ਹਲਕਾ ਇੰਚਾਰਜ ਨੇ ਪਿੰਡ ਮੰਡੀ ਵਿਖੇ ਕੀਤਾ ਮੁੱਖ ਮੰਤਰੀ ਖੇਡ ਮੈਦਾਨ ਦਾ ਉਦਘਾਟਨ
ਅੱਪਰਾ, 21 ਨਵੰਬਰ (ਦਲਵਿੰਦਰ ਸਿੰਘ ਅੱਪਰਾ)- ਨਜ਼ਦੀਕੀ ਪਿੰਡ ਮੰਡੀ ਵਿਖੇ ਹਰਜੋਤ ਕੌਰ ਲੋਹਟੀਆ ਇੰਚਾਰਜ ਵਿਧਾਨ ਸਭਾ ਹਲਕਾ ਫਿਲੌਰ ਵਲੋਂ ਮੁੱਖ ਮੰਤਰੀ ਖੇਡ ਮੈਦਾਨ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਹਲਕਾ ਇੰਚਾਰਜ ਨੇ ਕਿਹਾ ਕਿ ਸਿੱਖਿਆ, ਸਿਹਤ, ਖੇਡਾਂ, ਸੜਕਾਂ ਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ ਸਰਕਾਰ ਦੀ ਪਹਿਲ ਹੈ।
ਅੱਪਰਾ, 21 ਨਵੰਬਰ (ਦਲਵਿੰਦਰ ਸਿੰਘ ਅੱਪਰਾ)- ਨਜ਼ਦੀਕੀ ਪਿੰਡ ਮੰਡੀ ਵਿਖੇ ਹਰਜੋਤ ਕੌਰ ਲੋਹਟੀਆ ਇੰਚਾਰਜ ਵਿਧਾਨ ਸਭਾ ਹਲਕਾ ਫਿਲੌਰ ਵਲੋਂ ਮੁੱਖ ਮੰਤਰੀ ਖੇਡ ਮੈਦਾਨ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਹਲਕਾ ਇੰਚਾਰਜ ਨੇ ਕਿਹਾ ਕਿ ਸਿੱਖਿਆ, ਸਿਹਤ, ਖੇਡਾਂ, ਸੜਕਾਂ ਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ ਸਰਕਾਰ ਦੀ ਪਹਿਲ ਹੈ। ਪਿੰਡ ਵਾਸੀਆਂ ਵਲੋਂ ਵੀ ਮੁੱਖ ਮੰਤਰੀ ਖੇਡ ਮੈਦਾਨ ਦੇ ਉਦਘਾਟਨ ਲਈ ਹਰਜੋਤ ਕੌਰ ਲੋਹਟੀਆ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਾਜ ਰਾਣੀ ਸਰਪੰਚ ਮੰਡੀ, ਕਮਲੇਸ਼ ਕੇਸ਼ੀ ਹਲਕਾ ਕੋਆਰਡੀਨੇਟਰ ਐੱਸ.ਸੀ. ਵਿੰਗ, ਹਰਜੀਤ ਸਿੰਘ ਢਿੱਲੋਂ ਕਿਸਾਨ ਆਗੂ ਤੇ ਮੈਂਬਰ ਪੰਚਾਇਤ, ਪਰਮਿੰਦਰ ਸਿੰਘ ਮੈਂਬਰ ਪੰਚਾਇਤ, ਮਨਜੀਤ ਕੌਰ, ਇੰਦਰਜੀਤ ਕੌਰ, ਕੁਲਵੀਰ ਕੌਰ, ਸਨੀ ਕੁਮਾਰ, ਗੁਰਪ੍ਰੀਤ ਸਿੰਘ, ਸੁਖਦੀਪ ਸਿੰਘ ਅੱਪਰਾ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ, ਗੌਰਵ ਬਾਵਾ ਮੀਡੀਆ ਕੋਆਰਡੀਨੇਟਰ ਹਲਕਾ ਫਿਲੌਰ ਤੇ ਚੇਅਰਮੈਨ ਬੈਰਾਗੀ ਵੈਲਫੇਅਰ ਬੋਰਡ, ਬਲਾਕ ਪ੍ਰਧਾਨ ਬਲਵੀਰ ਛੋਕਰ, ਰਮੇਸ਼ਵਰ ਪੰਡਿਤ ਬਲਾਕ ਪ੍ਰਧਾਨ ਤੇ ਸਰਪੰਚ ਕੰਗ ਜਗੀਰ, ਬਲਕਾਰ ਸਿੰਘ ਸਹੋਤਾ (ਅੱਪਰਾ ਸਵੀਟਸ), ਗੁਰਜੀਤ ਸਿੰਘ, ਮਨਜੀਤ ਕੁਮਾਰ ਪੁਆਰੀ, ਦਵਿੰਦਰ ਸਿੰਘ ਭੱਚੂ, ਮਨਜੀਤ ਸਿੰਘ ਨਾਮਧਾਰੀ (ਪੀ.ਏ.) ਆਦਿ ਹਾਜ਼ਰ ਸਨ।