18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਧਾਰਮਿਕ ਸਿੱਖਿਆ 'ਚ ਅੱਵਲ ਰਹੇ ਬੱਚਿਆਂ ਨੂੰ ਕੀਤਾ ਸਨਮਾਨਿਤ <br/>

ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦੇ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਨ ਮੌਕੇ ਪ੍ਰਬੰਧਕ ਅਤੇ ਸਕੂਲ ਸਟਾਫ਼ | ਤਸਵੀਰ:ਬਲਵਿੰਦਰ ਸਿੰਘ ਗੁਰਾਇਆ <br/> 10-05-2026
ਗੁਰਾਇਆ,9ਮਈ (ਬਲਵਿੰਦਰ ਸਿੰਘ)-ਧਾਰਮਿਕ ਸਿੱਖਿਆ ਦੀ ਪ੍ਰੀਖਿਆ 'ਚ ਜੇਤੂ ਰਹੇ ਬੱਚਿਆਂ ਨੂੰ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ 'ਚ ਇੱਕ ਸਾਦੇ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ | ਇਹ ਸਮਾਗਮ ਗੁਰਮਤਿ ਪ੍ਰਚਾਰ ਕੇਂਦਰ ਅੱਪਰਾ ਅਤੇ ਤੀਰਥ ਸਿੰਘ ਜੌਹਲ ਦੇ ਯਤਨਾਂ ਨਾਲ ਕਰਵਾਇਆ ਗਿਆ | ਉਨ੍ਹਾਂ ਵਲੋਂ ਆਸ ਪਾਸ ਦੇ ਪਿੰਡਾਂ ਦੇ ਸਕੂਲਾਂ 'ਚ ਇਹ ਸਿੱਖਿਆ ਮੁਫ਼ਤ ਦਿੱਤੀ ਜਾ ਰਹੀ ਹੈ | ਬੱਚਿਆਂ ਨੂੰ ਸਨਮਾਨਿਤ ਕਰਨ ਗੁਰਮੀਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਨਛੱਤਰ ਸਿੰਘ ਉਚੇਚੇ ਤੌਰ 'ਤੇ ਆਪਣੀ ਟੀਮ ਸਮੇਤ ਪੁੱਜੇ ਸਨ | ਉਨ੍ਹਾਂ ਅਤੇ ਟੀਮ ਵਲੋਂ ਇਹ ਪ੍ਰੀਖਿਆ ਲਈ ਗਈ ਸੀ ਅਤੇ ਨਤੀਜਾ ਘੋਸ਼ਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਸਮੇਂ ਦੀ ਲੋੜ ਹੈ ਕਿ ਬੱਚਿਆਂ ਨੂੰ ਨੈਤਿਕ ਅਤੇ ਧਾਰਮਿਕ ਸਿੱਖਿਆ ਨਾਲ ਜੋੜਿਆ ਜਾਵੇ | ਇਸ ਪ੍ਰੀਖਿਆ ਦੇ ਨਤੀਜੇ 'ਚ ਜਮਾਤ ਪੰਜਵੀਂ 'ਚੋਂ ਦਲਭੰਜਨ ਸਿੰਘ ਪਹਿਲੇ, ਸਹਿਜਪ੍ਰੀਤ ਕੌਰ ਦੂਸਰੇ ਅਤੇ ਸੁਖਵੀਰ ਸਿੰਘ ਤੀਸਰੇ ਸਥਾਨ 'ਤੇ ਰਹੇ | ਛੇਵੀਂ ਜਮਾਤ ਦੇ ਨਤੀਜੇ 'ਚ ਇਲਾਇਸਾ ਕਰੜਾ ਪਹਿਲੇ, ਕਰਿਸ਼ਾ ਕੋਮਲ ਦੂਸਰੇ ਅਤੇ ਸਾਹਿਲ ਕੁਮਾਰ ਤੀਸਰੇ ਸਥਾਨ 'ਤੇ ਰਹੇ | ਸੱਤਵੀਂ ਜਮਾਤ 'ਚੋਂ ਏਕਮਪ੍ਰੀਤ ਕੌਰ ਪਹਿਲੇ, ਨਮਨਪ੍ਰੀਤ ਕੌਰ ਦੂਸਰੇ ਅਤੇ ਹਰਲੀਨ ਕੌਰ ਤੀਸਰੇ ਸਥਾਨ 'ਤੇ ਰਹੇ | ਅੱਠਵੀਂ ਜਮਾਤ 'ਚੋਂ ਦੀਪਿਕਾ ਜੱਖੂ ਪਹਿਲੇ, ਗੁਰਪ੍ਰੀਤ ਕੌਰ ਦੂਸਰੇ ਅਤੇ ਸਿਮਰਪ੍ਰੀਤ ਕੌਰ ਤੀਸਰੇ ਸਥਾਨ 'ਤੇ ਰਹੇ | ਨੌਵੀਂ ਜਮਾਤ ਦੇ ਨਤੀਜੇ 'ਚੋਂ ਦਿਵਿਆ ਪਹਿਲੇ, ਮਨਜੋਤ ਕੌਰ ਦੂਸਰੇ ਅਤੇ ਨਵਜੋਤ ਕੌਰ ਤੀਸਰੇ ਸਥਾਨ 'ਤੇ ਰਹੇ | ਦਸਵੀਂ ਜਮਾਤ 'ਚੋਂ ਅੰਮਿ੍ਤਪ੍ਰੀਤ ਕੌਰ ਪਹਿਲੇ, ਸਿਮਰਵੀਰ ਕੌਰ ਦੂਸਰੇ ਅਤੇ ਨਵਪ੍ਰੀਤ ਕੌਰ ਤੀਸਰੇ ਸਥਾਨ 'ਤੇ ਰਹੇ | ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਬੱਚਿਆਂ ਨੂੰ ਤਮਗੇ ਦਿੱਤੇ ਗਏ | ਪ੍ਰਬੰਧਕ ਚਰਨਜੀਤ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਆਉਣ ਵਾਲੇ ਸਮੇਂ 'ਚ ਵੀ ਉਨ੍ਹਾਂ ਤੋਂ ਸਹਿਯੋਗ ਦੀ ਮੰਗ ਕੀਤੀ | ਸਕੂਲ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ | ਇਸ ਮੌਕੇ ਨੈਤਿਕ ਅਧਿਆਪਕ ਨਰਿੰਦਰ ਸਿੰਘ, ਤੀਰਥ ਸਿੰਘ ਜੌਹਲ, ਪ੍ਰਧਾਨ ਰਘਵੀਰ ਸਿੰਘ, ਹਰਵਿੰਦਰ ਸਿੰਘ, ਖ਼ਜ਼ਾਨਚੀ ਸਤਵਿੰਦਰ ਸਿੰਘ, ਨਛੱਤਰ ਸਿੰਘ, ਪਿ੍ੰਸੀਪਲ ਬਲਜਿੰਦਰ ਕੁਮਾਰ, ਰਵਿੰਦਰਜੀਤ ਕੌਰ , ਮਨਪ੍ਰੀਤ ਕੌਰ, ਸੁਨੀਤਾ ਰਾਣੀ, ਬਲਜੀਤ ਕੌਰ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਥਾਣਾ ਬਿਲਗਾ ਅੱਗੇ ਕਿਰਤੀ ਕਿਸਾਨ ਯੂਨੀਅਨ ਤੇ ਹੋਰ ਜਥੇਬੰਦੀਆਂ ਵਲੋਂ ਰੋਸ ਧਰਨਾ ਅਗਲੀ ਖ਼ਬਰ ਹਥਿਆਰਬੰਦ ਵਿਅਕਤੀਆਂ ਵਲੋਂ ਪਿੰਡ ਰਾਮੇ ਦੇ ਕਿਸਾਨ ਭਰਾਵਾਂ ਦੀ ਫ਼ਸਲ ਧੱਕੇ ਨਾਲ ਵਾਹ ਕੇ ਕਬਜ਼ਾ ਕਰਨ ਦੀ ਕੋਸ਼ਿਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।