24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਵਿਜਯਾ ਯੂ.ਸੀ. ਮਾਸ ਅਬੈਕਸ ਅਕੈਡਮੀ ਸ਼ਾਹਕੋਟ ਦੇ ਵਿਦਿਆਰਥੀਆਂ ਨੇ 19ਵੇਂ ਰਾਜ ਪੱਧਰੀ ਮੁਕਾਬਲੇ 'ਚ ਜਿੱਤੇ ਇਨਾਮ <br/>

ਯੂ.ਸੀ. ਮਾਸ ਸਟੇਟ ਲੈਵਲ ਮੁਕਾਬਲੇ-2026 ਦੌਰਾਨ ਵੱਖ-ਵੱਖ ਮੁਕਾਬਲਿਆਂ 'ਚ ਜੇਤੂ ਵਿਦਿਆਰਥੀਆਂ ਨਾਲ ਡਾਇਰੈਕਟਰ ਅਮਿਤ ਸੇਠੀ ਤੇ ਪਿ੍ੰਸੀਪਲ ਰਜਨੀ ਸੇਠੀ | ਤਸਵੀਰ- ਸੁਖਦੀਪ ਸਿੰਘ <br/> 13-05-2026
ਸ਼ਾਹਕੋਟ, 12 ਮਈ (ਸੁਖਦੀਪ ਸਿੰਘ)-ਯੂ.ਸੀ. ਮਾਸ ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਕਰਵਾਏ 19ਵੇਂ ਪੰਜਾਬ-ਚੰਡੀਗੜ੍ਹ ਯੂ.ਸੀ. ਮਾਸ ਸਟੇਟ ਲੈਵਲ ਮੁਕਾਬਲੇ-2026 ਦੌਰਾਨ ਵਿਜਯਾ ਯੂ.ਸੀ. ਮਾਸ ਅਬੈਕਸ ਅਕੈਡਮੀ, ਸ਼ਾਹਕੋਟ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ 'ਚ ਇਨਾਮ ਜਿੱਤ ਕੇ ਨਾਮ ਰੌਸ਼ਨ ਕੀਤਾ ਹੈ | ਅਕੈਡਮੀ ਦੇ ਡਾਇਰੈਕਟਰ ਅਮਿਤ ਸੇਠੀ ਅਤੇ ਪਿ੍ੰਸੀਪਲ ਰਜਨੀ ਸੇਠੀ ਨੇ ਦੱਸਿਆ ਕਿ ਸਟੇਟ ਲੈਵਲ ਮੁਕਾਬਲੇ 'ਚ 24 ਵਿਦਿਆਰਥੀਆਂ ਨੇ ਭਾਗ ਲਿਆ ਸੀ, ਜਿੰਨ੍ਹਾਂ 'ਚੋਂ ਵਰਲੀਨ ਕੌਰ ਅਤੇ ਦਿਵਿਆ ਅਗਰਵਾਲ (ਦੋਵਾਂ) ਨੇ ਚੈਂਪੀਅਨ ਟਰਾਫ਼ੀਆਂ ਹਾਸਲ ਕੀਤੀਆਂ ਹਨ | ਇਸੇ ਤਰ੍ਹਾਂ 4 ਵਿਦਿਆਰਥੀ ਰਮਨਦੀਪ ਕੌਰ ਖਹਿਰਾ, ਗੁਰਸਾਹਿਬ ਗਿੱਲ, ਅਨਹਦਪ੍ਰੀਤ ਸਿੰਘ ਸਚਦੇਵਾ ਅਤੇ ਹੇਜਲ ਸਿੰਗਲਾ (ਸਾਰਿਆਂ) ਨੇ ਫ਼ਸਟ ਰਨਰਅੱਪ ਟਰਾਫ਼ੀਆਂ ਜਿੱਤੀਆਂ | ਉਨ੍ਹਾਂ ਦੱਸਿਆ ਕਿ ਬਾਕੀ ਵਿਦਿਆਰਥੀਆਂ ਨੇ ਵੀ ਵੱਖ-ਵੱਖ ਮੁਕਾਬਲਿਆਂ 'ਚ ਟਰਾਫ਼ੀ-ਆਨ-ਸਟੇਜ ਹਾਸਲ ਕਰਕੇ ਚੰਗਾ ਮੁਕਾਮ ਹਾਸਲ ਕੀਤਾ ਹੈ | ਇਸ ਤੋਂ ਇਲਾਵਾ 6 ਵਿਦਿਆਰਥੀਆਂ ਪਾਰਵੀ, ਮੁਸਕਾਨ, ਸਾਨਵੀ ਅਗਰਵਾਲ, ਯਸਵੀ ਗੁਪਤਾ, ਗਿ੍ਸਾ ਅਗਰਵਾਲ ਅਤੇ ਸਾਹਿਬਮਿਤ ਸਿੰਘ (ਸਾਰਿਆਂ) ਨੂੰ ਕੋਰਸ ਪੂਰਾ ਕਰਨ 'ਤੇ ਗੈਜੂਏਸ਼ਨ ਡਿਗਰੀਆਂ ਦਿੱਤੀਆਂ ਗਈਆਂ | ਉਨ੍ਹਾਂ ਟਰਾਫ਼ੀਆਂ ਜਿੱਤਣ ਵਾਲੇ ਅਤੇ ਗੈਜੂਏਸ਼ਨ ਡਿਗਰੀਆਂ ਪ੍ਰਾਪਤ ਕਰਨ ਵਾਲੇ ਸਮੂਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਕਾਹਨੂੰਵਾਨ ਨੇੜਲੇ ਪਿੰਡ 'ਚ ਜ਼ਮੀਨੀ ਝਗੜੇ ਨੂੰ ਲੈ ਕੇ ਭਰਾ ਤੇ ਭਾਬੀ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਬੀ.ਜੇ.ਪੀ ਨੂੰ ਨਕੋਦਰ 'ਚ ਮਿਲਿਆ ਵੱਡਾ ਹੁੰਗਾਰਾ, ਸਮਾਜ ਸੇਵਕ ਦਿਲਪ੍ਰੀਤ ਸੈਣੀ ਸਾਥੀਆਂ ਸਮੇਤ ਹੋਏ ਪਾਰਟੀ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।