15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਫੈਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਦੇ ਵਫ਼ਦ ਨੇ ਪ੍ਰਵਾਣੂ ਦਾ ਕੀਤਾ ਉਦਯੋਗਿਕ ਦੌਰਾ ਉਦਯੋਗਿਕ ਤਜਰਬੇ ਨੂੰ ਉਤਸ਼ਾਹਿਤ ਕਰਨ ਲਈ ਉਦਯੋਗਪਤੀਆਂ ਲਈ ਅਹਿਮ ਰਿਹਾ ਦੌਰਾ : ਸੁਨੀਲ ਸ਼ਰਮਾ <br/>

ਅਜੀਤ ਡੈਸਕ 12-05-2026
ਜਲੰਧਰ, 11 ਮਈ (ਜਤਿੰਦਰ ਪੰਮੀ)-ਫੈਡਰੇਸ਼ਨ ਆਫ ਇੰਡਸਟਰੀ ਐਂਡ ਟ੍ਰੇਡ ਵਲੋਂ ਮਕਸਦ ਨਾਲ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਨਾਲ ਉਦਯੋਗਿਕ ਵਫਦ ਨੇ ਹਿਮਾਚਲ ਪ੍ਰਦੇਸ ਦੇ ਪਰਵਾਣੂ ਸਥਿਤ ਇੰਡ-ਸਫਿੰਕਸ ਪਿ੍ਸੀਜਨ ਲਿਮਟਿਡ ਦਾ ਉਦਯੋਗਿਕ ਦੌਰਾ ਕੀਤਾ | ਇਸ ਉਦਯੋਗਿਕ ਦੌਰੇ ਦਾ ਉਦੇਸ਼ ਆਧੁਨਿਕ ਉਤਪਾਦਨ ਪ੍ਰਣਾਲੀਆਂ, ਗੁਣਵੱਤਾ ਮਾਪਦੰਡਾਂ, ਸਵੈਚਾਲਿਤ ਪ੍ਰਣਾਲੀ, ਉਤਪਾਦਕਤਾ 'ਚ ਵਾਧੇ ਅਤੇ ਉਦਯੋਗਾਂ 'ਚ ਵਰਤੀਆਂ ਜਾ ਰਹੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕਰਨਾ ਸੀ | ਇਸ ਦੌਰਾਨ ਫਿਟ ਦੇ ਮੈਂਬਰਾਂ ਨੇ ਕੰਪਨੀ ਦੀ ਕਾਰਗੁਜ਼ਾਰੀ, ਉਤਪਾਦਨ ਸਮਰੱਥਾ ਅਤੇ ਉਦਯੋਗਿਕ ਪ੍ਰਬੰਧਨ ਨੂੰ ਨੇੜੇ ਤੋਂ ਸਮਝਿਆ | ਫਿਟ ਦੇ ਪ੍ਰਧਾਨ ਸੁਨੀਲ ਸ਼ਰਮਾ ਨੇ ਕਿਹਾ ਕਿ ਸੰਸਥਾ ਦਾ ਮਕਸਦ ਉਦਯੋਗਾਂ ਨੂੰ ਕੇਵਲ ਕਾਰੋਬਾਰ ਤੱਕ ਸੀਮਿਤ ਨਾ ਰੱਖ ਕੇ ਉਨ੍ਹਾਂ ਨੂੰ ਨਵੀਂ ਤਕਨੀਕ, ਗਿਆਨ ਅਤੇ ਆਪਸੀ ਸੰਪਰਕ ਰਾਹੀਂ ਅੱਗੇ ਵਧਾਉਣਾ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਦਯੋਗਿਕ ਦੌਰੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ ਅਤੇ ਉਦਯੋਗਪਤੀਆਂ ਨੂੰ ਨਵੇਂ ਤਜਰਬੇ ਅਤੇ ਮੌਕੇ ਪ੍ਰਾਪਤ ਹੁੰਦੇ ਹਨ | ਉਨ੍ਹਾਂ ਐਮ.ਜੀ.ਐੱਸ.ਆਈ.