14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸੋਨੂੰ ਕੰਗ ਦੇ ਯਤਨਾਂ ਸਦਕਾ ਕੁਲਬੀਰ ਧੰਜੂ ਨੇ ਲਗਵਾਈ ਸਬਮਰਸੀਬਲ ਮੋਟਰ <br/>

ਸ਼ਾਹਕੋਟ ਦੇ ਮੁਹੱਲਾ ਢੇਰੀਆਂ 'ਚ ਲਗਵਾਈ ਸਬਮਰਸੀਬਲ ਮੋਟਰ ਦੀ ਸ਼ੁਰੂਆਤ ਕਰਵਾਉਂਦੇ ਹੋਏ ਸਮਾਜ ਸੇਵਕ ਕੁਲਬੀਰ ਸਿੰਘ ਧੰਜੂ ਨਾਲ, ਸੋਨੂੰ ਕੰਗ ਪੀ.ਏ, ਖ਼ੁਸ਼ਦੀਪ ਸਿੰਘ ਧੰਜੂ, ਤਾਰੀ ਨੰਬਰਦਾਰ ਤੇ ਹੋਰ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> 14-05-2026
ਸ਼ਾਹਕੋਟ, 13 ਮਈ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਦੇ ਮੁਹੱਲਾ ਢੇਰੀਆਂ (ਵਾਰਡ ਨੰਬਰ 10) 'ਚ ਵਿਧਾਇਕ ਲਾਡੀ ਸ਼ੇਰੋਵਾਲੀਆ ਦੇ ਪੀ.ਏ ਸੁਖਦੀਪ ਸਿੰਘ ਸੋਨੂੰ ਕੰਗ ਦੇ ਯਤਨਾਂ ਸਦਕਾ ਉੱਘੇ ਸਮਾਜ ਸੇਵਕ ਕੁਲਬੀਰ ਸਿੰਘ ਧੰਜੂ ਵਲੋਂ ਇਕ ਸਬਮਰਸੀਬਲ ਮੋਟਰ ਲਗਵਾਈ ਗਈ ਹੈ | ਇਸ ਮੌਕੇ ਸੋਨੂੰ ਕੰਗ ਪੀ.ਏ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਵਿਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨਾ ਹੈ | ਇਸ ਮੁਹੱਲੇ ਦੇ ਲੋਕ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ, ਹੁਣ ਮੋਟਰ ਲੱਗਣ ਨਾਲ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲੇਗੀ | ਸਮਾਜ ਸੇਵਕ ਕੁਲਬੀਰ ਸਿੰਘ ਧੰਜੂ ਨੇ ਕਿਹਾ ਕਿ ਮੁਹੱਲਾ ਢੇਰੀਆਂ ਦੇ ਲੋਕ ਉਨ੍ਹਾਂ ਦੇ ਪਰਿਵਾਰ ਦੀ ਤਰ੍ਹਾਂ ਹਨ ਤੇ ਉਹ ਹਰ ਸਮੇਂ ਮੁਹੱਲੇ ਦੇ ਲੋਕਾਂ ਨਾਲ ਡਟ ਕੇ ਖੜ੍ਹੇ ਹਨ | ਕੁਲਬੀਰ ਧੰਜੂ ਵਲੋਂ ਹੀ ਨਵੀਂ ਲਗਵਾਈ ਮੋਟਰ ਦੀ ਸ਼ੁਰੂਆਤ ਵੀ ਕਰਵਾਈ ਗਈ | ਇਸ ਮੌਕੇ ਖ਼ੁਸ਼ਦੀਪ ਸਿੰਘ ਧੰਜੂ ਸਾਬਕਾ ਪ੍ਰਧਾਨ ਯੂਥ ਕਾਂਗਰਸ, ਤਾਰੀ ਨੰਬਰਦਾਰ, ਜੱਸਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਏ.ਪੀ.ਐੱਸ. ਕਾਲਜ ਆਫ਼ ਨਰਸਿੰਗ ਮਲਸੀਆਂ ਵਿਖੇ ਮਨਾਇਆ 'ਵਿਸ਼ਵ ਨਰਸਿਜ਼-ਡੇ' <br/> ਅਗਲੀ ਖ਼ਬਰ ਮਦਰਜ਼ ਪ੍ਰਾਈਡ ਸਕੂਲ ਮਲਸੀਆਂ ਦੇ 27 ਵਿਦਿਆਰਥੀਆਂ ਦੀ ਐੱਨ.ਸੀ.ਸੀ ਲਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।