੁਰ ਦੇ ਪਾਰਕ ਦਾ ਦੌਰਾ ਕਰਦਿਆਂ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਪਿਛਲੀ ਕਾਂਗਰਸੀ ਨਗਰ ਕੌਂਸਲ ਨਗਰ ਦੀ ਕਥਿਤ ਅਣਗਹਿਲੀ ਕਾਰਨ ਪਾਰਕ ਇੱਕ ਜੰਗਲ ਦਾ ਰੂਪ ਧਾਰਨ ਕਰ ਗਿਆ ਹੈ ਕਿਉਂਕਿ ਨਗਰ ਕੌਂਸਲ ਆਦਮਪੁਰ ਵੱਲੋਂ ਇਸ ਦੇ ਰੱਖ-ਰਖਾਅ ਵੱਲ ਕੋਈ ਧਿਆਨ ਨਹੀਂ ਦਿੱਤਾ | ਪਰ ਹੁਣ ਆਪ ਸਰਕਾਰ ਵੱਲੋਂ ਪਾਰਕ ਨੂੰ ਖੂਬਸੂਰਤ ਬਣਾਉਣ ਲਈ 8 ਲੱਖ ਰੁਪਏ ਦਾ ਐਸਟੀਮੇਟ ਤਿਆਰ ਕੀਤਾ ਗਿਆ ਹੈ | ਇੱਥੇ ਲੋਕਾਂ ਦੀ ਮੰਗ ਅਨੁਸਾਰ ਉੱਚ ਗੁਣਵੱਤਾ ਵਾਲਾ 'ਓਪਨ ਜਿਮ' ਲਗਾਇਆ ਜਾਵੇਗਾ ਅਤੇ ਜੰਗਲ ਬਣ ਚੁੱਕੇ ਪਾਰਕ ਦੀ ਸਫ਼ਾਈ ਸੋਮਵਾਰ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ | ਇਸੇ ਤਰ੍ਹਾਂ ਸ਼ਹਿਰ ਦੇ ਮੁਹੱਲਾ ਗ਼ਾਜ਼ੀਪੁਰ ਵਿੱਚ ਇੱਕ ਬਹੁਤ ਵੱਡਾ 'ਕਮਿਊਨਿਟੀ ਹਾਲ' ਬਣਾਉਣ ਦੀ ਤਿਆਰੀ ਹੈ | ਇਸ ਪ੍ਰੋਜੈਕਟ ਲਈ ਡੀ.ਸੀ. ਸਾਹਿਬ ਵੱਲੋਂ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ 48 ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਹੈ | ਆਦਮਪੁਰ ਵਿੱਚ ਮੁਹੱਲਾ ਕਲੀਨਿਕ ਦੀ ਇਮਾਰਤ ਇੱਕ ਮਹੀਨੇ ਦੇ ਅੰਦਰ ਤਿਆਰ ਹੋ ਜਾਵੇਗੀ, ਜਿੱਥੇ ਆਮ ਲੋਕਾਂ ਨੂੰ ਮੁਫ਼ਤ ਚੈੱਕਅੱਪ, ਟੈਸਟ ਅਤੇ ਇਲਾਜ ਦੀ ਸਹੂਲਤ ਮਿਲਣਗੀਆਂ | ਪਵਨ ਟੀਨੂੰ ਕਾਂਗਰਸ ਸਰਕਾਰ ਦੇ ਕਾਰਜ ਕਾਲ ਦੌਰਾਨ ਬੰਦ ਹੋ ਚੁੱਕੀ ਆਦਮਪੁਰ ਦੀ ਆਈ.ਟੀ.ਆਈ. ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਨੂੰ ਮੁੜ ਸੁਰਜੀਤ ਕਰਨ ਲਈ 2 ਕਰੋੜ ਰੁਪਏ ਰਾਸ਼ੀ ਜਾਰੀ ਕੀਤਾ ਗਈ ਹੈ | ਜਿਸ ਨਾਲ ਇਸ ਸੰਸਥਾ ਨੂੰ ਤਕਨੀਕੀ ਸਿੱਖਿਆ ਦਾ ਅਜਿਹਾ ਕੇਂਦਰ ਬਣਾਇਆ ਜਾਵੇਗਾ ਜੋ ਪੂਰੇ ਆਦਮਪੁਰ ਦੀ ਸ਼ਾਨ ਬਣੇਗਾ | ਸ਼ਹਿਰ ਵਾਸੀਆਂ ਦੀ ਸਮੱਸਿਆ ਨੂੰ ਹੱਲ ਕਰਦਿਆਂ ਮੁਹੱਲਿਆਂ ਵਿੱਚ ਬੰਦ ਪਏ ਸੀਵਰੇਜ ਦੁਬਾਰਾ ਚਲਾਇਆ ਜਾਵੇਗਾ,ਇਸ ਦੇ ਨਾਲ ਹੀ ਸਟੇਡੀਅਮ ਦੇ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਉਣ ਦਾ ਹਲਕਾ ਇੰਚਾਰਜ ਵੱਲੋਂ ਭਰੋਸਾ ਵੀ ਦਿੱਤਾ ਗਿਆ ਹੈ | ਮੌਕੇ ਚੇਅਰਮੈਨ ਦਲਜੀਤ ਸਿੰਘ ਮਿਨਹਾਸ, ਜੋਗਿੰਦਰ ਪਾਲ ਸ਼ਹਿਰੀ ਪ੍ਰਧਾਨ, ਦਵਿੰਦਰ ਸਿੰਘ ਸੂਰੀ ਪ੍ਰਧਾਨ ਵਪਾਰ ਮੰਡਲ, ਚਰਨਜੀਤ ਸ਼ੇਰੀ ਨੰਬੜਦਾਰ, ਰਾਕੇਸ਼ ਅਗਰਵਾਲ ਪ੍ਰਧਾਨ, ਯੋਗੀ ਗਾਂਧੀ, ਪੰਕਜ ਹੰਨੀ ਬਲਾਕ ਪ੍ਰਧਾਨ, ਕਾਰਜ ਸਾਧਕ ਅਫਸਰ ਰਾਜੀਵ ਓਬਰਾਏ, ਕਮਲਪ੍ਰੀਤ ਸਿੰਘ ਐੱਸ.ਓ, ਹਰਦੀਪ ਸਿੰਘ, ਮਨਜੀਤ ਸਿੰਘ ਸਮੇਤ ਸ਼ਹਿਰ ਵਾਸੀ ਹਾਜ਼ਰ ਹੋਏ |

ਪਿਛਲੀ ਖ਼ਬਰ ਯੋਗ ਆਸ਼ਰਮ ਵਿਖੇ ਮਨੋਰੰਜਨ ਤੇ ਮਸਤੀ ਭਰਪੂਰ ਰਿਹਾ 'ਮਾਂ ਦਿਵਸ' ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਐੱਮ.ਆਰ. ਇੰਟਰਨੈਸ਼ਨਲ ਸਕੂਲ 'ਚ ਮਾਂ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।