22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸ਼ਾਹਕੋਟ ਵਿਖੇ ਸ੍ਰੀ ਨੰਦੀ ਮਹਾਰਾਜ ਜੀ ਦੀ ਮੂਰਤੀ ਦੇ ਪ੍ਰਾਣ ਪ੍ਰਤਿਸ਼ਠਾ ਸਬੰਧੀ ਸਜਾਈ ਵਿਸ਼ਾਲ ਸ਼ੋਭਾ ਯਾਤਰਾ

ਸ਼ਾਹਕੋਟ, 21 ਨਵੰਬਰ (ਸੁਖਦੀਪ ਸਿੰਘ)- ਸ੍ਰੀ ਸਨਮਤੀ ਸਨਾਤਨ ਸਭਾ ਗਾਂਧੀ ਚੌਂਕ, ਸ਼ਾਹਕੋਟ ਵੱਲੋਂ ਸ਼ਿਵ ਮੰਦਰ, ਗਾਂਧੀ ਚੌਂਕ ਹਾਲ ਵਿਖੇ ਸ੍ਰੀ ਨੰਦੀ ਮਹਾਰਾਜ ਜੀ ਦੀ ਮੂਰਤੀ ਦੇ ਪ੍ਰਾਣ ਪ੍ਰਤਿਸ਼ਠਾ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਦੌਰਾਨ ਅੱਜ ਸਭਾ ਦੇ ਪ੍ਰਧਾਨ ਪਵਨ ਅਗਰਵਾਲ ਸਾਬਕਾ ਐਮ. ਸੀ.

ਸ਼ਾਹਕੋਟ ਵਿਖੇ ਸ਼ੋਭਾ ਯਾਤਰਾ ’ਚ ਸ਼ਿਰਕਤ ਕਰਦੇ ਨਗਰ ਪੰਚਾਇਤ ਦੇ ਪ੍ਰਧਾਨ ਗੁਲਜਾਰ ਸਿੰਘ ਥਿੰਦ, ਸਾਬਕਾ ਐਮ.ਸੀ. ਡਾ. ਅਰਵਿੰਦਰ ਸਿੰਘ ਰੂਪਰਾ, ਪੀ.ਏ. ਸੋਨੂੰ ਕੰਗ ਤੇ ਹੋਰ ਸ਼ਖ਼ਸ਼ੀਅਤਾਂ। ਤਸਵੀਰ- ਸੁਖਦੀਪ ਸਿੰਘ। ਤਸਵੀਰਾਂ- ਸੁਖਦੀਪ ਸਿੰਘ 22-11-2026
ਸ਼ਾਹਕੋਟ, 21 ਨਵੰਬਰ (ਸੁਖਦੀਪ ਸਿੰਘ)- ਸ੍ਰੀ ਸਨਮਤੀ ਸਨਾਤਨ ਸਭਾ ਗਾਂਧੀ ਚੌਂਕ, ਸ਼ਾਹਕੋਟ ਵੱਲੋਂ ਸ਼ਿਵ ਮੰਦਰ, ਗਾਂਧੀ ਚੌਂਕ ਹਾਲ ਵਿਖੇ ਸ੍ਰੀ ਨੰਦੀ ਮਹਾਰਾਜ ਜੀ ਦੀ ਮੂਰਤੀ ਦੇ ਪ੍ਰਾਣ ਪ੍ਰਤਿਸ਼ਠਾ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਦੌਰਾਨ ਅੱਜ ਸਭਾ ਦੇ ਪ੍ਰਧਾਨ ਪਵਨ ਅਗਰਵਾਲ ਸਾਬਕਾ ਐਮ.ਸੀ. ਦੀ ਅਗਵਾਈ ਹੇਠ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਸ ਮੌਕੇ ਪੰਡਿਤ ਮਾਧਵ ਸ਼ਰਮਾ ਵੱਲੋਂ ਪੂਜਾ ਕਰਨ ਉਪਰੰਤ ਸ਼ੋਭਾ ਯਾਤਰਾ ਰਵਾਨਾ ਹੋਈ। ਸ਼ੋਭਾ ਯਾਤਰਾ ਨੇ ਸਾਰੇ ਸ਼ਹਿਰ ਦੀ ਪਰਿਕਰਮਾ ਕੀਤੀ। ਇਸ ਮੌਕੇ ਫੁੱਲਾਂ ਨਾਲ ਸਜਾਇਆ ਗਿਆ ਸੁੰਦਰ ਰੱਥ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਰਿਹਾ। ਸ੍ਰੀ ਬਾਲ ਗਣੇਸ਼ ਕਲੱਬ ਵੱਲੋਂ ਰੱਥ ਦੀ ਸੇਵਾ ਨਿਭਾਈ ਗਈ। ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਸ਼ਾਹਕੋਟ ਅਤੇ ਸ਼ਿਵ ਮੰਦਿਰ ਕੀਰਤਨ ਮੰਡਲੀ ਵੱਲੋਂ ਭਜਨ-ਕੀਰਤਨ ਕਰਕੇ ਮਾਹੌਲ ਨੂੰ ਭਗਤੀਮਈ ਬਣਾਇਆ ਗਿਆ। ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਗੁਲਜਾਰ ਸਿੰਘ ਥਿੰਦ, ਸਾਬਕਾ ਐਮ.ਸੀ. ਡਾ. ਅਰਵਿੰਦਰ ਸਿੰਘ ਰੂਪਰਾ, ਪੀ.