15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਹੈਰੋਇਨ ਸਮੇਤ 2 ਵਿਅਕਤੀ ਕਾਬੂ-ਮਾਮਲਾ ਦਰਜ

ਅਜੀਤ ਡੈਸਕ 14-05-2026
ਚੁਗਿੱਟੀ, ਜੰਡੂਸਿੰਘਾ, 13 ਮਈ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਦੀ ਪਲਿਸ ਵਲੋਂ 300 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਥਾਣਾ ਮੁਖੀ
ਜਸਪਾਲ ਸਿੰਘ ਦੀ ਅਗਵਾਈ 'ਚ ਐਸ. ਆਈ. ਨਰਿੰਦਰ ਸਿੰਘ ਤੇ ਸਾਥੀ ਪੁਲਿਸ ਕਰਮਚਾਰੀਆਂ ਵਲੋਂ ਲੱਧੇਵਾਲੀ ਯੂਨੀਵਰਸਿਟੀ ਮਾਰਗ 'ਤੇ ਗਸ਼ਤ ਕੀਤੀ ਜਾ ਰਹੀ ਸੀ | ਇਸੇ ਦੌਰਾਨ ਕਾਰ ਨੰ: ਪੀ. ਬੀ. 07 ਸੀ ਡੀ 1423 ਮਾਰਕਾ ਟਾਟਾ ਨੈਕਸਨ ਵਿਚ 2 ਵਿਅਕਤੀ ਪੁਲਿਸ ਨੂੰ ਦਿਖਾਈ ਦਿੱਤੇ ਜੋ ਕਿ ਪੁਲਿਸ ਨੂੰ ਦੇਖ ਕੇ ਘਬਰਾ ਗਏ ਤੇ ਰਸਤਾ ਬਦਲ ਕੇ ਉਨ੍ਹਾਂ ਨੇ ਕਾਰ ਨੂੰ ਤੇਜ਼ ਕਰ ਕੇ ਭੱਜਣ ਦੀ ਕੋਸ਼ਿਸ਼ ਕੀਤੀ | ਪਰ ਉਨ੍ਹਾਂ ਨੂੰ ਹਿੰਮਤ ਕਰਕੇ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ | ਪੁਲਿਸ ਅੜਿੱਕੇ ਚੜ੍ਹੇ ਵਿਅਕਤੀਆਂ ਦੀ ਪਛਾਣ ਵਿੱਕੀ ਹੰਸ ਪੁੱਤਰ ਰਤਨ ਲਾਲ ਵਾਸੀ 269 ਨੇੇੜੇ ਕਲਾਕ ਟਾਵਰ ਵਾਲਮੀਕਿ ਮੁਹੱਲਾ ਹੁਸ਼ਿਆਰਪੁਰ ਅਤੇ ਮੁਕੇਸ਼ ਟੰਡਨ ਉਰਫ ਸ਼ੈਂਕੀ ਪੁੱਤਰ ਰਵਿੰਦਰ ਕੁਮਰ ਵਾਸੀ ਮਕਾਨ ਨੰ: 2 ਡੰਡਲ ਮੁਹੱਲਾ ਫਗਵਾੜਾ, ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ | ਪੁਲਿਸ ਮੁਤਾਬਿਕ ਉਕਤ ਦੇ ਖਿਲਾਫ਼ ਐਨ. ਡੀ. ਪੀ. ਸੀ. ਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਭਾਜਪਾ ਆਗੂਆਂ ਨੇ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੂੰ ਦਰਜ ਕਰਵਾਈ ਸ਼ਿਕਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।