15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਰਮੇਸ਼ ਚੰਦਰ ਮੈਮੋਰੀਅਲ ਅਤੇ ਸਿੱਖਿਆ ਪ੍ਰਸਾਰ ਟਰੱਸਟ ਵਲੋਂ ਬਰਸੀ 'ਤੇ ਵਿਸ਼ੇਸ਼ ਸਮਾਰੋਹ ਕਰਵਾਇਆ <br/>

ਅਜੀਤ ਡੈਸਕ 12-05-2026
ਜਲੰਧਰ, 11 ਮਈ (ਸ਼ੈਲੀ)-ਰਮੇਸ਼ ਚੰਦਰ ਮੈਮੋਰੀਅਲ ਅਤੇ ਸਿੱਖਿਆ ਪ੍ਰਸਾਰ ਟਰੱਸਟ ਨੇ ਉਨ੍ਹਾਂ ਦੀ ਬਰਸੀ ਨੂੰ ਯਾਦ ਕਰਨ ਲਈ ਆਰੀਆ ਸਮਾਜ ਮੰਦਰ, ਪੱਕਾ ਬਾਗ ਵਿਖੇ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ ਮੁਫ਼ਤ ਸਿਖਲਾਈ ਕੇਂਦਰ ਤੋਂ ਡਿਪਲੋਮੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨਾਸਲ ਗਲਬਾਤ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਕਈ ਵਿਦਿਆਰਥੀਆਂ ਨੇ ਸਾਂਝਾ ਕੀਤਾ ਕਿ ਉਨ੍ਹਾਂ ਨੇ ਦਸਿਆ ਕਿ ਕਿਵੇਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੰਘਰਸ਼ੀ ਸਮੇਂ ਨੂੰ ਪਾਰ ਕੀਤਾ ਅਤੇ ਆਪਣੇ ਹਥੀ ਹੁਨਰ ਸਦਕਾ ਕਮਾਈ ਕਰਨੀ ਸ਼ੁਰੂ ਕੀਤੀ | ਰਮੇਸ਼ ਚੰਦਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਅਰਵਿੰਦਰ ਚੋਪੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਫ੍ਰੀ ਸਕਿਲ ਸੈਂਟਰ ਸ਼ਹੀਦ ਪੱਤਰਕਾਰ ਅਤੇ ਸਿਆਸਤਦਾਨ ਰਮੇਸ਼ ਚੰਦਰ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬਰਸੀ ਤੇ ਇਹ ਸਮਾਰੋਹ ਕਰਵਾਇਆ ਗਿਆ ਹੈ | ਉਨ੍ਹਾਂ ਆਪਣੇ ਪਿਤਾ ਰਮੇਸ਼ ਚੰਦਰ ਦੇ ਸੰਘਰਸ਼ ਭਰੇ ਜੀਵਨ 'ਤੇ ਵੀ ਚਾਨਣਾ ਪਾਇਆ | ਟਰੱਸਟ ਦੀ ਉਪ ਪ੍ਰਧਾਨ ਸੀਮਾ ਚੋਪੜਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਦੱਸਿਆ ਕਿ ਫ੍ਰੀ ਸਕਿਲ ਸੈਂਟਰ ਵਿਚ ਫੈਸ਼ਨ ਡਿਜ਼ਾਈਨਿੰਗ, ਨੇਲ ਆਰਟ ਅਤੇ ਫੁੱਲ ਬਣਾਉਣ ਵਰਗੇ ਕਈ ਕੋਰਸ ਹਨ, ਜੋ ਅÏਰਤਾਂ ਨੂੰ ਸਵੈ-ਨਿਰਭਰ ਬਣਨ ਵਿੱਚ ਮਦਦ ਕਰਦੇ ਹਨ | ਉਨ੍ਹਾਂ ਅੱਗੇ ਕਿਹਾ ਕਿ ਰਮੇਸ਼ ਚੰਦਰ ਜੀ ਧਰਮ ਨਿਰਪੱਖ ਵਿਚਾਰਾਂ ਵਾਲੇ ਵਿਅਕਤੀ ਸਨ | ਇਸ ਮੌਕੇ 'ਤੇ ਕੇਐਸਪੀਐਸ ਦੇ ਪ੍ਰਧਾਨ ਐਸ.ਐਸ. ਚੌਹਾਨ, ਵੰਦਨਾ ਅਤੇ ਸੰਜਨਾ ਵੀ ਮੌਜੂਦ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਗੁਰਾਇਆ ਦੇ ਸਫ਼ਾਈ ਕਾਮਿਆਂ ਵਲੋਂ ਹੜਤਾਲ ਪੰਜਵੇਂ ਦਿਨ ਵੀ ਜਾਰੀ ਮਿੳਾੂਸੀਪਲ ਪੈਨਸ਼ਨਰਜ਼ ਯੂਨੀਅਨ ਗੁਰਾਇਆ... ਅਗਲੀ ਖ਼ਬਰ ਟੀਟੂ ਦੇ ਇੰਚਾਰਜ ਬਣਨ ਨਾਲ ਭਾਜਪਾ ਵਰਕਰਾਂ ਵਿਚ ਆਇਆ ਨਵਾਂ ਜੋਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।