ਪੀ.ਏ. ਦੇ ਮੁਖੀ ਡਾ. ਸੰਜੀਵ ਚੱਢਾ, ਸੰਕੇਤ ਜੈਨ, ਡਾ. ਮੰਜੂਲਾ ਵਰਮਾ ਅਤੇ ਨਵਸੁਦੀਪ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਫਿਟ ਅਤੇ ਐਮ.ਜੀ.ਐੱਸ.ਆਈ.ਪੀ.ਏ. ਵਿਚਾਲੇ ਇੱਕ ਮਹੱਤਵਪੂਰਨ ਸਮਝੌਤਾ ਕੀਤਾ ਜਾਵੇਗਾ, ਜਿਸ ਰਾਹੀਂ ਉਦਯੋਗਾਂ ਲਈ ਹੁਨਰ ਵਿਕਾਸ, ਉਦਯੋਗਿਕ ਜਾਗਰੂਕਤਾ, ਤਕਨੀਕੀ ਸੁਧਾਰ, ਸਿਖਲਾਈ ਪ੍ਰੋਗਰਾਮਾਂ ਅਤੇ ਉਦਯੋਗਿਕ ਤਜਰਬਾ ਯਾਤਰਾਵਾਂ ਨੂੰ ਹੋਰ ਵੱਧ ਉਤਸ਼ਾਹਿਤ ਕੀਤਾ ਜਾਵੇਗਾ | ਇਸ ਵਫਦ ਵਿੱਚ ਕਰੀਬ 30 ਉਦਯੋਗਪਤੀ ਸ਼ਾਮਲ ਹੋਏ, ਜਿਨ੍ਹਾਂ 'ਚ ਚੇਤਨ ਸਿੰਘ, ਏਕਾਂਸ ਧਵਨ, ਵਿਸ਼ਾਲ ਸ਼ਰਮਾ, ਅਰਜੁਨ ਭਟਾਰਾ, ਮੰਗਲ ਸਿੰਘ, ਚੇਤਨ ਸ਼ਰਮਾ, ਗੌਤਮ ਸ਼ਰਮਾ, ਮਨਿੰਦਰ ਸ਼ਰਮਾ, ਕਪਿਲ ਸ਼ਰਮਾ, ਜਗਦੀਸ਼ ਵਿਜ, ਅਕਸੇ ਵਿਜ, ਰਾਹੁਲ ਵਿਜ, ਸੰਦੀਪ ਸ਼ਾਰਦਾ, ਸੰਦੀਪ ਗੁਪਤਾ, ਸੌਰਵ ਸੌਲੀ ਮਹਿਤਾ, ਰਾਜੀਵ ਜੈਰਥ, ਜਤਿਨ ਵਾਧਵਾ, ਸੰਦੀਪ ਮਹਾਜਨ, ਵਿਸਾਲ ਗੁਪਤਾ, ਜਸਜੀਤ ਸਿੰਘ ਬੇਦੀ, ਨਵਨੀਤ ਕੁਮਾਰ, ਨਵਦੀਪ ਸਿੰਘ ਬੇਦੀ, ਸੁਗਮ ਸ਼ਰਮਾ, ਅਕਸ਼ੇ ਸ਼ਰਮਾ, ਵਿਨਾਇਕ, ਸ਼ੁਭਮ ਸ਼ਰਮਾ, ਪੁੰਜਿਤ ਸਿੰਘ ਬਾਵੇਜਾ, ਜਸਨੂਪ ਨਾਰੂਲਾ, ਜਸਪ੍ਰੀਤ ਸਿੰਘ ਚੱਢਾ ਅਤੇ ਐੱਸ. ਕਮਲਪ੍ਰੀਤ ਸਿੰਘ ਸਹਿਰਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ |

ਪਿਛਲੀ ਖ਼ਬਰ ਯੂਨਾਈਟਿਡ ਕਵੀਨ ਵੈੱਲਫੇਅਰ ਸੁਸਾਇਟੀ ਨੇ ਮਨਾਇਆ 'ਮਾਂ ਦਿਵਸ' ਦੂਜਿਆਂ ਲਈ ਮਾਂ ਵਾਲੇ ਫਰਜ਼ ਨਿਭਾਉਣ ਵਾਲੀਆਂ ਕਈ ਅÏਰਤਾ... ਅਗਲੀ ਖ਼ਬਰ ਟ੍ਰੈਫਿਕ ਚਲਾਨ ਨਾ ਭੁਗਤਣ ਵਾਲਿਆਂ ਦੇ ਵਾਹਨ ਕਾਲੀ ਸੂਚੀ ਵਿਚ ਹੋਣਗੇ ਸ਼ਾਮਿਲ ਜਲੰਧਰ ਵਿਚ ਹੁਣ ਤੱਕ 400 ਵਾਹਨਾਂ ਮਾਲਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।