15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਐੱਲ.ਕੇ.ਸੀ.ਟੀ.ਸੀ. ਵਿਖੇ ਵਾਲੀਬਾਲ ਤੇ ਸ਼ਤਰੰਜ ਟੂਰਨਾਮੈਂਟ <br/>

ਅਜੀਤ ਡੈਸਕ 12-05-2026

ਜਲੰਧਰ, 11 ਮਈ (ਜਸਪਾਲ ਸਿੰਘ)-ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ ਦੀ ਸਪੋਰਟਸ ਕਮੇਟੀ ਵੱਲੋਂ ਵਿਦਿਆਰਥੀਆਂ ਲਈ ਵਾਲੀਬਾਲ ਅਤੇ ਸ਼ਤਰੰਜ ਟੂਰਨਾਮੈਂਟ ਸਫਲਤਾਪੂਰਵਕ ਕਰਵਾਇਆ ਗਿਆ | ਵਾਲੀਬਾਲ ਟੂਰਨਾਮੈਂਟ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਭਾਗ ਲਿਆ¢ ਫਾਈਨਲ ਮੁਕਾਬਲਾ ਸਕੂਲ ਆਫ ਐਲਾਇਡ ਐਂਡ ਹੈਲਥਕੇਅਰ ਸਾਇੰਸ ਅਤੇ ਮੈਨੇਜਮੈਂਟ ਵਿਭਾਗ ਵਿਚਕਾਰ ਖੇਡਿਆ ਗਿਆ, ਜਿਸ ਵਿਚ ਸਕੂਲ ਆਫ ਐਲਾਇਡ ਐਂਡ ਹੈਲਥਕੇਅਰ ਸਾਇੰਸ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ | ਜੇਤੂ ਟੀਮ ਵਿੱਚ ਨਵਜੋਤ ਸਿੰਘ, ਸ਼ਾਹਿਦ ਰਿਆਜ਼, ਮੂਮਿਨ ਮੁਸ਼ਤਾਕ, ਮੁਸੈਬ, ਅਭਿਸ਼ੇਖ, ਰਿਜ਼ਵਾਨ ਅਤੇ ਮੁਹੰਮਦ ਅਲੀ ਸ਼ਾਮਲ ਸਨ¢ ਦੂਜੇ ਸਥਾਨ ਵਾਲੀ ਟੀਮ ਵਿੱਚ ਇਲਾਇਅਹ, ਮੋਹਿਤ, ਕਰਣ, ਹਰਸ਼ਦੀਪ, ਯੋਗੇਸ਼, ਜਤਿਨ ਅਤੇ ਅੰਕਿਤ ਸ਼ਾਮਲ ਸਨ ¢ ਲੜਕਿਆਂ ਅਤੇ ਲੜਕੀਆਂ ਲਈ ਕਰਵਾਏ ਗਏ ਸ਼ਤਰੰਜ ਟੂਰਨਾਮੈਂਟ ਵਿੱਚ ਵੀ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ¢ ਇਸ ਮੁਕਾਬਲੇ ਵਿੱਚ ਬੀ.ਬੀ.ਏ. ਛੇਵੇਂ ਸਮੈਸਟਰ ਦੀ ਦੀਪਾਂਸ਼ੀ ਅਤੇ ਤੁਸ਼ਾਰ ਸਵਾਮੀ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਬੀ.ਕਾਮ ਆਨਰਜ਼ ਦੂਜੇ ਸਮੈਸਟਰ ਦੀ ਸਲੋਨੀ ਅਤੇ ਐਮ.ਬੀ.ਏ. ਦੂਜੇ ਸਮੈਸਟਰ ਦੇ ਚਾਹਤ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ¢ ਦੋਵੇਂ ਮੁਕਾਬਲਿਆਂ ਦਾ ਪ੍ਰਬੰਧ ਸ਼੍ਰੀ ਗੁਰਜੀਤ ਕੁਮਾਰ (ਸਹਾਇਕ ਪ੍ਰੋਫੈਸਰ-ਸਪੋਰਟਸ ਵਿਭਾਗ), ਇੰਜੀ. ਵਰੁਣ ਸ਼ਰਮਾ (ਸਹਾਇਕ ਡਾਇਰੈਕਟਰ- ਪਾਲਿਸੀ ਕੰਪਲਾਇੰਸ), ਅਤੇ ਅਰਮਿੰਦਰਜੀਤ ਸਿੰਘ ਰਾਏ (ਸਹਾਇਕ ਪ੍ਰੋਫੈਸਰ-ਮੈਨੇਜਮੈਂਟ ਵਿਭਾਗ) ਵੱਲੋਂ ਬਹੁਤ ਸੁਚੱਜੇ ਢੰਗ ਨਾਲ ਕੀਤਾ ਗਿਆ ¢ ਇਸ ਮੌਕੇ ਸ ਸੁਖਬੀਰ ਸਿੰਘ ਚੱਠਾ (ਡਾਇਰੈਕਟਰ -ਅਕਾਦਮਿਕ ਮਾਮਲੇ, ਕੇ.ਸੀ.ਐਲ. ਗਰੁੱਪ ਆਫ ਇੰਸਟੀਚਿਊਸ਼ਨਜ਼) ਤੇ ਡਾ. ਆਰ. ਐਸ. ਦਿਓਲ (ਡਾਇਰੈਕਟਰ-ਐਲ.ਕੇ.ਸੀ.ਟੀ.ਸੀ.) ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੀ ਸ਼ਾਰੀਰਿਕ ਤੰਦਰੁਸਤੀ, ਮਾਨਸਿਕ ਸੰਤੁਲਨ ਅਤੇ ਵਿਅਕਤਿਤਵ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ ¢

ਪਿਛਲੀ ਖ਼ਬਰ ਪੰਜਾਬ ਦੇ ਆਰਮੀ ਸਕੂਲਾਂ 'ਚ ਪੰਜਾਬੀ ਦੀ ਥਾਂ ਸੰਸਕ੍ਰਿਤ ਮੜ੍ਹਨਾ ਬੰਦ ਕੀਤਾ ਜਾਵੇ-'ਪਲਸ ਮੰਚ' ਅਗਲੀ ਖ਼ਬਰ ਐੱਸ.ਡੀ. ਕਾਲਜ 'ਚ ਹਿੰਦੀ ਸਾਹਿਤ 'ਚ ਏ.ਆਈ. ਦਾ ਯੋਗਦਾਨ' ਸੰਬੰਧੀ ਵੈਬੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।