ਸ਼ਾਹਕੋਟ, 14 ਮਈ (ਦਲਜੀਤ ਸਿੰਘ ਸਚਦੇਵਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਦੇ ਨਤੀਜੇ 'ਚੋਂ ਸਰਕਾਰੀ ਹਾਈ ਸਕੂਲ ਲਸੂੜੀ (ਸ਼ਾਹਕੋਟ) ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਜ਼ਿਕਰਯੋਗ ਹੈ ਕਿ ਇਸ ਸਕੂਲ ਵਿਚ ਪੀ.ਟੀ.ਏ ਕਮੇਟੀ ਵਲੋਂ ਆਪਣੇ ਪੱਧਰ 'ਤੇ ਬੱਚਿਆਂ ਦੀ ਸਹੂਲਤ ਲਈ 12ਵੀਂ ਜਮਾਤ ਚਲਾਈ ਜਾ ਰਹੀ ਹੈ, ਜਿਸ ਦਾ ਨਤੀਜਾ ਸਕੂਲ ਇੰਚਾਰਜ ਮੇਜਰ ਸਿੰਘ ਸਟੇਟ ਐਵਾਰਡੀ ਦੀ ਮਿਹਨਤ ਸਦਕਾ ਵਧੀਆ ਰਿਹਾ ਹੈ | ਸਕੂਲ ਦੀ ਵਿਦਿਆਰਥਣ ਰਮਨਜੀਤ ਕੌਰ ਨੇ 88 ਫ਼ੀਸਦੀ ਅੰਕ, ਆਰਤੀ ਨੇ 85 ਫ਼ੀਸਦੀ ਅੰਕ ਤੇ ਤਰਨਪ੍ਰੀਤ ਕੌਰ ਨੇ 83 ਫ਼ੀਸਦੀ ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਵਧੀਆ ਨਤੀਜਾ ਆਉਣ 'ਤੇ ਸਕੂਲ ਮੁਖੀ ਮੇਜਰ ਸਿੰਘ ਤੇ ਸਟਾਫ਼ ਨੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਹਨ | ਇਸ ਮੌਕੇ ਇਕਬਾਲ ਸਿੰਘ, ਨਿਰਮਲ ਸਿੰਘ, ਪ੍ਰਦੀਪ ਭਟਾਰਾ, ਕੰਵਰ ਮਨਵੰਤ ਸਿੰਘ, ਹਰਪ੍ਰੀਤ ਕੌਰ, ਵੀਰਪਾਲ ਕੌਰ, ਅਮਨਦੀਪ ਕੌਰ, ਪੂਜਾ, ਪਲਕ, ਸਾਹਿਲ ਭਾਰਦਵਾਜ, ਜਰਨੈਲ ਸਿੰਘ, ਕੰਵਲਜੀਤ ਕੌਰ ਆਦਿ ਹਾਜ਼ਰ ਸਨ |