16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਗੁਰਾਇਆ ਪੁਲਿਸ ਨੇ ਜੀ.ਟੀ.ਰੋਡ 'ਤੇ ਖੜ੍ਹੇ ਟਰੱਕਾਂ ਵਾਲਿਆਂ ਨਾਲ ਲੁੱਟ-ਖੋਹ ਕਰਨ ਵਾਲੇ ਦੋ ਨੌਜਵਾਨ ਕੀਤੇ ਕਾਬੂ <br/>

ਅਜੀਤ ਡੈਸਕ 12-05-2026
ਗੁਰਾਇਆ, 11 ਮਈ (ਬਲਵਿੰਦਰ ਸਿੰਘ)-ਸਥਾਨਕ ਪੁਲਿਸ ਨੇ ਖੜੇ ਟਰੱਕਾਂ ਵਿਚੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਦਿੰਦੇ ਹੋਏ ਭਾਰਤ ਮਸੀਹ ਲੱਧੜ ਡੀ.ਐੱਸ.ਪੀ. ਫਿਲੌਰ ਨੇ ਦੱਸਿਆਂ ਕਿ ਪੁਲਿਸ ਨੂੰ ਦਿੱਤੀ ਜਾਣਕਾਰੀ ਵਿਚ ਸੱਤਿਆ ਨਰਾਇਣ ਪੁੱਤਰ ਰਾਮਾਂ ਵਾਸੀ ਰੂਪ ਪੁਰਾ ਜ਼ਿਲ੍ਹਾ ਭੀਲਵਾੜਾ ਰਾਜਸਥਾਨ ਨੇ ਦੱਸਿਆ ਕਿ ਟੀ.ਸੀ.ਆਈ ਟਰਾਂਸਪੋਰਟ ਬੰਗਲੌਰ (ਕਰਨਾਟਕ) ਦੇ ਟਰੱਕ ਨੰਬਰੀ ਐੱਚ. 55 ਏ ਕਿਊ 3191 ਦੀ 3 ਸਾਲ ਤੋਂ ਡਰਾਈਵਰੀ ਕਰਦਾ ਹੈ | 10 ਮਈ ਨੂੰ ਉਹ ਆਪਣੇ ਟਰੱਕ ਵਿਚੋਂ ਜੰਮੂ ਵਿਖੇ ਈ-ਰਿਕਸ਼ਾ ਖਾਲੀ ਕਰਕੇ ਸਮੇਤ ਆਪਣੇ ਕੰਡਕਟਰ ਮੋਤੀ ਲਾਲ ਪੁੱਤਰ ਕੈਲਾਸ਼ ਕਹਾਰ ਅਤੇ ਰਾਮ ਪ੍ਰਸ਼ਾਦ ਕਹਾਰ ਪੁੱਤਰ ਗੋਪਾਲ ਕੋਹਾਰ ਵਾਸੀਆਂ ਰੂਪ ਪੁਰਾ ਜ਼ਿਲ੍ਹਾ ਭੀਲਵਾੜਾ ਰਾਜਸਥਾਨ ਦੇ ਵਾਪਸ ਦਿੱਲੀ ਨੂੰ ਜਾ ਰਹੇ ਸੀ ਕਿ ਰਾਤ ਡੇਢ ਵਜੇ ਦੇ ਕਰੀਬ ਉਹ ਜੀ.ਟੀ.ਰੋਡ ਰਾਹੀਂ ਗੁਰਾਇਆ ਤੋਂ ਕਰੀਬ 2/3 ਕਿੱਲੋਮੀਟਰ ਅੱਗੇ ਇੰਟਰਨੈਸ਼ਨਲ ਢਾਬੇ ਦੇ ਨਜ਼ਦੀਕ ਪੁੱਜਾ ਤਾਂ ਉਹ ਆਪਣਾ ਟਰੱਕ ਰੋਕ ਕਿ ਪਿਸ਼ਾਬ ਕਰਨ ਲੱਗੇ ਤਾਂ ਇੰਨੀ ਦੇਰ ਨੂੰ ਮੋਟਰ ਸਾਈਕਲ 'ਤੇ ਸਵਾਰ ਦੋ ਨੌਜਵਾਨ ਗੁਰਾਇਆ ਸਾਈਡ ਵੱਲੋਂ ਆਏ ਜਿਨ੍ਹਾਂ ਨੇ ਡੱਬ ਵਿਚੋਂ ਦਾਤਰ ਕੱਢ ਕੇ ਉਸ ਦੇ ਅਤੇ ਉਸ ਦੇ ਕੰਡਕਟਰ ਮੋਤੀ ਲਾਲ ਪਾਸੋਂ 2 ਮੋਬਾਈਲ ਫ਼ੋਨ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ | ਜਿਸ ਤੇ ਏ.ਐੱਸ.ਆਈ ਬਾਵਾ ਸਿੰਘ ਮੁਕੱਦਮਾ ਨੰਬਰ 115 ਜੁਰਮ 309(4),3(5),317(2), ਬੀਐਨ.ਐੱਸ.ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਜਾਂਚ ਵਿਚ ਦੋਸ਼ੀਆਂ ਮਨਪ੍ਰੀਤ ਪੁੱਤਰ ਸੁਖਦੇਵ ਰਾਜ ਵਾਸੀ ਪਿੰਡ ਜਮਾਲਪੁਰ ਜ਼ਿਲ੍ਹਾ ਕਪੂਰਥਲਾ ਅਤੇ ਵਿਸ਼ਾਲ ਪੁੱਤਰ ਮਦਨ ਮੋਹਨ ਵਾਸੀ ਪਿੰਡ ਵਿਰਕਾਂ ਜ਼ਿਲ੍ਹਾ ਜਲੰਧਰ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ ਖੋਹ ਕੀਤੇ ਦੋ ਮੋਬਾਈਲ ਫ਼ੋਨ ਅਤੇ ਦਾਤਰ ਬਰਾਮਦ ਕਰ ਲਏ ਗਏ ਹਨ | ਉਨ੍ਹਾਂ ਨੇ ਆਪਣੇ ਸਾਥੀਆ ਨਾਮ ਮਿਲ ਕੇ ਥਾਣਾ ਗੁਰਾਇਆ, ਫਗਵਾੜਾ ਅਤੇ ਫਿਲੌਰ ਇਲਾਕੇ ਵਿਚ ਖੜ੍ਹੇ ਟਰੱਕਾਂ ਨੂੰ ਨਿਸ਼ਾਨਾ ਬਣਾ ਕੇ ਲੁੱਟਦੇ ਸਨ | ਦੋਸ਼ੀਆਂ ਕੋਲੋਂ ਹੋਰ ਪੁੱਛਗਿੱਛ ਜਾਰੀ ਹੈ |

ਪਿਛਲੀ ਖ਼ਬਰ ਲੋਹੀਆਂ ਦੇ ਫੁਲਵਾੜੀ ਸਕੂਲ 'ਚ 'ਮਾਂ ਦਿਵਸ' ਨੂੰ ਸਮਰਪਿਤ ਕਰਵਾਏ ਪੇਂਟਿੰਗ ਮੁਕਾਬਲੇ <br/> ਅਗਲੀ ਖ਼ਬਰ ਵਿਧਾਇਕ ਫਿਲੌਰ ਵਿਕਰਮਜੀਤ ਸਿੰਘ ਚੌਧਰੀ ਨੇ ਹੜਤਾਲ 'ਤੇ ਬੈਠੇ ਨਗਰ ਕੌਂਸਲ ਕਰਮਚਾਰੀਆਂ ਦੀਆਂ ਮੰਗਾਂ ਸੁਣੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।