16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਲੋਹੀਆਂ ਦੇ ਫੁਲਵਾੜੀ ਸਕੂਲ 'ਚ 'ਮਾਂ ਦਿਵਸ' ਨੂੰ ਸਮਰਪਿਤ ਕਰਵਾਏ ਪੇਂਟਿੰਗ ਮੁਕਾਬਲੇ <br/>

ਅਜੀਤ ਡੈਸਕ 12-05-2026
ਲੋਹੀਆਂ ਖਾਸ, 11 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਵਿਖੇ ਮਾਂ ਦਿਵਸ ਨੂੰ ਸਮਰਪਿਤ ਹੁੰਦਿਆਂ ਵਿਦਿਆਰਥੀਆਂ ਵਿਚਕਾਰ ਚਾਰਟ ਪੇਂਟਿੰਗ ਅਤੇ ਪੋਸਟਰ ਮੁਕਾਬਲੇ ਕਰਾਏ ਗਏ | ਇਸ ਮੌਕੇ ਬੋਲਦਿਆਂ ਮੈਨੇਜਰ ਜਗੀਰ ਜੋਸਨ ਨੇ ਕਿਹਾ ਕਿ ਮਾਂ ਸ਼ਬਦ ਚਾਹੇ ਪੰਜਾਬੀ ਸ਼ਬਦਕੋਸ਼ ਦਾ ਸਭ ਤੋਂ ਛੋਟਾ ਸ਼ਬਦ ਹੈ, ਪਰ ਇਸਦਾ ਆਕਾਰ ਤੇ ਅਰਥ ਬਹੁਤ ਡੂੰਗੇ ਹਨ | ਮਾਂ ਦਿਵਸ ਨੂੰ ਸੰਬੋਧਨ ਕਰਦੇ ਹੋਏ ਸਕੂਲ ਦੇ ਪਿ੍ੰਸੀਪਲ ਸਰਦਾਰ ਲਖਬੀਰ ਸਿੰਘ ਨੇ ਮਾਂ ਦੀ ਮਮਤਾ ਬਾਰੇ ਚਾਨਣਾ ਪਾਇਆ ਅਤੇ ਉਨ੍ਹਾਂ ਕਿਹਾ ਕਿ ਜਿੱਥੇ ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਉਥੇ ਉਸ ਦੀ ਸ਼ਖਸ਼ੀਅਤ ਨੂੰ ਨਿਖਾਰਦੀ ਹੈ | ਫੁਲਵਾੜੀ ਸਕੂਲ ਦੇ ਬੱਚਿਆਂ ਨੇ ਮਾਂ ਦੀ ਮਮਤਾ ਨੂੰ ਉਜਾਗਰ ਕਰਦੇ ਹੋਏ ਗੀਤਾਂ, ਕਵਿਤਾਵਾਂ ਰਾਹੀਂ ਵੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਮੈਨੇਜਰ ਜਗੀਰ ਜੋਸਨ, ਐੱਮ.ਡੀ. ਮੈਡਮ ਜੀ.ਕੇ ਜੋਸ਼ਨ, ਐੱਮ.ਡੀ. ਮਨੀਸ਼ਾ ਸਿੰਘ, ਐੱਮ.ਡੀ. ਰਾਜਬੀਰ ਸਿੰਘ ਜੋਸ਼ਨ, ਮੈਡਮ ਹਰਪ੍ਰੀਤ ਕÏਰ, ਮੈਡਮ ਰਮਿੰਦਰ ਕÏਰ, ਮਾ. ਰਮੇਸ਼ ਸ਼ਰਮਾ, ਮਾ. ਰਣਜੀਤ ਸਿੰਘ, ਮੈਡਮ ਰੀਟਾ ਵਿੱਜ, ਇੰਦੂ ਬਾਲਾ ਸਮੇਤ ਹੋਰ ਅਧਿਆਪਕ ਅਤੇ ਸਕੂਲ ਦਾ ਸਟਾਫ ਵੀ ਹਾਜ਼ਰ ਸੀ |

ਪਿਛਲੀ ਖ਼ਬਰ ਕਾਨੂੰਨ ਵਿਵਸਥਾ ਦੇ ਮਾੜੇ ਪ੍ਰਬੰਧਾਂ ਤੇ ਨਸ਼ਿਆਂ ਦੇ ਮੁੱਦਿਆਂ ਤੇ ਬਹੁਜਨ ਸਮਾਜ ਪਾਰਟੀ ਨੇ ਘੇਰਿਆ ਉਪ ਪੁਲਿਸ ਕਪਤਾਨ ਦਾ... ਅਗਲੀ ਖ਼ਬਰ ਗੁਰਾਇਆ ਪੁਲਿਸ ਨੇ ਜੀ.ਟੀ.ਰੋਡ 'ਤੇ ਖੜ੍ਹੇ ਟਰੱਕਾਂ ਵਾਲਿਆਂ ਨਾਲ ਲੁੱਟ-ਖੋਹ ਕਰਨ ਵਾਲੇ ਦੋ ਨੌਜਵਾਨ ਕੀਤੇ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।