24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਪਾਲਾ ਜਲਾਲਪੁਰ ਵਲੋਂ ਬੀਬੀ ਰਣਜੀਤ ਕੌਰ ਕਾਕੜ ਕਲਾਂ ਨਾਲ ਮੁਲਾਕਾਤ <br/>

ਲੋਹੀਆਂ ਦੇ ਪਿੰਡ ਕਾਕੜ ਕਲਾਂ ਵਿਖੇ ਪੁੱਜੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਪਾਲਾ ਜਲਾਲਪੁਰ ਦਾ ਸਨਮਾਨ ਕਰਦੇ ਬੀਬੀ ਰਣਜੀਤ ਕੌਰ ਕਾਕੜ ਕਲਾਂ ਡਾਇਰੈਕਟਰ ਇੰਫ਼ੋਟੈੱਕ ਪੰਜਾਬ, ਨਾਲ ਹਨ ਸੋਨੂੰ ਕਾਕੜ, ਰਾਜਬੀਰ ਕੌਰ, ਕਮਲ ਢਿੱਲਾੋ ਅਤੇ ਜੱਸਾ ਜਲਾਲਪੁਰ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 13-05-2026
ਲੋਹੀਆਂ ਖਾਸ, 12 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਇੰਟਰਨੈਸ਼ਨਲ ਕਬੱਡੀ ਖਿਡਾਰੀ ਪਾਲਾ ਜਲਾਲਪੁਰ ਵੱਲੋਂ ਆਮ ਆਦਮੀ ਪਾਰਟੀ (ਇਸਤਰੀ ਵਿੰਗ) ਦੇ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਕਾਕੜ ਕਲਾਂ ਡਾਇਰੈਕਟਰ ਇੰਫ਼ੋਟੈੱਕ ਪੰਜਾਬ (ਸੁਪਤਨੀ ਸਵ: ਸ. ਰਤਨ ਸਿੰਘ ਕਾਕੜ ਕਲਾਂ ਸਾ. ਇੰਚਾਰਜ ਹਲਕਾ ਸ਼ਾਹਕੋਟ) ਨਾਲ ਮੁਲਾਕਾਤ ਕੀਤੀ ਗਈ ਹੈ | ਇਸ ਮੌਕੇ ਪਾਲਾ ਜਲਾਲਪੁਰ ਨੇ ਜਿਥੇ ਹਲਕਾ ਸ਼ਾਹਕੋਟ ਨਾਲ ਸਬੰਧਿਤ ਸਿਆਸੀ ਚਰਚਾ ਕੀਤੀ ਉਥੇ ਬੀਬੀ ਰਣਜੀਤ ਕੌਰ ਕਾਕੜ ਕਲਾਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਪਾਰਟੀ ਦੇ ਹਰ ਫੈਸਲੇ ਨੂੰ ਮੰਨਣਗੇ ਅਤੇ ਪੂਰੀ ਇੱਕਜੁਟਤਾ ਨਾਲ ਪਾਰਟੀ ਲਈ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਦੇ ਲੋਕ ਹਿੱਤੂ ਫੈਸਲਿਆਂ ਕਰਕੇ ਅਸੀਂ ਸ਼ਾਹਕੋਟ ਹਲਕੇ ਸਮੇਤ ਪੂਰੇ ਪੰਜਾਬ ਨੂੰ ਜਿਤਦੇ ਹੋਏ 2027 'ਚ ਦੁਬਾਰਾ ਆਪ ਦੀ ਸਰਕਾਰ ਬਣਾਵਾਂਗੇ | ਇਸ ਮੌਕੇ ਸੋਨੂੰ ਕਾਕੜ, ਰਾਜਬੀਰ ਕੌਰ, ਕਮਲ ਢਿੱਲਾੋ, ਜੱਸਾ ਜਲਾਲਪੁਰ ਅਤੇ ਪੀ.ਏ. ਮਨਦੀਪ ਸਿੰਘ ਝੀਤਾ ਵੀ ਹਾਜਰ ਸਨ |

ਪਿਛਲੀ ਖ਼ਬਰ ਬੀ.ਜੇ.ਪੀ ਨੂੰ ਨਕੋਦਰ 'ਚ ਮਿਲਿਆ ਵੱਡਾ ਹੁੰਗਾਰਾ, ਸਮਾਜ ਸੇਵਕ ਦਿਲਪ੍ਰੀਤ ਸੈਣੀ ਸਾਥੀਆਂ ਸਮੇਤ ਹੋਏ ਪਾਰਟੀ 'ਚ ਸ਼ਾਮਿਲ ਅਗਲੀ ਖ਼ਬਰ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।