22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨਗਰ ਪੰਚਾਇਤ ਲੋਹੀਆਂ ਲਈ ਦੂਜੇ ਦਿਨ ਨਹੀਂ ਹੋਈ ਕੋਈ ਨਾਮਜ਼ਦਗੀ-ਚੋਣ ਅਫ਼ਸਰ ਬਾਜਵਾ

ਅਜੀਤ ਡੈਸਕ 15-05-2026
ਲੋਹੀਆਂ ਖਾਸ, 14 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਨਗਰ ਪੰਚਾਇਤਾਂ ਲੋਹੀਆਂ ਦੀਆਂ ਚੋਣਾਂ ਲਈ ਅੱਜ ਪਹਿਲੇ ਦਿਨ ਕੋਈ ਵੀ ਉਮੀਦਵਾਰ ਨਾਮਜ਼ਦਗੀ ਪੇਪਰ ਦਾਖਲ ਨਹੀਂ ਕਰਵਾਉਣ ਪੁੱਜਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਅਫ਼ਸਰ ਅਤੇ ਸ਼ਾਹਕੋਟ ਦੇ ਤਹਿਸੀਲਦਾਰ ਜਸਪਾਲ ਸਿੰਘ ਬਾਜਵਾ ਨੇ ਦੱਸਿਆ ਕਿ 13 ਮਈ ਤੋਂ 16 ਮਈ ਸ਼ਾਮ 3 ਵਜੇ ਤੱਕ ਨਾਮਜ਼ਦਗੀ ਪੇਪਰ ਦਾਖਲ ਕੀਤੇ ਜਾਣ ਦੀ ਤਾਰੀਕ ਮਿਥੀ ਗਈ ਹੈ, ਪਰ ਅੱਜ ਦੂਜੇ ਦਿਨ ਵੀ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਨਹੀਂ ਕਰਵਾਏ | ਉਨ੍ਹਾਂ ਦੱਸਿਆ ਕਿ ਪੇਪਰਾਂ ਦੀ ਛਾਣਬੀਨ 18 ਮਈ ਨੂੰ ਹੋਵੇਗੀ ਅਤੇ 19 ਮਈ ਨੂੰ ਸ਼ਾਮ 3 ਵਜੇ ਤੱਕ ਚਾਹਵਾਨ ਉਮੀਦਵਾਰ ਆਪਣੀ ਨਾਮਜਦਗੀ ਵਾਪਸ ਲੈ ਸਕਣਗੇ, ਉਪਰੰਤ ਚੋਣ ਨਿਸ਼ਾਨ ਵੰਡੇ ਜਾਣਗੇ | ਉਨ੍ਹਾਂ ਦੱਸਿਆ ਕਿ 26 ਮਈ ਦਿਨ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਲੋਹੀਆਂ ਦੇ 13 ਵਾਰਡਾਂ 'ਚ ਪੋਿਲੰਗ ਹੋਵੇਗੀ, ਜਿਸ ਦੀ ਗਿਣਤੀ 29 ਮਈ ਦਿਨ ਸ਼ੁੱਕਰਵਾਰ ਨੂੰ ਹੋਵੇਗੀ |
ਪਿਛਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ 'ਚ 8ਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਨੇ ਵਧਾਇਆ ਸਕੂਲ ਦਾ ਮਾਣ <br/> ਅਗਲੀ ਖ਼ਬਰ ਸੰਤ ਬਾਬਾ ਪ੍ਰੀਤਮ ਦਾਸ ਬਾਬੇ ਜੋੜੇ ਵਾਲਿਆਂ ਦਾ ਸਾਲਾਨਾ ਬਰਸੀ ਸਮਾਗਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।