14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਮਦਰਜ਼ ਪ੍ਰਾਈਡ ਸਕੂਲ ਮਲਸੀਆਂ ਦੇ 27 ਵਿਦਿਆਰਥੀਆਂ ਦੀ ਐੱਨ.ਸੀ.ਸੀ ਲਈ ਚੋਣ <br/>

ਮਦਰਜ਼ ਪ੍ਰਾਈਡ ਸਕੂਲ ਮਲਸੀਆਂ 'ਚ ਐੱਨ.ਸੀ.ਸੀ ਲਈ ਵਿਦਿਆਰਥੀਆਂ ਦੀ ਚੋਣ ਕਰਦੇ ਹੋਏ ਹਵਲਦਾਰ ਪਿਆਰ ਲਾਲ ਤੇ ਸੁਨੀਲ ਕੁਮਾਰ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> 14-05-2026
ਮਲਸੀਆਂ, 13 ਮਈ (ਦਲਜੀਤ ਸਿੰਘ ਸਚਦੇਵਾ)- ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਵਿਚ ਸੈਸ਼ਨ 2026-27 ਲਈ ਐੱਨ.ਸੀ.ਸੀ ਵਿਦਿਆਰਥੀਆਂ ਦੀ ਚੋਣ ਸਫ਼ਲਤਾ ਪੂਰਵਕ ਕੀਤੀ ਗਈ | ਇਹ ਚੋਣ ਸਕੂਲ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਤੇ ਪਿ੍ੰਸੀਪਲ ਰਜਨੀ ਬਾਲਾ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਕਰੀਬ 100 'ਚੋਂ 27 ਉਤਸ਼ਾਹਿਤ ਵਿਦਿਆਰਥੀਆਂ ਦੀ ਚੋਣ ਕੀਤੀ ਗਈ | 21 ਪੰਜਾਬ ਬਟਾਲੀਅਨ ਕਪੂਰਥਲਾ ਜੋ ਕਿ ਜਲੰਧਰ ਗਰੁੱਪ ਅਧੀਨ ਆਉਂਦਾ ਹੈ, ਦੇ ਕਮਾਂਡਿੰਗ ਅਫ਼ਸਰ ਕਰਨਲ ਆਰ.ਕੇ ਚੌਹਾਨ ਵਲੋਂ ਆਪਣੀ ਟੀਮ ਦੇ ਹਵਲਦਾਰ ਪਿਆਰ ਲਾਲ ਤੇ ਹਵਲਦਾਰ ਸੁਨੀਲ ਕੁਮਾਰ ਨੂੰ ਚੋਣ ਪ੍ਰਕਿਰਿਆ ਲਈ ਭੇਜਿਆ ਗਿਆ | ਇਸ ਮੌਕੇ ਸਕੂਲ ਦੇ ਐੱਨ.ਸੀ.ਸੀ ਦੇ ਏ.ਐੱਨ.ਓ ਸੌਰਵ ਦਾਦਰੀਆ ਵੀ ਮੌਜੂਦ ਰਹੇ | ਉਨ੍ਹਾਂ ਨੇ ਪਹਿਲਾਂ ਬੱਚਿਆਂ ਦੇ ਕੱਦ ਤੇ ਸਰੀਰਕ ਯੋਗਤਾ ਦੀ ਜਾਂਚ ਕੀਤੀ ਤੇ ਫਿਰ ਮੈਡੀਕਲ ਟੈਸਟ ਕਰਵਾਏ | ਚੁਣੇ ਗਏ ਵਿਦਿਆਰਥੀਆਂ ਵਿਚ ਜ਼ਬਰਦਸਤ ਉਤਸ਼ਾਹ ਵੇਖਣ ਨੂੰ ਮਿਲਿਆ | ਸਕੂਲ ਪ੍ਰਬੰਧਕਾਂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਸੋਨੂੰ ਕੰਗ ਦੇ ਯਤਨਾਂ ਸਦਕਾ ਕੁਲਬੀਰ ਧੰਜੂ ਨੇ ਲਗਵਾਈ ਸਬਮਰਸੀਬਲ ਮੋਟਰ <br/> ਅਗਲੀ ਖ਼ਬਰ ਪਿੰਡ ਸੁੰਨੜ ਕਲਾਂ ਵਿਖੇ ਕ੍ਰਿਕੇਟ ਟੂਰਨਾਮੈਂਟ ਹੋਇਆ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।