ਏ. ਸੋਨੂੰ ਕੰਗ, ਐਮ.ਸੀ. ਵੰਦਨਾ ਮਿੱਤਲ, ਐਮ.ਸੀ. ਕਰੁਣਾ ਜਿੰਦਲ, ਐਮ.ਸੀ. ਰੁਚੀ ਅਗਰਵਾਲ ਆਦਿ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਸਮੂਹ ਸੰਗਤਾਂ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਗਮਾਂ ਦੀ ਵਧਾਈ ਦਿੱਤੀ। ਸਭਾ ਦੇ ਪ੍ਰਧਾਨ ਪਵਨ ਅਗਰਵਾਲ ਨੇ ਦੱਸਿਆ ਕਿ 21 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਸ੍ਰੀ ਨੰਦੀ ਮਹਾਰਾਜ ਜੀ ਦੀ ਮੂਰਤੀ ਦੀ ਵਿਧੀਵਤ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ, ਉਪਰੰਤ ਦੁਪਹਿਰ 12.15 ਵਜੇ ਯੱਗ ’ਚ ਪੂਰਨਾਹੂਤੀ ਪਾਈ ਜਾਵੇਗੀ ਅਤੇ ਸਮੂਹ ਸੰਗਤਾਂ ਨੂੰ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ। ਇਸ ਮੌਕੇ ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਕਮੇਟੀ ਦੇ ਚੇਅਰਮੈਨ ਸ਼ਿਵ ਨਰਾਇਣ ਗੁਪਤਾ, ਗਗਨ ਜਿੰਦਲ, ਦੀਪਕ ਗੋਇਲ, ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਦੇ ਪ੍ਰਧਾਨ ਸਤੀਸ਼ ਭਾਰਦਵਾਜ, ਮਾਸਟਰ ਜਤਿੰਦਰ ਅਰੋੜਾ, ਰਮੇਸ਼ ਅਰੋੜਾ, ਪੰਡਿਤ ਰਜਤ ਸ਼ਰਮਾ, ਯਸ਼ਪਾਲ ਗੁਪਤਾ, ਸੀ.ਐਚ.ਟੀ. ਰਕੇਸ਼ ਖਹਿਰਾ, ਡਾ. ਪ੍ਰਦੀਪ ਝਿੰਗਣ, ਸੁਰਿੰਦਰ ਕੁਮਾਰ ਤੇਜੀ, ਯਸ਼ਪਾਲ ਚੱਕੀ ਵਾਲੇ, ਯੋਗੇਸ਼ ਸ਼ਰਮਾ, ਅਮਿਤ ਕੁਮਾਰ, ਨੰਦੀਵਰਦਨ ਮਿੱਤਲ, ਸੁਨੀਲ ਉੱਪਲ, ਅਮਿਤ ਅਰੋੜਾ, ਅਸ਼ਵਨੀ ਮਿੱਤਲ, ਸਤੀਸ਼ ਕੁਮਾਰ ਪੱਪਾ, ਤਰੁਣ ਕੁਮਾਰ ਸੀ.ਏ., ਟਿੰਕੂ ਗੋਇਲ, ਨਿਤਿਨ ਸ਼ਰਮਾ, ਸੰਦੀਪ ਪੁਰੀ, ਲਕਸ਼ਮਣ ਸੋਬਤੀ, ਟਿੰਕੂ ਗੋਇਲ, ਰਾਜੇਸ਼ ਅਗਰਵਾਲ, ਰਜਨੀਸ਼ ਅਗਰਵਾਲ, ਟਿੰਪੀ ਕੁਮਰਾ, ਡਾਕਟਰ ਪਵਨ ਬਹਿਲ, ਸੁਦਰਸ਼ਨ ਸੋਬਤੀ, ਸ਼ਿਵ ਸ਼ੰਭੂ ਗੁਪਤਾ, ਗੌਤਮ ਧਵਨ, ਯਸ਼ਪਾਲ ਗੁਪਤਾ, ਸੁਰਿੰਦਰ ਗਰਗ, ਰਾਜਾ ਅਰੋੜਾ, ਮੋਨਿਕਾ ਅਗਰਵਾਲ, ਸੁਨੀਤਾ ਭੱਲਾ, ਕੋਮਲ ਗੋਇਲ, ਦੀ ਪਕ ਗੁਪਤਾ, ਅਕਸ਼ੇ, ਸਾਹਿਲ ਪੁਰੀ ਆਦਿ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਇੱਕ ਦੋ ਦਸੰਬਰ ਦੇ ਸੰਸਦ ਘਿਰਾਓ ’ਚ ਵੱਡੀ ਗਿਣਤੀ ’ਚ ਸ਼ਾਮਿਲ ਹੋਣ ਦਾ ਸੱਦਾ ਅਗਲੀ ਖ਼ਬਰ ਰਿਪਬਲਿਕ ਮਾਡਲ ਸਕੂਲ ਨੇ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।