21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਲੋਹੀਆਂ ਦੇ ਫੁਲਵਾੜੀ ਸਕੂਲ ਦੀਆਂ ਵਿਦਿਆਰਥਣਾਂ ਗਾਰਗੀ ਅਤੇ ਰਾਧਿਕਾ ਨੇ ਬਾਰ੍ਹਵੀਂ ਸਾਇੰਸ ਗਰੁੱਪ ਵਿੱਚ 93 ਫ਼ੀਸਦੀ ਅੰਕ ਲੈ ਕੇ ਮਾਰੀ ਬਾਜ਼ੀ <br/>

ਅਜੀਤ ਡੈਸਕ 15-05-2026
ਲੋਹੀਆਂ ਖਾਸ, 14 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਸ਼੍ਰੇਣੀ ਦੇ ਨਤੀਜਿਆਂ ਵਿੱਚ ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਦੀਆਂ ਵਿਦਿਆਰਥਣਾਂ ਨੇ ਆਪਣੀ ਸਰਦਾਰੀ ਕਾਇਮ ਰੱਖੀ | ਮਿਲੀ ਜਾਣਕਾਰੀ ਅਨੁਸਾਰ ਸਾਇੰਸ ਨਾਨ-ਮੈਡੀਕਲ ਗਰੁੱਪ ਵਿੱਚ ਰਾਧਿਕਾ ਅਤੇ ਗਾਰਗੀ ਨੇ 93% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ. ਸਿਮਰਨਜੀਤ ਕÏਰ ਅਤੇ ਅਰਪਨਦੀਪ ਸਿੰਘ ਨੇ ਕ੍ਰਮਵਾਰ 86% ਅੰਕ ਲੈ ਕੇ ਦੂਸਰਾ ਅਤੇ 84% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ. ਮੈਡੀਕਲ ਗਰੁੱਪ ਵਿੱਚੋਂ ਸਿਮਰਨਜੋਤ ਕÏਰ 90% ਅੰਕ ਲੈ ਕੇ ਪਹਿਲੇ ਸਥਾਨ ਤੇ ਰਹੀ. ਜਸ਼ਨਦੀਪ ਕÏਰ 86% ਅੰਕ ਲੈ ਕੇ ਦੂਸਰੇ ਸਥਾਨ ਅਤੇ ਕੋਮਲਪ੍ਰੀਤ ਕÏਰ 84% ਅੰਕ ਲੈ ਕੇ ਤੀਸਰੇ ਸਥਾਨ ਤੇ ਰਹੀ | ਕਾਮਰਸ ਗਰੁੱਪ ਦੇ ਵਿਦਿਆਰਥੀਆਂ ਵਿਚੋਂ ਜਸਲੀਨ ਕÏਰ 83% ਅੰਕ ਲੈ ਕੇ ਪਹਿਲਾ ਸਥਾਨ, ਨਵਪ੍ਰੀਤ ਕÏਰ ਨੇ 81% ਅੰਕ ਲੈ ਕੇ ਦੁੂਸਰਾ ਸਥਾਨ ਅਤੇ ਮੋਹਿਤ ਸ਼ਰਮਾ ਨੇ 79% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਆਰਟਸ ਗਰੁੱਪ ਦੇ ਵਿਦਿਆਰਥੀਆਂ ਵਿਚੋਂ ਅਰਮਾਨਦੀਪ ਸਿੰਘ ਨੇ 84% ਅੰਕ ਲੈ ਕੇ ਪਹਿਲਾ ਸਥਾਨ, ਸੰਦੀਪ ਕÏਰ, ਮੁਸਕਾਨ ਅਤੇ ਹਰਲੀਨ ਕÏਰ ਤਿੰਨਾਂ ਨੇ 81% ਅੰਕ ਲੈ ਕੇ ਦੂਸਰਾ ਸਥਾਨ ਅਤੇ ਹਰਮਨਦੀਪ ਕÏਰ ਨੇ 80% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮÏਕੇ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਸਕੂਲ ਦੇ ਡਾਇਰੈਕਟਰ ਐਡਵੋਕੇਟ ਰਾਜਬੀਰ ਸਿੰਘ ਜੋਸਣ ਤੇ ਮਨੀਸ਼ਾਂ ਸਿੰਘ ਨੇ ਵਿਦਿਆਰਥੀਆਂ ਦੇ ਮਾਤਾ-ਪਿਤਾ, ਪਿ੍ੰਸੀਪਲ ਅਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਅਣਥੱਕ ਮਿਹਨਤ ਦੀ ਸਰਾਹਨਾ ਕੀਤੀ ਗਈ | ਇਸ ਮÏਕੇ ਹੋਰਨਾਂ ਤੋਂ ਇਲਾਵਾ 12ਵੀਂ ਦੇ ਇੰਚਾਰਜ ਅਤੇ ਸਕੂਲ ਦੇ ਸੁਪਰਡੰਟ ਰਮੇਸ਼ ਸ਼ਰਮਾ, ਮੈਡਮ ਰੀਟਾ ਵਿੱਜ, ਸ. ਰਣਜੀਤ ਸਿੰਘ (ਡੀ.ਪੀ), ਪਿ੍ੰਸੀਪਲ ਸ. ਲਖਵੀਰ ਸਿੰਘ, ਮੈਡਮ ਇੰਦੂ ਬਾਲਾ, ਮੈਡਮ ਰਮਿੰਦਰ ਕÏਰ, ਨਿਸ਼ਾਨ ਸਿੰਘ, ਸਾਇੰਸ ਗਰੁੱਪ ਦੇ ਇੰਚਾਰਜ ਸਵਿਤਾ ਦੇਵੀ ਅਤੇ ਗੁਰਪ੍ਰੀਤ ਕÏਰ ਅਤੇ ਕਾਮਰਸ ਗਰੁੱਪ ਦੇ ਇੰਚਾਰਜ ਮੈਡਮ ਹਰਪ੍ਰੀਤ ਕÏਰ (ਐੱਚ.ਓ.ਡੀ) ਅਤੇ ਕਿਰਨ ਬਾਲਾ ਅਤੇ ਅਮਰਜੀਤ ਸਿੰਘ ਖੋਸਾ ਹਾਜ਼ਰ ਸਨ |

ਪਿਛਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਦਾ 12ਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਐੱਸ.ਡੀ. ਪਬਲਿਕ ਸਕੂਲ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।