20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਬਾਬਾ ਜਵਾਹਰ ਦਾਸ ਨੇ ਇਲਾਕੇ 'ਚ ਸਮਾਜ ਸੇਵਾ ਦੀ ਜੋਤ ਜਗਾਈ-ਐਡ. ਧਾਮੀ

ਅਜੀਤ ਡੈਸਕ 15-05-2026
ਸ਼ਾਮਚੁਰਾਸੀ (ਹੁਸ਼ਿਆਰਪੁਰ), 14 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਮਹੱਤ ਤਪੱਸਵੀ ਸੰਤ ਬਾਬਾ ਜਵਾਹਰ ਦਾਸ ਦੀ ਯਾਦ ਨੂੰ ਸਮਰਪਿਤ 'ਸੂਸਾਂ ਦੇ ਮੇਲੇ' ਦੇ ਦੂਜੇ ਦਿਨ ਸੰਗਤਾਂ ਨੇ ਵੱਡੀ ਗਿਣਤੀ 'ਚ ਸ਼ਾਮਿਲ ਹੋ ਕੇ ਮੱਥਾ ਟੇਕਿਆ ਅਤੇ ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤੇ | ਬਾਬਾ ਜਵਾਹਰ ਦਾਸ ਜੀ ਚੈਰੀਟੇਬਲ ਟਰੱਸਟ (ਰਜਿ) ਪਿੰਡ ਸੂਸਾਂ ਜ਼ਿਲ੍ਹਾ ਹੁਸ਼ਿਆਰਪੁਰ ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵਲੋਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਤੇ ਪ੍ਰਧਾਨ ਸੰਤ ਸਮਾਜ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਵਿਸ਼ਾਲ ਸਮਾਗਮ ਦੇ ਦੂਜੇ ਦਿਨ ਸਜਾਏ ਦੀਵਾਨ ਦੌਰਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਲਾਕੇ 'ਚ ਬਾਬਾ ਜਵਾਹਰ ਦਾਸ ਜੀ ਨੇ ਗੁਰਬਾਣੀ ਦੇ ਲੜ ਲੱਗ ਕੇ ਮਾਨਵਤਾ ਦੀ ਭਲਾਈ ਤੇ ਸਮਾਜ ਸੇਵਾ ਦੀ ਜੋਤ ਜਗਾਈ, ਜਿਸ ਨਾਲ ਸਾਰਾ ਇਲਾਕਾ ਉਨ੍ਹਾਂ ਦਾ ਪ੍ਰੇਰਨਾ ਸ੍ਰੋਤ ਬਣ ਕੇ ਸਾਡੇ ਮਹਾਨ ਗੁਰੂਆਂ ਦੇ ਉਪਦੇਸ਼ਾਂ ਦੀ ਪਾਲਣਾ ਕਰ ਰਿਹਾ ਹੈ | ਇਸ ਦਰਮਿਆਨ ਗਿਆਨੀ ਪਲਵਿੰਦਰਪਾਲ ਸਿੰਘ ਬੁੱਟਰ ਨੇ ਬਾਬਾ ਜਵਾਹਰ ਦਾਸ ਵਲੋਂ ਇਲਾਕੇ 'ਚ ਮਨੁੱਖਤਾ ਦੀ ਕੀਤੀ ਸੇਵਾ ਤੇ ਚਾਨਣਾ ਪਾਇਆ | ਸਜਾਏ ਗਏ ਦੀਵਾਨ 'ਚ ਢਾਡੀ ਸੋਭਾ ਸਿੰਘ ਸਿਤਾਰਾ, ਢਾਡੀ ਰਣਧੀਰ ਸਿੰਘ ਕਡਿਆਣਾ, ਭਾਈ ਰਣਜੀਤ ਸਿੰਘ ਨੰਦਾਚੌਰ, ਬੀਬੀ ਤਰਨਪ੍ਰੀਤ ਕੌਰ, ਕਵੀਸ਼ਰ ਭਾਈ ਗੁਰਜੀਤ ਸਿੰਘ, ਕਥਾਵਾਚਕ ਭਾਈ ਸੁਖਵਿੰਦਰ ਸਿੰਘ ਨੇ ਵੀ ਹਾਜ਼ਰੀ ਭਰੀ | ਸਟੇਜ ਸਕੱਤਰ ਦੀ ਸੇਵਾ ਗਿਆਨੀ ਸੁਖਵਿੰਦਰ ਸਿੰਘ ਨੇ ਨਿਭਾਈ | ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਸ਼ਾਮਚੁਰਾਸੀ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਸੀਕਰੀ, ਜਥੇਦਾਰ ਹਰਭਜਨ ਸਿੰਘ ਸੇਠ, ਮੈਨੇਜਰ ਗੁਰਦਰਸ਼ਨ ਸਿੰਘ ਧਾਮੀ, ਕੁਲਵੀਰ ਸਿੰਘ ਕੋਟਲਾ, ਬਲਕਾਰ ਸਿੰਘ ਨਰਿਆਲ, ਅਵਤਾਰ ਸਿੰਘ ਤਾਰੂ, ਨੰਬਰਦਾਰ ਸਰਬਜੀਤ ਸਿੰਘ, ਦਵਿੰਦਰ ਸਿੰਘ, ਰਸ਼ਪਾਲ ਸਿੰਘ ਗੋਨਾ, ਹਰਪ੍ਰੀਤ ਸਿੰਘ ਰੌਬੀ, ਗਿਆਨੀ ਸੁਖਵਿੰਦਰ ਸਿੰਘ, ਹਰਸਿੰਮਰਨ ਸਿੰਘ ਹਰਜੀ ਬਾਜਵਾ, ਸੰਦੀਪ ਸਿੰਘ ਖਰਦੇਹੜ, ਲਾਭ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਜਸਪ੍ਰੀਤ ਸਿੰਘ ਲੱਕੀ, ਗੁਰਜੀਤ ਸਿੰਘ, ਉਂਕਾਰ ਸਿੰਘ ਸੂਸ, ਅਵਤਾਰ ਸਿੰਘ ਬੁੱਟਰ, ਬੇਦੀ ਸਿੰਘ, ਹਰਮਨ ਸਿੰਘ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਅਰਸ਼ ਸਿੰਘ, ਜਸਕਰਨ ਸਿੰਘ, ਗੁਰਮੁੱਖ ਸਿੰਘ, ਪਰਮਜੀਤ ਸਿੰਘ, ਜਸਪਾਲ ਸਿੰਘ, ਮੰਗਲ ਸਿੰਘ ਮਲਕੀਤ ਸਿੰਘ, ਇੰਦਰਜੀਤ ਸਿੰਘ, ਭਗਵੰਤ ਸਿੰਘ, ਜਸਵੀਰ ਸਿੰਘ, ਪ੍ਰਦੀਪ ਸਿੰਘ, ਪ੍ਰਭ ਸਿੰਘ, ਗਿਆਨੀ ਤਰਲੋਚਨ ਸਿੰਘ, ਹਰਸ਼ਦੀਪ ਸਿੰਘ, ਪ੍ਰੀਤਮ ਸਿੰਘ, ਕੁਲਦੀਪ ਸਿੰਘ, ਲਵਪ੍ਰੀਤ ਸਿੰਘ, ਗੁਰਦਿੱਤਾ ਸਿੰਘ, ਨਾਜਰ ਸਿੰਘ, ਇੰਦਰਜੀਤ ਸਿੰਘ ਬੀਰਮਪੁਰ, ਹਰਜਿੰਦਰ ਸਿੰਘ ਅਧਿਕਾਰਾ, ਦਲਜਿੰਦਰ ਸਿੰਘ ਧਾਮੀ, ਸਰਪੰਚ ਸੁਰਿੰਦਰ ਸਿੰਘ ਲੰਮੇ, ਗੁਰਮਿੰਦਰ ਸਿੰਘ ਹੈਪੀ, ਸੁਖਜੀਤ ਸਿੰਘ, ਕਮਲਜੀਤ ਸਿੰਘ ਲਾਲੀ, ਪ੍ਰਭ ਸਿੰਘ, ਬਾਬਾ ਕੁਲਵੰਤ ਸਿੰਘ, ਸੁਖਵਿੰਦਰ ਸਿੰਘ ਸਹੋਤਾ, ਕੁਲਦੀਪ ਸਿੰਘ ਢੱਡੇ, ਇੰਦਰ ਸੈਣੀ ਖਡਿਆਲਾ, ਸਤਵਿੰਦਰ ਸਿੰਘ ਖਡਿਆਲਾ ਸੈਣੀਆਂ ਵੀ ਸ਼ਾਮਿਲ ਹੋਏ |
ਪਿਛਲੀ ਖ਼ਬਰ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਦੀ 29ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ <br/> ਅਗਲੀ ਖ਼ਬਰ ਲੋਹੀਆਂ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਕਈ ਪਰਿਵਾਰ ਕਾਂਗਰਸ 'ਚ ਹੋਏ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।