ਮਹਿਤਪੁਰ,14 ਮਈ (ਲਖਵਿੰਦਰ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਐਚ.ਪੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਦਾ ਨਤੀਜਾ ਸੌਂ ਫ਼ੀਸਦੀ ਰਿਹਾ ਕਮਾਰਸ ਗਰੁੱਪ 'ਚ 6 ਵਿਦਿਆਰਥੀਆਂ ਨੇ 90% ਤੋਂ ਉੱਪਰ ਅਤੇ 6 ਵਿਦਿਆਰਥੀਆਂ ਨੇ 80% ਨੰਬਰ ਲੈ ਕੇ ਆਪਣੇ ਸਕੂਲ ਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ |ਇਸੇ ਤਰ੍ਹਾਂ ਆਰਟਸ ਗਰੁੱਪ ਵਿੱਚ 35 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚ ਅੱਠ ਵਿਦਿਆਰਥੀਆਂ ਨੇ 80 % ਤੋਂ ਉੱਪਰ ਨੰਬਰ ਪ੍ਰਾਪਤ ਕੀਤੇ ਬਾਕੀ ਵਿਦਿਆਰਥੀ ਪਹਿਲੇ ਸਥਾਨ 'ਚ ਪਾਸ ਹੋਏ | ਇਹ ਜਾਣਕਾਰੀ ਸਕੂਲ ਪ੍ਰਧਾਨ ਹਰਪ੍ਰੀਤ ਸਿੰਘ ਅਤੇ ਪਿ੍ੰਸੀਪਲ ਮੈਡਮ ਸੰਦੀਪ ਕੌਰ ਨੇ ਦਿੱਤੀ ਉਨਾਂ ਦੱਸਿਆ ਕਿ ਕਮਾਰਸ ਗਰੁੱਪ ਵਿੱਚ ਸਕੂਲ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ 93.6% ਅੰਕ ਪ੍ਰਾਪਤ ਕਰਕੇ ਪਹਿਲਾ ਰੀਆਪਾਲ ਅਤੇ ਹਰਪ੍ਰੀਤ ਕੌਰ ਨੇ 92.8% ਦੂਜਾ ਪਲਕਪ੍ਰੀਤ ਕੌਰ ਅਤੇ ਜਸਮੀਨ ਕੌਰ ਨੇ 92.4% ਅੰਕ ਪ੍ਰਾਪਤ ਕਰਕੇ ਤੀਜਾ, ਹਰਮਨਪ੍ਰੀਤ ਕੌਰ ਨੇ 92.2% ਨੰਬਰ ਲੈ ਕੇ ਚੌਥਾ ਅਤੇ ਗੁਰਜੀਤ ਕੌਰ ਨੇ 88 ਪ੍ਰਤੀਸ਼ਤ ਅੰਕ ਲੈ ਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਆਰਟਸ ਗਰੁੱਪ ਵਿੱਚ ਅੰਸ਼ਪ੍ਰੀਤ ਸਿੰਘ ਨੇ 86 ਪ੍ਰਤੀਸ਼ਤ ਨੰਬਰ ਲੈ ਕੇ ਪਹਿਲਾ ਜਸਪ੍ਰੀਤ ਕੌਰ ਨੇ 84.6% ਅੰਕ ਲੈ ਕੇ ਦੂਜਾ, ਨਵ ਤੀਰਥ ਸਿੰਘ ਨੇ 82.8% ਅੰਕ ਲੈ ਕੇ ਤੀਜਾ, ਹਰਪ੍ਰੀਤ ਕੌਰ ਨੇ 82 % ਅੰਕ ਲੈ ਕੇ ਚੌਥਾ ਅਤੇ ਅਰਸਦੀਪ ਸਿੰਘ ਨੇ 81 ਪ੍ਰਤੀਸ਼ਤ ਅੰਕ ਲੈ ਕੇ ਪੰਜਵਾ ਸਥਾਨ ਹਾਸਿਲ ਕੀਤਾ | ਕਮਾਰਸ ਗਰੁੱਪ ਵਿੱਚ ਪਲਕਪ੍ਰੀਤ ਕੌਰ, ਰੀਆਪਾਲ, ਜਸਮੀਨ ਕੌਰ, ਜਤਿਨ ਸੇਤੀਆ, ਹਰਪ੍ਰੀਤ ਕੌਰ, ਅਨਮੋਲ ਪ੍ਰੀਤ ਕੌਰ, ਬਿਜਨਸ ਸਟੱਡੀ ਵਿੱਚ 100 ਵਿੱਚੋ 100 ਅੰਕ ਪ੍ਰਾਪਤ ਕੀਤੇ |ਇਸੇ ਤਰ੍ਹਾਂ ਹਰਪ੍ਰੀਤ ਕੌਰ ਨੇ ਇਕਨਾਮਿਸ ਵਿਸ਼ੇ 100 ਵਿੱਚੋਂ 98 ਰੀਆਪਾਲ, ਹਰਮਨਪ੍ਰੀਤ ਕੌਰ, ਅਨਮੋਲ ਪ੍ਰੀਤ ਕੌਰ ਨੇ 95 ਅੰਕ ਪ੍ਰਾਪਤ ਕੀਤੇ | ਅੰਗਰੇਜ਼ੀ ਵਿਸ਼ੇ 'ਚ ਪਲਕਪ੍ਰੀਤ ਕੌਰ ਨੇ 100 ਵਿੱਚੋਂ 96 ਅੰਕ ਪ੍ਰਾਪਤ ਕੀਤੇ ਅਤੇ 9 ਹੋਰ ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਪੰਜਾਬੀ ਵਿਸ਼ੇ 'ਚ ਸੱਤ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ, ਪੋਲੀਟੀਕਲ ਸਾਇੰਸ ਵਿਸ਼ੇ 'ਚ ਅੰਸ਼ਪ੍ਰੀਤ ਸਿੰਘ ਨੇ 100 ਵਿੱਚੋਂ 95 ਅੰਕ ਪ੍ਰਾਪਤ ਕੀਤੇ |ਇਸ ਮੌਕੇ ਸਕੂਲ ਮੈਨੇਜਮੈਂਟ ਤੋਂ ਅਮਨਦੀਪ ਸਿੰਘ, ਅਮਰਜੀਤ ਸਿੰਘ ਕੁਆਲਡੀਨੇਟ, ਮੈਡਮ ਸਤਿੰਦਰ ਕੌਰ, ਰਮਨਦੀਪ ਕੌਰ, ਪ੍ਰਭਜੋਤ ਕੌਰ ਅਤੇ ਅਧਿਆਪਕਾਂ ਵਿੱਚੋਂ ਹਨੀ, ਪ੍ਰੀਆ ਮਨਜੋਤ ਕੌਰ ਕਮਰਸ ਗਰੁੱਪ ਦੇ ਬਲਾਕ ਹੈਡ ਮਨਪ੍ਰੀਤ ਕੌਰ, ਮਨਜਿੰਦਰ ਕੌਰ, ਕਮਲਜੀਤ ਕੌਰ, ਸੰਦੀਪ ਕੌਰ, ਸਰਬਜੀਤ ਸਿੰਘ, ਪਰਮਜੀਤ ਕੌਰ ਆਦਿ ਹਾਜ਼ਰ ਸਨ |