21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਮਹਾਰਾਜਾ ਰਣਜੀਤ ਸਿੰਘ ਪੁਲਿਸ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ <br/>

ਸੀ.ਬੀ.ਐੱਸ.ਈ. ਦੇ 12ਵੀਂ ਜਮਾਤ 'ਚੋਂ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਪੁਲਿਸ ਪਬਲਿਕ ਸਕੂਲ ਫਿਲੌਰ ਦੇ ਵਿਦਿਆਰਥੀ | ਤਸਵੀਰ-ਸਤਿੰਦਰ ਸ਼ਰਮਾ <br/> 15-05-2026
ਫਿਲੌਰ, 14 ਮਈ (ਸਤਿੰਦਰ ਸ਼ਰਮਾ)-ਮਹਾਰਾਜਾ ਰਣਜੀਤ ਸਿੰਘ ਪੁਲਿਸ ਪਬਲਿਕ ਸਕੂਲ ਦੀ ਪਿ੍ੰਸੀਪਲ ਡਾ.ਅੰਮਿ੍ਤਾ ਕੁਮਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਬੀ.ਐੱਸ.ਈ. ਬੋਰਡ ਵੱਲੋਂ ਘੋਸ਼ਿਤ ਕੀਤੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿਚ ਹਰ ਸਾਲ ਦੀ ਤਰਾਂ ਇਸ ਵਾਰ ਵੀ ਉਨ੍ਹਾਂ ਦੇ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਡਾ. ਸਿੰਘ ਨੇ ਦੱਸਿਆ ਕਿ 12ਵੀਂ ਜਮਾਤ ਦੀ ਵਿਦਿਆਰਥਣ ਵਰਿੰਦਾ ਨੇ 96.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਪਰਮਿੰਦਰ ਸਿੰਘ ਨੇ 94.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਜਸਮੀਤ ਕੌਰ ਨੇ 88.6, ਈਸ਼ਪ੍ਰੀਤ ਕੌਰ ਨੇ 88.4 ਅਤੇ ਸਿਮਰਨ ਰਾਣੀ ਨੇ 87.6 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਸਿਮਰਨ ਰਾਣੀ ਨੇ 87.6 ਫੀਸਦੀ, ਦਿਲਜੀਤ ਸਿੰਘ ਨੇ 86.1 ਫੀਸਦੀ, ਦਿਵਿਆਂਸ਼ ਸ਼ਰਮਾ ਨੇ 86 ਫੀਸਦੀ, ਹਿਤੇਸ਼ ਦੂਆ ਨੇ 85.2 ਫੀਸਦੀ, ਰਿਧਿਮਾ ਸ਼ਰਮਾ ਨੇ 84.6 ਫੀਸਦੀ ਅਤੇ ਜਸਮੀਤ ਸਿੰਘ ਬੇਦੀ ਨੇ 84.4 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸ਼ਾਨਦਾਰ ਨਤੀਜਿਆਂ ਨੂੰ ਲੈ ਕੇ ਸਕੂਲ ਪ੍ਰਬੰਧਕ ਕਮੇਟੀ ਅਤੇ ਪਿ੍ੰਸੀਪਲ ਡਾ. ਅੰਮਿ੍ਤਾ ਕੁਮਾਰ ਸਿੰਘ ਨੇ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਹਾਰਦਿਕ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ |

ਪਿਛਲੀ ਖ਼ਬਰ ਗੋਬਿੰਦ ਸਰਵਰ ਬੁਲੰਦਪੁਰੀ ਸਾਹਿਬ ਦਾ ਨਤੀਜਾ ਰਿਹਾ 100 ਫ਼ੀਸਦੀ <br/> ਅਗਲੀ ਖ਼ਬਰ ਐੱਚ.ਪੀ ਮਾਡਲ ਸਕੂਲ ਸੰਗੋਵਾਲ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸੌ ਫ਼ੀਸਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।