24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਬੀ.ਜੇ.ਪੀ ਨੂੰ ਨਕੋਦਰ 'ਚ ਮਿਲਿਆ ਵੱਡਾ ਹੁੰਗਾਰਾ, ਸਮਾਜ ਸੇਵਕ ਦਿਲਪ੍ਰੀਤ ਸੈਣੀ ਸਾਥੀਆਂ ਸਮੇਤ ਹੋਏ ਪਾਰਟੀ 'ਚ ਸ਼ਾਮਿਲ

ਬੀ.ਜੇ.ਪੀ ਨਕੋਦਰ 'ਚ ਸਮਾਜ ਸੇਵਕ ਦਿਲਪ੍ਰੀਤ ਸੈਣੀ ਨੂੰ ਸਾਥੀਆਂ ਸਮੇਤ ਹੋਏ ਪਾਰਟੀ ਵਿੱਚ ਸ਼ਾਮਿਲ ਕਰਵਾਉਂਦੇ ਹੋਏ ਪ੍ਰਧਾਨ ਮਨੀਸ਼ ਧੀਰ ਤੇ ਉਨ੍ਹਾਂ ਦੇ ਸਾਥੀ | ਤਸਵੀਰ ਗੁਰਵਿੰਦਰ ਸਿੰਘ <br/> 13-05-2026
ਨਕੋਦਰ, 12 ਮਈ (ਗੁਰਵਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਨੂੰ ਨਕੋਦਰ ਸ਼ਹਿਰ ਵਿੱਚ ਉਸ ਵੇਲੇ ਵੱਡਾ ਬੱਲ ਮਿਲਿਆ ਜਦੋਂ ਆਰ.ਟੀ.ਆਈ ਕਾਰੇਕਰਤਾ ਅਤੇ ਪ੍ਰਸਿੱਧ ਸਮਾਜ ਸੇਵਕ ਦਿਲਪ੍ਰੀਤ ਸੈਣੀ ਆਪਣੇ ਭਰਾ ਹਰਪ੍ਰੀਤ ਸੈਣੀ ਅਤੇ ਸਾਥੀ ਸੂਰਜ ਹਸੈਨਪੁਰੀ ਨਾਲ ਬੀ.ਜੇ.ਪੀ ਪਰਿਵਾਰ ਵਿੱਚ ਸ਼ਾਮਿਲ ਹੋਏ | ਇਹ ਸ਼ਾਮਿਲੀਅਤ ਮਨੀਸ਼ ਧੀਰ, ਪ੍ਰਧਾਨ ਬੀ.ਜੇ.ਪੀ ਜਲੰਧਰ ਦਿਹਾਤੀ ਦੀ ਪ੍ਰੇਰਨਾ ਅਤੇ ਅਗਵਾਈ ਹੇਠ ਹੋਈ | ਇਸ ਮੌਕੇ ਮਨੀਸ਼ ਧੀਰ ਵੱਲੋਂ ਨਵੇਂ ਸ਼ਾਮਿਲ ਹੋਏ ਸਾਥੀਆਂ ਦਾ ਪਾਰਟੀ ਵਿੱਚ ਤਹਿ ਦਿਲੋਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਭਰੋਸਾ ਦਵਾਇਆ ਗਿਆ ਕਿ ਬੀ.ਜੇ.ਪੀ ਪਰਿਵਾਰ ਹਰ ਸਮੇਂ ਆਪਣੇ ਵਰਕਰਾਂ ਅਤੇ ਸਮਾਜ ਸੇਵਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ | ਸ੍ਰੀ ਧੀਰ ਨੇ ਕਿਹਾ ਕਿ ਦਿਲਪ੍ਰੀਤ ਸੈਣੀ ਵਰਗੇ ਨੌਜਵਾਨ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਲੋਕਾਂ ਦੇ ਪਾਰਟੀ ਨਾਲ ਜੁੜਨ ਨਾਲ ਬੀ.ਜੇ.ਪੀ ਨੂੰ ਨਕੋਦਰ ਵਿੱਚ ਹੋਰ ਮਜ਼ਬੂਤੀ ਮਿਲੇਗੀ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਨਵੀਂ ਦਿਸ਼ਾ ਮਿਲੇਗੀ | ਇਸ ਮੌਕੇ ਨਕੋਦਰ ਸ਼ਹਿਰੀ ਪ੍ਰਧਾਨ ਅਜੇ ਬਜਾਜ, ਸੋਨੂ, ਰਾਹੁਲ ਸ਼ਰਮਾ, ਰੋਹਿਤ ਜੈਨ, ਰਜਿੰਦਰ ਸਹੋਤਾ, ਕਾਕੂ, ਨਰਿੰਦਰ ਪਾਲ, ਜਸਪਾਲ ਕੌਲ, ਕੁਲਵੰਤ ਸਿੰਘ, ਹਰਦੇਵ ਸਿੰਘ, ਜਸਪ੍ਰੀਤ ਸਿੰਘ ਅਤੇ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਵਿਜਯਾ ਯੂ.ਸੀ. ਮਾਸ ਅਬੈਕਸ ਅਕੈਡਮੀ ਸ਼ਾਹਕੋਟ ਦੇ ਵਿਦਿਆਰਥੀਆਂ ਨੇ 19ਵੇਂ ਰਾਜ ਪੱਧਰੀ ਮੁਕਾਬਲੇ 'ਚ ਜਿੱਤੇ ਇਨਾਮ <br/... ਅਗਲੀ ਖ਼ਬਰ ਪਾਲਾ ਜਲਾਲਪੁਰ ਵਲੋਂ ਬੀਬੀ ਰਣਜੀਤ ਕੌਰ ਕਾਕੜ ਕਲਾਂ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।