21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬਲ ਹਸਪਤਾਲ ਨੇੜੇ ਭਿਆਨਕ ਸੜਕ ਹਾਦਸਾ, ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਨਾਲ ਟੈਕਸੀ ਪਲਟੀ <br/>

ਟਰੱਕ ਦੀ ਟੱਕਰ ਮਗਰੋਂ ਸਲੀਪ ਰੋਡ 'ਤੇ ਪਲਟੀ ਟੈਕਸੀ | (ਸੱਜੇ) ਹਾਦਸੇ ਬਾਰੇ ਜਾਣਕਾਰੀ ਦਿੰਦਾ ਹੋਇਆ ਟੈਕਸੀ ਚਾਲਕ | <br/> 11-05-2026
ਮਕਸੂਦਾਂ 10 ਮਈ (ਸੌਰਵ ਮਹਿਤਾ) ਜਲੰਧਰ-ਅੰਮਿ੍ਤਸਰ ਮੁੱਖ ਮਾਰਗ 'ਤੇ ਬਲ ਹਸਪਤਾਲ ਦੇ ਬਾਹਰ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਦੋਂ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਅੱਗੇ ਜਾ ਰਹੀ ਟੈਕਸੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਭਿਆਨਕ ਸੀ ਕਿ ਟੈਕਸੀ ਬੇਕਾਬੂ ਹੋ ਕੇ ਕਈ ਪਲਟੀਆਂ ਖਾਂਦੀ ਹੋਈ ਸਲਿੱਪ ਰੋਡ 'ਤੇ ਜਾ ਪਲਟ ਗਈ | ਹਾਦਸੇ ਤੋਂ ਬਾਅਦ ਇਲਾਕੇ ਵਿੱਚ ਅਫ਼ਰਾ-ਤਫ਼ਰੀ ਮਚ ਗਈ ਅਤੇ ਰਾਹਗੀਰ ਤੁਰੰਤ ਮਦਦ ਲਈ ਦੌੜੇ | ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਟੈਕਸੀ ਚਾਲਕ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ, ਜੋ ਹਾਦਸੇ ਦੌਰਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ | ਜ਼ਖ਼ਮੀ ਹਾਲਤ ਵਿੱਚ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ | ਡਾਕਟਰਾਂ ਮੁਤਾਬਕ ਚਾਲਕ ਦੇ ਹੱਥ 'ਤੇ ਡੂੰਘੀਆਂ ਸੱਟਾਂ ਆਈਆਂ ਹਨ ਅਤੇ ਕਈ ਟਾਂਕੇ ਲਗਾਉਣੇ ਪਏ | ਜਾਣਕਾਰੀ ਮੁਤਾਬਕ ਟੈਕਸੀ ਚਾਲਕ ਸਵਾਰੀਆਂ ਨੂੰ ਉਤਾਰ ਕੇ ਕਰਤਾਰਪੁਰ ਤੋਂ ਜਲੰਧਰ ਵੱਲ ਵਾਪਸ ਆ ਰਿਹਾ ਸੀ | ਜਿਵੇਂ ਹੀ ਉਹ ਬਲ ਹਸਪਤਾਲ ਨੇੜੇ ਪਹੁੰਚਿਆ ਤਾਂ ਪਿੱਛੋਂ ਆਏ ਇੱਕ ਬੇਕਾਬੂ ਟਰੱਕ ਨੇ ਉਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ | ਹਾਦਸੇ ਮਗਰੋਂ ਟਰੱਕ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ | ਸੂਚਨਾ ਮਿਲਣ 'ਤੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਫਰਾਰ ਟਰੱਕ ਅਤੇ ਉਸ ਦੇ ਚਾਲਕ ਦੀ ਪਛਾਣ ਕੀਤੀ ਜਾ ਸਕੇ | ਹਾਦਸੇ ਵਿੱਚ ਟੈਕਸੀ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ |

ਪਿਛਲੀ ਖ਼ਬਰ ਚੁਨਮੁਨ ਚੌਕ ਵਿਖੇ ਆਪਸ ਵਿਚ ਟਕਰਾਈਆਂ ਦੋ ਕਾਰਾਂ <br/> ਅਗਲੀ ਖ਼ਬਰ ਮਾਨਸਿਕ ਰੂਪ 'ਚ ਪ੍ਰੇਸ਼ਾਨ ਲੜਕੇ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।