15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਟੀਟੂ ਦੇ ਇੰਚਾਰਜ ਬਣਨ ਨਾਲ ਭਾਜਪਾ ਵਰਕਰਾਂ ਵਿਚ ਆਇਆ ਨਵਾਂ ਜੋਸ਼ <br/>

ਅਜੀਤ ਡੈਸਕ 12-05-2026
ਜਲੰਧਰ, 11 ਮਈ (ਸ਼ਿਵ)- ਭਾਰਤੀ ਜਨਤਾ ਪਾਰਟੀ ਦੇ 15 ਨੰਬਰ ਮੰਡਲ ਵਿਚ ਨਵੀਂ ਤਾਜ਼ਗੀ ਅਤੇ ਸਰਗਰਮੀ ਦੇਖਣ ਨੂੰ ਮਿਲ ਰਹੀ ਹੈ ਜਦੋਂ ਤੋਂ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਆਗੂ ਮਨਜੀਤ ਸਿੰਘ ਟੀਟੂ ਨੂੰ ਮੰਡਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇੰਚਾਰਜ ਬਣਦੇ ਹੀ ਮਨਜੀਤ ਸਿੰਘ ਟੀਟੂ ਨੇ ਮੰਡਲ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ | ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੰਡਲ ਨਾਲ ਸੰਬੰਧਿਤ ਪੂਰਾ ਡਾਟਾ ਇਕੱਠਾ ਕੀਤਾ ਗਿਆ ਹੈ ਅਤੇ ਪਾਰਟੀ ਨਾਲ ਜੁੜੇ ਹਰ ਵਰਕਰ ਨਾਲ ਸਿੱਧਾ ਸੰਪਰਕ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ | ਖ਼ਾਸ ਕਰਕੇ ਜਿਹੜੇ ਭਾਜਪਾ ਵਰਕਰ ਕਿਸੇ ਕਾਰਨ ਕਰਕੇ ਘਰ ਬੈਠ ਗਏ ਹਨ , ਉਨ੍ਹਾਂ ਨੂੰ ਮੁੜ ਪਾਰਟੀ ਨਾਲ ਜੋੜਨ ਲਈ ਘਰ-ਘਰ ਜਾ ਕੇ ਮਿਲਣ ਦਾ ਪ੍ਰੋਗਰਾਮ ਵੀ ਤਿਆਰ ਕੀਤਾ ਗਿਆ ਹੈ | ਇਸ ਬਾਰੇ ਕੀਤੀ ਮੀਟਿੰਗ ਵਿਚ ਸੁਨੀਲ ਕੁਮਾਰ ਮਾਲਟੂ ਜੁਲਕਾ ਦੇ ਘਰ ਹੋਈ ਜਿਸ ਵਿਚ ਜਗਜੀਤ ਸਿੰਘ, ਇੰਦਰ ਮੋਹਨ ਸਿੰਘ, ਗੁਰਦੀਪ ਸਿੰਘ ਛਾਬੜਾ, ਰਣਬੀਰ ਸਿੰਘ, ਸੰਦੀਪ ਬੱਬਰ, ਅਜੀਤ ਸਿੰਘ, ਵਿਸ਼ਾਲ ਕੱਕੜ, ਡਾ. ਮਨਜੀਤ ਸਿੰਘ, ਮੋਹਿਤ ਤ੍ਰੇਹਨ, ਸੰਤੋਸ਼, ਸੁਸ਼ੀਲ ਚੌਹਾਨ, ਦੀਪਕ, ਅਨੰਦ ਸ਼ਰਮਾ, ਮਨਿਕ ਲੇਖੀ, ਅਸ਼ਵਨੀ ਗੁਪਤਾ, ਤਿਲਕ ਰਾਜ ਸਹਿਗਲ, ਰਾਜਨ ਮਲ੍ਹਨ, ਜੀਵਨ ਜਯੋਤੀ ਟੰਡਨ, ਸੁਰਿੰਦਰ ਸ਼ਰਮਾ (ਪੱਪੂ) ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਰਮੇਸ਼ ਚੰਦਰ ਮੈਮੋਰੀਅਲ ਅਤੇ ਸਿੱਖਿਆ ਪ੍ਰਸਾਰ ਟਰੱਸਟ ਵਲੋਂ ਬਰਸੀ 'ਤੇ ਵਿਸ਼ੇਸ਼ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਡਾ. ਦਾਹੀਆ ਵਲੋਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨਾਲ ਮੁਲਾਕਾਤ-ਨਕੋਦਰ ਹਲਕੇ ਦੇ ਸਿਆਸੀ ਹਾਲਾਤ ਤੋਂ ਕਰਵਿਾੲਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।