15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਜਲੰਧਰ ਜ਼ਿਲ੍ਹੇ ਵਿਚ ਰਾਸ਼ਨ ਡੀਪੂਆਂ ਲਈ ਇੰਟਰਵਿਊ ਲੈਣ ਦਾ ਕੰਮ ਸ਼ੁਰੂ

ਅਜੀਤ ਡੈਸਕ 16-05-2026
ਜਲੰਧਰ, 15 ਮਈ (ਸ਼ਿਵ)-ਪੰਜਾਬ ਸਰਕਾਰ ਨੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਰਾਸ਼ਨ ਦੇਣ ਲਈ ਜਿਹੜੇ ਜਲੰਧਰ ਜ਼ਿਲੇ੍ਹ ਵਿਚ 1026 ਨਵੇਂ ਰਾਸ਼ਨ ਡੀਪੂ ਅਲਾਟ ਕਰਨ ਲਈ ਅੱਜ ਡਿਪਟੀ ਡਾਇਰੈਕਟਰ ਦਫਤਰ ਖ਼ੁਰਾਕ ਤੇ ਸਿਵਲ ਸਪਲਾਈ ਦਫਤਰ ਸਾਹਮਣੇ ਜ਼ਿਲ੍ਹਾ ਪ੍ਰਸ਼ਾਸਕੀ ਦਫਤਰ ਵਿਚ ਇੰਟਰਵਿਊ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ | ਰਾਸ਼ਨ ਡੀਪੂ ਅਲਾਟ ਕਰਨ ਲਈ ਅੱਜ ਇੰਟਰਵਿਊ ਲੈਣ ਦਾ ਕੰਮ ਸ਼ੁਰੂ ਕੀਤਾ ਗਿਆ | ਅੱਜ ਵਿਭਾਗ ਵੱਲੋਂ ਜਲੰਧਰ ਸ਼ਹਿਰੀ, ਕੈਂਟ, ਕਰਤਾਰਪੁਰ, ਭੋਗਪੁਰ ਤੇ ਆਦਮਪੁਰ ਦੇ ਲੋਕਾਂ ਨੂੰ ਇੰਟਰਵਿਊ ਦੇਣ ਲਈ ਸੱਦਿਆ ਗਿਆ ਸੀ | 18 ਮਈ ਨੂੰ ਲੋਹੀਆਂ ਖ਼ਾਸ ਤੇ ਸ਼ਾਹਕੋਟ, 19 ਮਈ ਨੂੰ ਮਹਿਤਪੁਰ ਤੇ ਨਕੋਦਰ ਅਤੇ 20 ਮਈ ਨੂੰ ਫਿਲੌਰ, ਅਪਰਾ ਗੁਰਾਇਆ ਦੇ ਲੋਕਾਂ ਦੇ ਇੰਟਰਵਿਊ ਹੋਣਗੇ | ਰਾਸ਼ਨ ਡੀਪੂ ਅਲਾਟ ਕਰਨ ਦੇ ਮਾਮਲੇ ਵਿਚ ਸਾਰਿਆਂ ਨੂੰ ਇਕ ਸਮਾਨ ਮੌਕਾ ਦਿੱਤਾ ਜਾਵੇਗਾ | ਆਪ ਸਰਕਾਰ ਵਲੋਂ ਰਾਸ਼ਨ ਡੀਪੂ ਅਲਾਟ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਲੋਕਾਂ ਵਿਚ ਵੀ ਕਾਫੀ ਪ੍ਰਸੰਨਤਾ ਜ਼ਾਹਿਰ ਕੀਤੀ ਜਾ ਰਹੀ ਹੈ | ਪੰਜਾਬ ਸਰਕਾਰ ਵਲੋਂ ਆਟਾ ਦਾਲ ਸਕੀਮ ਦੇ ਤਹਿਤ ਲੋੜਵੰਦਾਂ ਨੂੰ ਹਰ ਮਹੀਨੇ ਮੁਫ਼ਤ ਕਣਕ ਦਿੱਤੀ ਜਾਂਦੀ ਹੈ | ਸਰਕਾਰ ਨੇ ਇਸ ਵਿਚ ਵਾਧਾ ਕਰਦੇ ਹੋਏ ਆਪਣੀ ਰਸੋਈ ਯੋਜਨਾ ਦੀ ਵੀ ਸ਼ੁਰੂਆਤ ਕਰਨ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ | ਜਿਸ ਦੇ ਤਹਿਤ ਕਣਕ ਦੇ ਨਾਲ ਖੰਡ, ਚਾਹਪੱਤੀ, ਦਾਲਾਂ, ਹਲਦੀ, ਮਿਰਚਾਂ ਦਿੱਤੀਆਂ ਜਾਣੀਆਂ ਹਨ | ਅੱਜ ਲੋਕ ਇੰਟਰਵਿਊ ਦੇਣ ਲਈ ਆਏ ਸਨ ਪਰ ਗਰਮ ਕਾਰਨ ਕਈ ਲੋਕ ਪ੍ਰੇਸ਼ਾਨ ਦਿਖੇ | ਚਾਹੇ ਵਿਭਾਗ ਵਲੋਂ ਦਫਤਰ ਦੇ ਬਾਹਰ ਲੋਕਾਂ ਲਈ ਟੈਂਟ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਉੱਥੇ ਪੱਖਿਆਂ ਅਤੇ ਪਾਣੀ ਦਾ ਇੰਤਜ਼ਾਮ ਨਾ ਹੋਣ ਕਰਕੇ ਲੋਕ ਕਾਫੀ ਪੇ੍ਰਸ਼ਾਨ ਹੋਏ | ਇਸ ਮੌਕੇ ਅਰਜ਼ੀਆਂ ਵਾਲਿਆਂ ਤੋਂ ਇਲਾਵਾ ਉਨਾਂ ਦੇ ਪਰਿਵਾਰਕ ਮੈਂਬਰ ਬਜ਼ੁਰਗ, ਮਹਿਲਾਵਾਂ ਵੀ ਪੁੱਜੀਆਂ ਹੋਈਆਂ ਸੀ | ਕਈਆਂ ਦਾ ਕਹਿਣਾ ਸੀ ਕਿ ਗਰਮੀ ਵਿਚ ਸਾਰੇ ਪ੍ਰਬੰਧ ਕਰਨੇ ਚਾਹੀਦੇ ਸਨ | ਉਧਰ ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਅੱਜ ਇੰਟਰਵਿਊ ਦੇਣ ਵਾਲਿਆਂ ਦੇ ਨਾਲ ਹੀ ਕਈ ਲੋਕ ਆ ਗਏ ਸਨ ਜਿਸ ਕਰਕੇ ਵਿਵਸਥਾ ਪ੍ਰਭਾਵਿਤ ਹੋਈ | ਅੱਗੇ ਤੋਂ ਵਿਭਾਗ ਵਲੋੇਂ ਲੋਕਾਂ ਲਈ ਬਿਹਤਰ ਵਿਵਸਥਾ ਕੀਤੀ ਜਾਵੇਗੀ ਤਾਂ ਜੋ ਉਨਾਂ ਨੂੰ ਕਿਸੇ ਤਰਾਂ ਦੀ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |
ਪਿਛਲੀ ਖ਼ਬਰ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦੇ ਤੀਜੇ ਦਿਨ 105 ਨਾਮਜ਼ਦਗੀ ਪੱਤਰ ਹੋਏ ਦਾਖ਼ਲ <br/> ਅਗਲੀ ਖ਼ਬਰ ਸੁੱਕਾ-ਗਿੱਲਾ ਕੂੜਾ ਅਲੱਗ-ਅਲੱਗ ਨਾ ਹੋਣ ਕਰਕੇ ਵੀ ਨਹੀਂ ਸੁਧਰੀ ਸਫ਼ਾਈ ਵਿਵਸਥਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।