18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਇਟਲੀ ਦਾ ਸੁਪਨਾ ਦਿਖਾ ਕੀਨੀਆ ’ਚ ਬਣਾਇਆ ਬੰਧਕ, ਹੁਣ ਤਿੰਨੇ ਪੰਜਾਬੀ ਨੌਜਵਾਨਾਂ ਦੀ ਸੁਰੱਖਿਅਤ ਵਤਨ ਵਾਪਸੀ ਨਾਲ ਪਰਿਵਾਰਾਂ ਨੂੰ ਮਿਲੀ ਰਾਹਤ

ਫਿਲੌਰ, 17 ਸਤੰਬਰ (ਵਿਪਨ ਗੈਰੀ)-ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ਾਂ ’ਚ ਰੁਜ਼ਗਾਰ ਹਾਸਿਲ ਕਰਨ ਦੀ ਵਧ ਰਹੀ ਦੌੜ ਦਰਮਿਆਨ ਮਨੁੱਖੀ ਤਸਕਰੀ ਅਤੇ ਕਥਿਤ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਵਾਲੇ ਨੈੱਟਵਰਕਾਂ ਨਾਲ ਜੁੜੇ ਮਾਮਲੇ ਲਗਾਤਾਰ ਚਿੰਤਾ ਦਾ ਵਿਸ਼ਾ ਬਣ ਰਹੇ ਹਨ। ਇਸੇ ਕੜੀ ਤਹਿਤ ਸੂਬੇ ਦੇ ਬਹੁਗਿਣਤੀ ਨੌਜਵਾਨਾਂ ਦੀ ਅਗਵਾਹ ਹੋਣ ਦੀਆਂ ਚਰਚਾਵਾਂ ਹਨ, ਜਿਸ ’ਚ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਤਿੰਨ ਨੌਜਵਾਨਾਂ ਦੇ ਕੀਨੀਆ ਅਤੇ ਯੂਗਾਂਡਾ ਵਿੱਚ ਕਥਿਤ ਤੌਰ ’ਤੇ ਖਾਨ ਬਾਬਾ ਨਾਂਅ ਦੇ ਗਰੋਹ ਵਲੋਂ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਕੀਨੀਆ ਦੀਆਂ ਸੁਰੱਖਿਆ ਏਜੰਸੀਆਂ ਦੀ ਕਾਰਵਾਈ ਅਤੇ ਭਾਰਤੀ ਅਧਿਕਾਰੀਆਂ ਦੇ ਯਤਨਾਂ ਸਦਕਾ ਬਚਾ ਲਿਆ ਗਿਆ।

ਕੀਨੀਆ ਤੋਂ ਵਾਪਸ ਪਰਤਣ ਵਾਲੇ ਰਾਕੇਸ਼ ਕੁਮਾਰ, ਅਵਤਾਰ ਅਤੇ ਸੁਰਿੰਦਰ ਦੀ ਅੰਬੇਸੀ ਵਲੋਂ ਜਾਰੀ ਕੀਤੀ ਤਸਵੀਰ। ਤਸਵੀਰ:ਗੈਰੀ ਫਿਲੌਰ 18-09-2026
ਫਿਲੌਰ, 17 ਸਤੰਬਰ (ਵਿਪਨ ਗੈਰੀ)-ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ਾਂ ’ਚ ਰੁਜ਼ਗਾਰ ਹਾਸਿਲ ਕਰਨ ਦੀ ਵਧ ਰਹੀ ਦੌੜ ਦਰਮਿਆਨ ਮਨੁੱਖੀ ਤਸਕਰੀ ਅਤੇ ਕਥਿਤ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਵਾਲੇ ਨੈੱਟਵਰਕਾਂ ਨਾਲ ਜੁੜੇ ਮਾਮਲੇ ਲਗਾਤਾਰ ਚਿੰਤਾ ਦਾ ਵਿਸ਼ਾ ਬਣ ਰਹੇ ਹਨ। ਇਸੇ ਕੜੀ ਤਹਿਤ ਸੂਬੇ ਦੇ ਬਹੁਗਿਣਤੀ ਨੌਜਵਾਨਾਂ ਦੀ ਅਗਵਾਹ ਹੋਣ ਦੀਆਂ ਚਰਚਾਵਾਂ ਹਨ, ਜਿਸ ’ਚ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਤਿੰਨ ਨੌਜਵਾਨਾਂ ਦੇ ਕੀਨੀਆ ਅਤੇ ਯੂਗਾਂਡਾ ਵਿੱਚ ਕਥਿਤ ਤੌਰ ’ਤੇ ਖਾਨ ਬਾਬਾ ਨਾਂਅ ਦੇ ਗਰੋਹ ਵਲੋਂ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਕੀਨੀਆ ਦੀਆਂ ਸੁਰੱਖਿਆ ਏਜੰਸੀਆਂ ਦੀ ਕਾਰਵਾਈ ਅਤੇ ਭਾਰਤੀ ਅਧਿਕਾਰੀਆਂ ਦੇ ਯਤਨਾਂ ਸਦਕਾ ਬਚਾ ਲਿਆ ਗਿਆ। ਹੁਣ ਕਰੀਬ ਇੱਕ ਮਹੀਨੇ ਤੋਂ ਵੱਧ ਸਮੇਂ ਬਾਅਦ ਤਿੰਨਾਂ ਦੀ ਸੁਰੱਖਿਅਤ ਭਾਰਤ ਵਾਪਸੀ ਦੀ ਪੁਸ਼ਟੀ ਕੀਨੀਆ ਸਥਿਤ ਭਾਰਤੀ ਹਾਈ ਕਮਿਸ਼ਨ ਵਲੋਂ ਵੀ ਕੀਤੀ ਗਈ ਹੈ, ਸੰਪਰਕ ਕਰਨ ’ਤੇ ਰਾਕੇਸ਼ ਦੇ ਪਿਤਾ ਨੇ ਦੱਸਿਆ ਕੀ ਤਿੰਨੋ ਨੌਜਵਾਨ ਅੱਜ ਦੁਪਹਿਰ ਵੇਲੇ ਫਲਾਈਟ ਰਾਹੀਂ ਮੁੰਬਈ ਪੁੱਜ ਚੁੱਕੇ ਸੀ ਤੇ ਦੇਰ ਰਾਤ ਉਹ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜ ਜਾਣਗੇ ਜਿਹਨਾਂ ਨੂੰ ਲੈਣ ਲਈ ਉਹ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਮੌਜੂਦ ਹਨ। ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ, ਸੁਰਿੰਦਰ ਅਤੇ ਅਵਤਾਰ ਨਾਮਕ ਤਿੰਨ ਨੌਜਵਾਨਾਂ ਨੂੰ ਇਟਲੀ ਭੇਜਣ ਦਾ ਝਾਂਸਾ ਦੇ ਕੇ ਪਹਿਲਾਂ ਦੁਬਈ ਅਤੇ ਫਿਰ ਪੂਰਬੀ ਅਫਰੀਕਾ ਵੱਲ ਭੇਜਿਆ ਗਿਆ। ਪਰਿਵਾਰਾਂ ਵਲੋਂ ਦੋਸ਼ ਲਗਾਇਆ ਗਿਆ ਕਿ ਇਟਲੀ ਪਹੁੰਚਾਉਣ ਦੀ ਬਜਾਏ ਨੌਜਵਾਨਾਂ ਨੂੰ ਕੀਨੀਆ ਅਤੇ ਯੂਗਾਂਡਾ ਲਿਜਾ ਕੇ ਇੱਕ ਅਪਰਾਧਿਕ ਗਰੋਹ ਵਲੋਂ ਬੰਧਕ ਬਣਾ ਲਿਆ ਗਿਆ ਅਤੇ ਰਿਹਾਈ ਬਦਲੇ ਵੱਡੀ ਰਕਮ ਦੀ ਮੰਗ ਕੀਤੀ ਗਈ।ਇਸ ਮਾਮਲੇ ’ਚ ਰਾਕੇਸ਼ ਕੁਮਾਰ ਦੇ ਪਿਤਾ ਕਸ਼ਮੀਰ ਲਾਲ ਵਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨਾਲ ਸੰਪਰਕ ਕਰਕੇ ਮਦਦ ਦੀ ਮੰਗ ਕੀਤੀ ਗਈ ਸੀ। ਸੰਧੂ ਵਲੋਂ ਮਾਮਲਾ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਤਿੰਨਾਂ ਨੌਜਵਾਨਾਂ ਦੀ ਸੁਰੱਖਿਅਤ ਰਿਹਾਈ ਲਈ ਦਖ਼ਲ ਦੀ ਮੰਗ ਕੀਤੀ ਗਈ। ਰਿਪੋਰਟਾਂ ਮੁਤਾਬਕ ਪਰਿਵਾਰਾਂ ਵਲੋਂ ਨੌਜਵਾਨਾਂ ਦੀ ਰਿਹਾਈ ਲਈ 70 ਹਜ਼ਾਰ ਅਮਰੀਕੀ ਡਾਲਰ ਤੱਕ ਦੀ ਕਥਿਤ ਫਿਰੌਤੀ ਮੰਗੇ ਜਾਣ ਦੀ ਗੱਲ ਸਾਹਮਣੇ ਆਈ ਸੀ।ਇਸੇ ਮਾਮਲੇ ਵਿੱਚ ਪਰਿਵਾਰ ਵੱਲੋਂ ‘ਖਾਨ ਬਾਬਾ’ ਨਾਂਅ ਦੇ ਵਿਅਕਤੀ ਵਲੋਂ ਫੋਨ ਕੀਤੇ ਜਾਣ ਦੇ ਦੋਸ਼ ਸਨ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਨੌਜਵਾਨਾਂ ਨਾਲ ਸੰਬੰਧਤ ਮਾਮਲਿਆਂ ਵਿੱਚ ਵੀ ‘ਖਾਨ ਬਾਬਾ’ ਦਾ ਨਾਂਅ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ਸਾਰੇ ਮਾਮਲਿਆਂ ਦੀ ਪੂਰੀ ਕੜੀ ਅਤੇ ਕਥਿਤ ਗਰੋਹ ਦੀ ਭੂਮਿਕਾ ਬਾਰੇ ਜਾਂਚ ਏਜੰਸੀਆਂ ਵਲੋਂ ਤੱਥ ਸਾਹਮਣੇ ਲਿਆਉਣਾ ਬਾਕੀ ਹੈ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਭਾਜਪਾ ਨੇ ਜਗਾਏ 21 ਹਜ਼ਾਰ ‘ਆਸ਼ੀਰਵਾਦ ਦੇ ਦੀਵੇ’ ਅਗਲੀ ਖ਼ਬਰ ਸਤਲੁਜ ਦਰਿਆ ਦੇ ਬੰਨ੍ਹ ’ਤੇ ਬਣ ਰਹੀ ਸੜਕ ਦੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ ਸੰਤ ਸੀਚੇਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।